ਕੋਰੋਨਾ 'ਮਹਾਂਮਾਰੀ' ਨੇ ਦੁਨੀਆਂ ਵਿੱਚ ਦਹਿਸ਼ਤ ਫੈਲਾ ਦਿੱਤੀ ਕਿ ਇਸ ਸੰਬੰਧੀ ਸੁਪਨੇ 'ਚ ਕਦੇ ਵੀ ਨਹੀਂ ਸੀ ਸੋਚਿਆ, ਕਿ ਕਦੇ ਅੱਖ ਦੇ ਝਮਕਣ ਤੇ ਹੀ ਲੋਕ ਆਪਣੇ ਹੀ ਘਰਾਂ ਵਿੱਚ ਕੈਦ ਕਰ ਦਿੱਤੇ ਜਾਣਗੇ ।
ਇਸ ਸੰਬੰਧੀ ਜੋ ਵੀ ਉਪਰਾਲੇ ਸਿਹਤ ਵਿਭਾਗ ਵਲੋਂ ਕੀਤੇ ਗਏ, ਬੜੀ ਮਹੱਤਵਪੂਰਣ ਥਾਂ ਰੱਖਦੇ ਹਨ।
ਪਰ ਪੁਲਿਸ ਵਿਭਾਗ ਦਾ ਦਰਜਾ ਵੀ ਕਿਤੇ ਘੱਟ ਨਹੀਂ, ਜਿਨ੍ਹਾਂ ਨੇ ਦਿਨ ਰਾਤ ਜਾਗ ਕੇ ