You are here

ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਕਾਰਗੁਜ਼ਾਰੀ ਦੀ ਸਮੀਖਿਆ

ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਨਾਲ ਜੋੜਨ ਦੀ ਹਦਾਇਤ

ਲੁਧਿਆਣਾ, ਜੂਨ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਡਿਪਟੀ ਕਮਿਸ਼ਨਰ  ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਥਾਨਕ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਲਈ ਬਿਊਰੋ ਦਾ ਵਿਸ਼ੇਸ਼ ਤੌਰ 'ਤੇ ਦੌਰਾ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ)-ਕਮ-ਸੀ. ਈ. ਓ. ਸ੍ਰੀਮਤੀ ਅੰਮ੍ਰਿਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਬਿਊਰੋ ਦਫ਼ਤਰ ਆਪਣੇ ਅਤਿ-ਮਹੱਤਵਪੂਰਨ ਪ੍ਰੋਗਰਾਮ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਸ਼ੁਰੂ ਕੀਤਾ ਗਿਆ ਹੈ। ਕੋਵਿਡ 19 ਬਿਮਾਰੀ ਦੇ ਚੱਲਦਿਆਂ ਲੁਧਿਆਣਾ ਦਾ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਵੀ ਬੇਰੁਜ਼ਗਾਰ ਲੋਕਾਂ ਅਤੇ ਰੋਜ਼ਗਾਰ ਦਾਤਿਆਂ ਨੂੰ ਸੇਵਾਵਾਂ ਦੇਣ ਲਈ ਦਿਨੋਂ ਦਿਨ ਡਿਜੀਟਲ ਹੁੰਦਾ ਜਾ ਰਿਹਾ ਹੈ। ਡਿਜੀਟਲ ਖੇਤਰ ਵਿੱਚ ਪ੍ਰਵੇਸ਼ ਕਰਦਿਆਂ ਬਿਊਰੋ ਦਫ਼ਤਰ ਵੱਲੋਂ ਕਈ ਉਪਯੋਗੀ ਸੇਵਾਵਾਂ ਲਈ ਵੈੱਬ ਲਿੰਕ ਜਾਰੀ ਕੀਤੇ ਗਏ ਹਨ, ਜਿਨਾਂ ਦਾ ਨੌਜਵਾਨ ਬਹੁਤ ਲਾਭ ਲੈ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਇਹ ਉਪਰਾਲੇ 'ਮਿਸ਼ਨ ਫਤਹਿ' ਦੇ ਨਾਅਰੇ ਹੇਠ ਸ਼ੁਰੂ ਕੀਤੇ ਜਾ ਰਹੇ ਹਨ।ਉਨਾਂ ਬਿਊਰੋ ਦੇ ਪ੍ਰਬੰਧਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਿਸ਼ਨ ਫਤਿਹ ਤਹਿਤ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਨਾਲ ਜੋੜਨ ਲਈ ਉਪਰਾਲੇ ਕਰਨ। ਉਨਾਂ ਕਿਹਾ ਕਿ ਲੁਧਿਆਣਾ ਇੱਕ ਸਨਅਤੀ ਸ਼ਹਿਰ ਹੋਣ ਕਾਰਨ ਇਥੇ ਨੌਜਵਾਨਾਂ ਨੂੰ ਸਨਅਤਾਂ ਨਾਲ ਜੋੜਨ ਲਈ ਕਈ ਮੌਕੇ ਹਨ, ਜਿਨਾਂ ਦਾ ਲਾਭ ਹਰੇਕ ਨੂੰ ਦਿਵਾਉਣਾ ਚਾਹੀਦਾ ਹੈ। ਬਿਊਰੋ ਨੂੰ ਇਸ ਮੁਸ਼ਕਿਲ ਘੜੀ ਵਿੱਚ ਇਥੋਂ ਦੀਆਂ ਸਨਅਤਾਂ ਨੂੰ ਲੋੜ ਮੁਤਾਬਿਕ ਕਾਮੇ ਮੁਹੱਈਆ ਕਰਾਉਣੇ ਚਾਹੀਦੇ ਹਨ।