You are here

ਮਹਿਲ ਕਲਾਂ ਦਾ ਅਜਵਿੰਦਰ ਪਾਸੀ 94.8 ਫ਼ੀਸਦੀ ਅੰਕ ਲੈ ਕੇ ਆਇਆ ਪਹਿਲੇ ਸਥਾਨ ਤੇ

ਗ੍ਰਾਮ ਪੰਚਾਇਤ ਮਹਿਲ ਕਲਾਂ ਤੇ ਦੁਕਾਨਦਾਰ ਭਾਈਚਾਰੇ ਨੇ ਕੀਤਾ ਵਿਸ਼ੇਸ਼ ਸਨਮਾਨ

ਮਹਿਲ ਕਲਾਂ/ਬਰਨਾਲਾ- ਜੁਲਾਈ 2020 (ਗੁਰਸੇਵਕ ਸੋਹੀ)-  ਸੈਂਟਰ ਬੋਰਡ ਆਫ ਸੈਕੰਡਰੀ ਐਜੂਕੇਸ਼ਨ( ਸੀ ਬੀ ਐੱਸ ਈ) ਵੱਲੋਂ ਐਲਾਨੇ ਬਾਰ੍ਹਵੀਂ ਕਲਾਸ ਦੇ ਨਤੀਜਿਆ ਚ' ਮਹਿਲ ਕਲਾਂ ਦੇ ਜੰਮਪਲ ਅਜਵਿੰਦਰ ਸਿੰਘ ਪਾਸੀ ਨੇ ਕਮਾਰਸ ਵਿੱਚੋਂ 94.8 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ । ਜਿਸ ਨੂੰ ਲੈ ਕੇ ਅੱਜ ਬੱਸ ਸਟੈਡ ਵਿਖੇ ਗ੍ਰਾਮ ਪੰਚਾਇਤ ਮਹਿਲ ਕਲਾਂ ਅਤੇ ਦੁਕਾਨਦਾਰਾਂ ਵੱਲੋਂ ਉਕਤ ਵਿਦਿਆਰਥੀ ਅਜਵਿੰਦਰ ਪਾਸੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਇਸ ਮੌਕੇ ਸਰਪੰਚ ਬਲੌਰ ਸਿੰਘ ਤੋਤੀ , ਡਾ ਮਿੱਠੂ ਮੁਹੰਮਦ , ਰਜਿੰਦਰ ਕੁਮਾਰ ਪਾਸੀ,ਪ੍ਰੇਮ ਕੁਮਾਰ ਪਾਸੀ ਆਦਿ ਨੇ ਕਿਹਾ ਕਿ ਅਜਵਿੰਦਰ ਪਾਸੀ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਪਿੰਡ ਅਤੇ ਵਿੱਦਿਅਕ ਸੰਸਥਾ ਗੁਰਪ੍ਰੀਤ ਹੌਲੀ ਹਾਰਟ ਪਬਲਿਕ ਸਕੂਲ ਦਾ ਨਾਮ ਵੀ ਰੌਸ਼ਨ ਕੀਤਾ ਹੈ । ਇਸ ਸਮੇਂ ਗੱਲਬਾਤ ਕਰਦਿਆਂ ਵਿਦਿਆਰਥੀ ਅਜਵਿੰਦਰ ਸਿੰਘ ਪਾਸੀ ਨੇ ਦੱਸਿਆ ਕਿ ਉਸ ਨੇ ਇਹ ਪੜਾਈ ਬਿਨਾਂ ਕਿਸੇ ਟਿਊਸ਼ਨ ਤੋ ਅੰਕ ਲਏ ਹਨ। ਉਸ ਨੇ ਦੱਸਿਆ ਕਿ ਉਸ ਦਾ ਸੁਪਨਾ ਆਈਲੈਟਸ ਕਰਕੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਹੋਰ ਉੱਚ ਵਿੱਦਿਆ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਮ ਚਮਕਾਉਣਾ ਹੈ ।ਇਸ ਮੌਕੇ ਅਜਵਿੰਦਰ ਪਾਸੀ ਦੇ ਪਿਤਾ ਸੋਨੀ ਪਾਸੀ ਨੇ ਸਕੂਲ ਟੀਚਰ ਨੀਰਜ ਕੁਮਾਰ ਅਤੇ ਪਿ੍ੰਸੀਪਲ ਨਵਜੋਤ ਕੌਰ ਟੱਕਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਹੀ ਉਨ੍ਹਾਂ ਦਾ ਪੁੱਤਰ ਅੱਜ ਪੜ੍ਹਾਈ ਵਿੱਚ ਅੱਵਲ ਆਇਆ ਹੈ ।ਇਸ ਮੌਕੇ ਪੰਚ ਰਣਜੀਤ ਸਿੰਘ ਕਾਲਾ ,ਗੁਰਮੀਤ ਸਿੰਘ ਹੇਹਰ, ਨਿਰਮਲ ਸਿੰਘ ਪੰਡੋਰੀ, ਸੇਮੀ ਪਾਸੀ, ਨਿੰਦੀ ਪਾਸੀ, ਹਨੀ ਪਾਸੀ ,ਜਸਵੰਤ ਸਿੰਘ ਲਾਲੀ ,ਗੁਰਸੇਵਕ ਸਿੰਘ ਸਹੋਤਾ ,ਗੁਰਪੀ੍ਤ ਸਿੰਘ ਬਿੱਟੂ ਸਹਿਜੜਾ,ਗੁਰਪ੍ਰੀਤ ਸਿੰਘ ਅਣਖੀ , ਜਸਵੀਰ ਸਿੰਘ ਵਜੀਦਕੇ ਗੁਰਭਿੰਦਰ ਸਿੰਘ ਗੁਰੀ, ਕੁਲਵਿੰਦਰ ਸਿੰਘ ਪਾਸੀ,ਮਨਜੀਤ ਸਿੰਘ ਪਾਸੀ ਆਦਿ ਨੇ ਵਿਦਿਆਰਥੀ ਦੀ ਹੌਸਲਾ ਅਫਜਾਈ ਕਰਦੇ ਹੋਏ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ।