You are here

ਯੂਥ ਅਕਾਲੀ ਦਲ ਵੱਲੋਂ ਜ਼ਿਲਾ ਪ੍ਰਧਾਨ ਧਾਲੀਵਾਲ ਦੀ ਅਗਵਾਈ 'ਚ ਅਨੋਖੇ ਢੰਗ ਨਾਲ ਪ੍ਰਦਰਸ਼ਨ

ਸੁਧਾਰ /ਲੁਧਿਆਣਾ,ਜੁਲਾਈ 2020 —(ਗੁਰਕੀਰਤ ਸਿੰਘ/ਮਨਜਿੰਦਰ ਗਿੱਲ) ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇਲ ਦੀਆਂ ਕੀਮਤਾਂ ਦੇ ਵਾਧੇ ਖਿਲਾਫ਼ ਉਲੀਕੇ ਰੋਸ਼ ਪ੍ਰਦਰਸ਼ਨਾਂ ਦੀ ਲੜੀ ਤਹਿਤ ਯੂਥ ਅਕਾਲੀ ਦਲ ਲੁਧਿਆਣਾ ਦਿਹਾਤੀ ਵੱਲੋਂ ਜਿਲ਼ਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਅਨੋਖੇ ਢੰਗ ਨਾਲ ਸੁਧਾਰ ਬਜ਼ਾਰ ਵਿਚ ਪ੍ਰਦਰਸ਼ਨ ਕੀਤਾ ਗਿਆ। ਜਿਸ ਦੌਰਾਨ ਵੱਡੀ ਗਿਣਤੀ ਚ ਯੂਥ ਆਗੂਆਂ ਨੇ ਸਾਈਕਲਾਂ ਤੇ ਰੋਸ਼ ਮਾਰਚ ਕੱਢ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ਼ ਆਪਣਾ ਵਿਰੋਧ ਦਰਜ ਕਰਵਾਇਆ। ਇਸ ਮੌਕੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਤੇ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆ ਆਖਿਆ ਕਿ ਪੂਰੇ ਦੇਸ਼ ਨਾਲੋਂ ਪੰਜਾਬ ਵਿਚ ਹੀ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਕਿਉਂਕਿ ਕੈਪਟਨ ਸਰਕਾਰ ਨੇ ਪੈਟਰੋਲੀਅਮ ਪ੍ਰਦਾਰਥਾਂ ਤੇ ਸਭ ਤੋਂ ਵੱਧ ਵੈਟ ਲਗਾਇਆ ਹੋਇਆ ਹੈ। ਜਿਸ ਕਾਰਨ ਆਮ ਲੋਕਾਂ ਤੇ ਵਾਧੂ ਬੋਝ ਪੈ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਵਿਚ ਜਿਸ ਤਰਾਂ ਤੇਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਉਸ ਨੂੰ ਦੇਖ ਦੇ ਹੋਏ ਨੌਜਵਾਨਾਂ ਕੀ ਹਰ ਵਰਗ ਨੂੰ ਸਾਈਲਕ ਚਲਾ ਕੇ ਹੀ ਆਪਣਾ ਗੁਜ਼ਾਰਾ ਕਰਨਾ ਪਵੇਗਾ ਕਿਉਂਕਿ ਜੇਕਰ ਕੋਈ ਵਿਅਕਤੀ ਕਿਸੇ ਵੀ ਵਾਹਨ ਵਿਚ ਤੇਲ ਪਵਾ ਕੇ ਕੰਮਕਾਰ ਤੇ ਜਾ ਸਕੇ ਅਤੇ ਬਾਅਦ ਵਿਚ ਆਪਣੇ ਘਰ ਦੀਆਂ ਲੋੜ ਪੂਰੀ ਕਰ ਸਕੇ। ਉਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਕੈਪਟਨ ਸਰਕਾਰ ਦਾ ਫੇਲੀਅਰ ਸਾਹਮਣੇ ਆਇਆ ਹੈ, ਜਿਸ ਨੇ ਸਾਰੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦੀ ਬਜਾਏ ਉਨਾਂ ਸਿਆਸੀ ਪਾਰਟੀਆਂ ਨਾਲ ਜੁੜੇ ਹੋਣ ਜਾਂ ਹੋਰ ਬਹਾਨੇ ਵੱਡੀ ਗਿਣਤੀ ਚ ਲੋੜਵੰਦਾਂ ਕੇ ਰਾਸ਼ਨ ਕਾਰਡ ਕੱਟ ਦਿੱਤੇ, ਸਗੋਂ ਅਸਲ ਲੋੜਵੰਦਾਂ ਨੂੰ ਛੱਡ ਕੇ ਆਪਣੇ ਚਹੇਤਿਆਂ ਨੂੰ ਹੀ ਰਾਸ਼ਨ ਵੰਡਿਆ, ਬਲਕਿ ਕਈ ਪਿੰਡਾਂ ਵਿਚ ਤਾਂ ਘਟੀਆਂ ਮਿਕਦਾਰ ਦਾ ਆਟਾ ਵੱਡੇ ਜਾਣ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ ਕੋਰੋਨਾ ਮਹਾਮਾਰੀ ਦੌਰਾਨ ਢਾਈ ਮਹੀਨੇ ਕੰਮਕਾਰ ਬੰਦ ਰਹਿਣ ਵਾਲੇ ਕਾਰੋਬਾਰਾਂ, ਦੁਕਾਨਾਂ ਤੇ ਘਰਾਂ ਦੇ ਮੋਟੇ-ਮੋਟੇ ਬਿਜਲੀ ਬਿਲ ਭੇਜ ਕੇ ਕੈਪਟਨ ਸਰਕਾਰ ਨੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਜਿਸ ਦਾ ਖਮਿਆਜਾ ਕਾਂਗਰਸ ਨੂੰ ਆਉਣ ਵਾਲੀਆਂ ਚੋਣਾਂ ਵਿਚ ਭੁਗਤਣਾ ਪਵੇਗਾ। ਇਸ ਮੌਕੇ ਨਰਿੰਦਰ ਸਿੰਘ ਸੰਘੇੜਾ ਸਰਕਲ, ਗੁਰਚੀਨ ਸਿੰਘ, ਕਰਮਜੀਤ ਸਿੰਘ ਗੋਲਡੀ, ਇੰਦਰਜੀਤ ਸਿੰਘ ਧਾਲੀਵਾਲ, ਗਗਨ ਛੰਨਾ, ਜਗਦੀਪ ਸਿੰਘ ਤਲਵੰਡੀ, ਸਨੀ ਰਾਏਕੋਟ, ਕਮਿਕਰ ਸਿੰਘ ਅੱਬੂਵਾਲ, ਬਾਵਾ ਟੂਸਾ, ਜਸਵੀਰ ਅੱਬੂਵਾਲ, ਗੀਤਾ ਸੁਧਾਰ ਆਦਿ ਆਗੂਆਂ ਸਮੇਤ ਵੱਡੀ ਗਿਣਤੀ ਚ ਯੂਥ ਆਗੂ ਹਾਜ਼ਰ ਸਨ।
ਕੈਪਸ਼ਨ— ਸੁਧਾਰ ਬਜ਼ਾਰ ਵਿਚ ਸਾਈਕਲਾਂ ਤੇ ਰੋਸ਼ ਮਾਰਚ ਕੱਢਦੇ ਹੋਏ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਤੇ ਯੂਥ ਆਗੂ ਤੇ ਵਰਕਰ।