ਸਿੱਧਵਾਂ ਬੇਟ(ਜਸਮੇਲ ਗਾਲਿਬ)ਆਪ ਦੇ ਵਿਧਾਇਕ ਅਤੇ ਪੰਜਾਬ ਕਿਸਾਨ ਵਿੰਗ ਇੰਚਾਰਜ ਕੁਲਤਾਰ ਸਿੰਘ ਸੰਧਵਾਂ ਅਤੇ ਕਿਸਾਨ ਵਿੰਗ ਜਿਲ੍ਹਾਂ ਮੋਗਾ ਦੇ ਪ੍ਰਧਾਨ ਮਨਜਿੰਦਰ ਸਿੰਘ ਔਲਖ ਨੇ ਦੇਸ਼ ਵਿਚ ਤੇਲ ਦੀਆਂ ਲਗਾਤਾਰ ਕੀਮਤਾਂ ਵਧਾਉਣ ਲਈ ਮੋਦੀ ਸਰਕਾਰ ਦੀ ਨਿੰਦਾ ਕੀਤੀ ਹੈ ਅਤੇ ਪੈਟਰੋਲ ਤੇ ਡੀਜ਼ਲ ਤੁਰੰਤ ਸਸਤਾ ਕਰਨ ਦੀ ਮਮਗ ਕੀਤੀ ਹੈ।ਇਸ ਸਮੇ ਦੋਵਾਂ ਆਗੂਆ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਵੱਧ ਰਹੀਆਂ ਜਿਸ ਲਈ ਮੋਦੀ ਸਰਕਾਰ ਅਧੀਨ ਤੇਲ ਕੰਪਨੀਆਂ ਜ਼ਿੰਮੇਵਾਰ ਹਨ।ਉਨ੍ਹਾਂ ਨੇ ਕਿਹਾ ਪੈਟਰੋਲ ਤੇ ਡੀਜ਼ਲ ਲਗਤਾਰ ਸੱਤ ਵਾਰ ਵਾਧਾ ਕਰਨ ਦੀ ਨਿੰਦਾ ਕਰਦਿਆਂ ਤੇਲ ਵਿਚ ਵੱਡੀ ਮਾਤਰਾ ਵਿੱਚ ਵਾਧਾ ਕਰਨਾ ਪਹਿਲਾਂ ਤੋ ਮਹਿੰਗਾਈ ਦੀ ਮਾਰ ਝੱਲ ਰਹੇ ਅਤਮ ਲੋਕਾਂ ਦੀ ਜੇਬ ਤੇ ਵੱਡਾ ਆਰਥਿਕ ਡਾਕਾ ਹੈ।ਉਨ੍ਹਾ ਕਿਹਾ ਕਿ ਇਸ ਤਰ੍ਹਾਂ ਕਿਸਾਨਾਂ ਨਾਲ ਅਤੇ ਦੇਸ਼ ਦੇ ਹੋਰ ਵਰਗ ਲਈ ਤੇਲ ਕੀਮਤਾਂ 'ਚ ਵਾਧਾ ਬਹੁਤ ਵੱਡਾ ਥੋਖਾ ਹੈ।ਉਨ੍ਹਾ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਤੁਰੰਤ ਵਾਪਸ ਲਿਆ ਜਾਵੇ ਨਹੀ ਤਾਂ ਸੰਘਰਸ ਕੀਤਾ ਜਾਵੇਗਾ।