ਬਿਊਰੋ ਦਫ਼ਤਰ ਦੇ ਸੀ. ਈ. ਓ.-ਕਮ-ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅੰਮ੍ਰਿਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਜੋ ਨੌਜਵਾਨ ਨੌਕਰੀ ਦੀ ਭਾਲ ਵਿੱਚ ਹਨ, ਉਹ ਸਰਕਾਰੀ ਅਤੇ ਨਿੱਜੀ ਖੇਤਰ ਦੀਆਂ ਨੌਕਰੀਆਂ ਪ੍ਰਾਪਤ ਕਰਨ ਲਈ www.pgrkam.com 'ਤੇ ਆਪਣੇ ਆਪ ਨੂੰ ਰਜਿਸਟਰ ਕਰਨ। ਉਨ੍ਹਾਂ ਦੱਸਿਆ ਕਿ ਰੋਜ਼ਗਾਰ ਦਾਤੇ, ਜੋ ਕਿ ਕਾਮਿਆਂ ਦੀ ਭਾਲ ਵਿੱਚ ਹਨ, ਵੀ ਇਸ ਲਿੰਕ https://forms.gle/L83tdytrWqXNgFxD8  'ਤੇ ''ਇੰਪਲਾਇਰ ਵਕੈਂਸੀ ਕੁਲੈਕਸ਼ਨ ਫਾਰਮ'' ਭਰ ਕੇ ਬੇਰੁਜ਼ਗਾਰ ਨੌਜਵਾਨਾਂ ਤੱਕ ਪਹੁੰਚ ਕਰ ਸਕਦੇ ਹਨ। ਜੇਕਰ ਕੋਈ ਵਿਅਕਤੀ ਲੇਬਰ ਕੰਮ ਭਾਲ ਰਿਹਾ ਹੈ ਤਾਂ ਉਹ https://forms.gle/QXpKYNptn57P29G78 ਲਿੰਕ 'ਤੇ ''ਲੇਬਰ ਰਜਿਸਟਰੇਸ਼ਨ ਫਾਰਮ'' ਭਰ ਸਕਦਾ ਹੈ। ਇਸੇ ਤਰ੍ਹਾਂ ਜੋ ਵਿਅਕਤੀ ਕਰਜ਼ਾ ਲੈ ਕੇ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਉਹ ਲਿੰਕ https://forms.gle/ZV2VdahGUX5DrobZ8 'ਤੇ ''ਸੈੱਲਫ਼ ਇੰਪਲਾਇਮੈਂਟ ਰਜਿਸਟ੍ਰੇਸ਼ਨ ਫਾਰਮ'' ਭਰ ਸਕਦਾ ਹੈ।  ਬਿਊਰੋ ਵੱਲੋਂ ਨੌਕਰੀ ਲਈ ਸਹਾਇਤਾ ਪ੍ਰਾਪਤ ਕਰਨ, ਕਰੀਅਰ ਕਾਊਂਸਲਿੰਗ, ਸੈੱਲਫ਼ ਇੰਪਲਾਇਮੈਂਟ, ਮੈਨੂਅਲ ਰਜਿਸਟਰੇਸ਼ਨ ਅਤੇ ਹੋਰ ਸਵਾਲਾਂ ਦੇ ਜਵਾਬ ਦੇਣ ਲਈ ਮੋਬਾਈਲ ਹੈੱਲਪਲਾਈਨ 7740001682 ਵੀ ਸ਼ੁਰੂ ਕੀਤੀ ਹੋਈ ਹੈ। ਜਿਸ 'ਤੇ ਕਿਸੇ ਵੀ ਕੰਮ ਕਾਜ਼ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਜਾਣਕਾਰੀ ਲਈ ਈਮੇਲ dbeeludhelp0gmail.com 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।