ਰਾਏਕੋਟ/ਲੁਧਿਆਣਾ, ਜੂਨ 2020 -(ਨਛੱਤਰ ਸੰਧੂ/ਸਿਮਰਨਜੀਤ ਅਖਾੜਾ)-
ਰਾਏਕੋਟ ਸੀ ਪੀ ਆਈ ਐੱਮ ਦੇ ਸੱਦੇ ਤੇ ਕੁੱਲ ਹਿੰਦ ਕਿਸਾਨ ਸਭਾ ਅਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਤਹਿਸੀਲ ਰਾਏਕੋਟ ਅਧੀਨ ਪੈਂਦੇ ਵੱਖ ਵੱਖ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਵਿਰੁੱਧ ਮੋਦੀ ਸਰਕਾਰ ਦੀ ਅਰਥੀ ਫੂਕੀ ਅਤੇ ਰੈਲੀ ਕੀਤੀ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਸੰਬੋਧਨ ਕਰਦੇ ਹੋਏ ਆਗੂਆਂ ਸਾਥੀ ਹਰਿੰਦਰਪ੍ਰੀਤ ਸਿੰਘ ਹਨੀ ਬਲਜੀਤ ਸਿੰਘ ਗਰੇਵਾਲ ਮੁਖਤਿਆਰ ਸਿੰਘ ਹਰਪਾਲ ਸਿੰਘ ਫਕੀਰ ਚੰਦ ਹਰਭਜਨ ਸਿੰਘ ਨੇ ਦੱਸਿਆ ਕਿ ਜਦੋਂ ਸੰਸਾਰ ਪੱਧਰ ਉੱਪਰ ਕੱਚੇ ਤੇਲ ਦੀਆਂ ਕੀਮਤਾਂ ਸਭ ਤੋਂ ਹੇਠਲੇ ਪੱਧਰ ਅਤੇ ਪੈਟਰੋਲ ਦੀਆਂ ਕੀਮਤਾਂ ਚ ਲਗਾਤਾਰ ਵਾਧਾ ਕਰਕੇ ਲੋਕਾਂ ਉੱਪਰ ਮਣਾਂ ਮੂੰਹੀ ਭਾਰ ਪਾ ਰਿਹਾ ਹੈ। ਜਦੋਂ ਕਿ ਲੋਕ ਪਹਿਲਾਂ ਹੀ ਕਰੋਨਾ ਵਾਇਰਸ ਮਹਾਂਮਾਰੀ ਕਾਰਨ ਆਰਥਿਕ ਮਾੜੀ ਹਾਲਤ ਦਾ ਸਾਹਮਣਾ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨਾਲ ਮਹਿੰਗਾਈ ਵਿਚ ਹੋਰ ਵਾਧਾ ਹੋਵੇਗਾ । ਇਸ ਨਾਲ ਕਿਸਾਨ ਅਤੇ ਖੇਤੀ ਉੱਪਰ ਮਾੜਾ ਅਸਰ ਪਵੇਗਾ। ਮੀਟਿੰਗ ਵਿੱਚ ਕਿਸਾਨ ਵਿਰੋਧੀ ਤਿੰਨੇ ਆਰਡੀਨੈੱਸ ਅਤੇ ਬਿਜਲੀ ਸੋਧ ਬਿੱਲ2020 ਵਾਪਸ ਲੈਣ ਦੀ ਮੰਗ ਵੀ ਕੀਤੀ ਗਈ ਰੈਲੀ ਵਿੱਚ ਬਿੰਦਰ ਕੁਮਾਰ, ਰਣਧੀਰ , ਸ਼ਿੰਗਾਰਾ ਸਿੰਘ, ਲਾਭ ਸਿੰਘ ਭੈਣੀ, ਮੁਕੰਦ, ਸੋਹਣੀ ਜੌਹਲਾਂ, ਨਿਰਮਲ ਸਿੰਘ ਗੈਹਲਾ, ਨਛੱਤਰ ਸਿੰਘ, ਇੰਦਰਜੀਤ ਸਿੰਘ, ਦਿਲਾਵਰ ਸਿੰਘ, ਗੁਰਮੀਤ ਸਿੰਘ, ਕੁਲਵੰਤ ਸਿੰਘ ਤਲਵੰਡੀ, ਬਿੰਦਰ ਸਿੰਘ ਆਦਿ ਹਾਜ਼ਰ ਸਨ।