ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਗਾਲਿਬ ਕਲਾਂ ਵਿਖੇ ਸਰਪੰਚ ਸਿਕੰਦਰ ਸਿੰਘ ਪੈਚ ਤੇ ਸਮੂਹ ਪੰਚਾਇਤ ਦੀ ਅਗਵਾਈ ਵਿੱਚ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ 500 ਰਾਸ਼ਨ ਕਿੱਟਾਂ ਵੰਡੀਆਂ ਗਈਆਂ।ਸਰਪੰਚ ਸਿਕੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਰੀ ਦੀ ਮਾਰ ਕਾਰਨ ਦਿਹਾੜੀ ਕਰਨ ਵਾਲੇ ਮਜ਼ਦੂਰਾਂ ਦਾ ਕੰਮ ਬਿਲਕੁਲ ਠੱਪ ਹੈ ਉਹਨਾਂ ਨੂੰ ਗੁਜਰ ਬੜੀ ਮੁਸ਼ਕਲ ਨਾਲ ਕਰਨ ਪੈ ਰਿਹਾ ਹੈ ਇਸ ਤਹਿਤ ਪੰਜਾਬ ਸਰਕਾਰ ਵਲੋ ਅਤੇ ਹਲਕਾ ਇੰਚਾਰਜ ਮਲਕੀਤ ਸਿੰਘ ਦਾਖਾ ਵਲੋ ਭੇਜੀ 500 ਰਾਸ਼ਨ ਕਿੱਟਾਂ ਅੱਜ ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਗਈਆਂ।ਇਸ ਸਮੇ ਸਰਪੰਚ ਨੇ ਪੰਜਾਬ ਸਰਕਾਰ ਦਾ ਅਤੇ ਇਚਾਰਜ ਦਾਖਾ ਦਾ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਵਲੋ ਜਲਦੀ ਹੀ 500 ਰਾਸ਼ਨ ਕਿੱਟਾਂ ਜਲਦੀ ਹੀ ਪਿੰਡ ਨੂੰ ਦਿੱਤੀਆਂ ਜਾਣਗੀਆਂ।ਇਸ ਸਮੇ ਸਰਪੰਚ ਨੇ ਕਿਹਾ ਪਿਛਲੇ ਮਹੀਨੇ ਤੋ ਕੰਮ ਠੱਪ ਹੈ ਇਸ ਲਈ ਕੋਈ ਵੀ ਗਰੀਬ ਪਰਿਵਾਰ ਰਾਸ਼ਨ ਤੋ ਵਾਝਾਂ ਨਾ ਰਹੇ ਤੇ ਹਰ ਇਕ ਪਰਿਵਾਰ ਨੂੰ ਰਾਸ਼ਨ ਮਿਲੇ।ਇਸ ਸਮੇ ਪੰਚ ਹਰਦੀਪ ਸਿੰਘ,ਪੰਚ ਪਰਮਜੀਤ ਸਿੰਘ,ਪੰਚ ਜਸਵੀਰ ਸਿੰਘ,ਪੰਚ ਗੁਰਮੀਤ ਸਿੰਘ ਗੱਗੀ,ਪੰਚ ਅਜਮੇਰ ਸਿੰਘ,ਪੰਚ ਛਿੰਦਰਪਾਲ ਸਿੰਘ,ਪੰਚ ਲਖਵੀਰ ਸਿੰਘ,ਸੂਬੇਦਾਰ ਬਲਦੇਵ ਸਿੰਘ ਜੀੳਜੀ,ਅਵਤਾਰ ਸਿੰਘ ਗਗਨੀ,ਮਲਕੀਤ ਸਿੰਘ ਲੱੁਗਾ ਆਂਦਿ ਹਾਜ਼ਰ ਸਨ।