ਚੀਨ ਦੇ ਬਣੇ ਸਮਾਨ ਦਾ ਵੀ ਕੀਤਾ ਬਾਈਕਾਟ
ਜਗਰਾਓਂ/ਲੁਧਿਆਣਾ, ਜੂਨ 2020 -(ਪ੍ਰਦਿਯਮ ਬਾਂਸਲ /ਮਨਜਿੰਦਰ ਗਿੱਲ)-
ਅੱਜ ਜਗਰਾਉਂ ਵਿਖੇ ਭਾਰਤੀ ਜਨਤਾ ਪਾਰਟੀ ਦੇ ਜਗਰਾਉਂ ਮੰਡਲ ਦੇ ਪ੍ਰਧਾਨ ਸ਼੍ਰੀ ਹਨੀ ਗੋਇਲ ਜੀ ਦੀ ਪ੍ਰਧਾਨਗੀ ਹੇਠ ਚੀਨ ਦੇ ਰਾਸ਼ਟਰਪਤੀ ਦਾ ਪੁਤਲਾ ਅਤੇ ਝੰਡਾ ਸਾੜਿਆ ਗਿਆ, ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ੍ਰੀ ਗੌਰਵ ਖੁੱਲਰ ਜੀ ਵਿਸ਼ੇਸ਼ ਤੌਰ ਤੇ ਮੌਜੂਦ ਸਨ,ਸ੍ਰੀ ਗੌਰਵ ਜੀ ਨੇ ਕਿਹਾ ਕਿ ਚੀਨੀ ਸੈਨਿਕਾਂ ਦੁਆਰਾ ਕੀਤੀ ਗਈ ਹਰਕਤ ਬਹੁਤ ਗਲਤ ਹੈ ਅਤੇ ਭਾਰਤੀ ਫੌਜ ਇਸ ਦਾ ਜ਼ਰੂਰ ਜਵਾਬ ਦੇ ਦੇਵੇਗੀ।ਸ੍ਰੀ ਗੌਰਵ ਜੀ ਨੇ ਲੱਦਾਖ ਵਿਚ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਨਾਲ ਹੀ ਦੋ ਮਿੰਟ ਦਾ ਮੌਨ ਵੀ ਰੱਖਿਆ ਅਤੇ ਚੀਨੀ ਚੀਜ਼ਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਗੌਰਵ ਜੀ ਨੇ ਕਿਹਾ ਕਿ ਚੀਨ ਨਾਲ ਕਈ ਸਮਝੌਤੇ ਭਾਰਤ ਸਰਕਾਰ ਨੇ ਰੋਕ ਦਿੱਤੇ ਹਨ। ਇਸ ਮੌਕੇ ਜਗਰਾਉਂ ਮੰਡਲ ਦੇ ਪ੍ਰਧਾਨ ਸ਼੍ਰੀ ਹਨੀ ਗੋਇਲ ਜੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੀਆਂ ਚੀਜ਼ਾਂ ਅਸੀਂ ਖਰੀਦੀਆਂ ਹਨ ਉਨ੍ਹਾਂ ਨੂੰ ਤੋੜਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਇਸ ਉੱਪਰ ਸਾਡੀ ਮਿਹਨਤ ਦਾ ਪੈਸਾ ਲੱਗਿਆ ਹੈ , ਪਰ ਸਾਨੂੰ ਭਵਿੱਖ ਵਿਚ ਚੀਨ ਦ ਸਾਰੇ ਮਾਲ ਦਾ ਬਾਈਕਾਟ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਸਾਰੇ ਭਾਰਤੀ ਮਿਲ ਕੇ ਚੀਨ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰ ਸਕੀਏ।ਇਸ ਮੌਕੇ ਜਗਦੀਸ਼ ਓਹਰੀ, ਜਸਪਾਲ ਸਿੰਘ, ਦਵਿੰਦਰ ਸਿੰਘ, ਅਮਿਤ ਸਿੰਘਲ, ਪੰਕਜ ਗੁਪਤਾ, ਕੁਨਾਲ ਬੱਬਰ, ਐਡਵੋਕੇਟ ਵਿਵੇਕ ਭਾਰਦਵਾਜ, ਐਡਵੋਕੇਟ ਨਵੀਨ ਗੁਪਤਾ, ਦੀਪਕ ਪੱਲਣ, ਅਭਿਸ਼ੇਕ ਗਰਗ, ਹਿਤੇਸ਼ ਗੋਇਲ, ਵਿਸ਼ਾਲ ਘਈ, ਜੋਨਸਨ, ਸ਼ੰਮੀ ਜੀ, ਰਾਜੇਸ਼ ਬੌਬੀ, ਸੰਜੀਵ ਸ਼ਰਮਾ, ਪਰਮਿੰਦਰ ਸਿੰਘ, ਪੰਕਜ ਜੀ, ਮਨਜੀਤ ਸਿੰਘ, ਅਮਰਜੀਤ ਸਿੰਘ, ਦਵਿੰਦਰ ਸਿੰਘ ਸਿੱਧੂ, ਇੰਦਰਜੀਤ ਸਿੰਘ, ਦਿਨਕਰ ਅਰੋੜਾ, ਐਡਵੋਕੇਟ ਅੰਕੁਰ ਧੀਰ, ਸ਼ੰਟੀ ਜੀ , ਜੀਵਨ ਗੁਪਤਾ, ਸਮੀਰ ਗੋਇਲ, ਪੰਕਜ ਗੋਇਲ, ਸਰ ਜੀਵਨ ਬਾਂਸਲ, ਅੰਕੁਸ਼ ਗੋਇਲ ਜੀ ਹਾਜ਼ਰ ਸਨ।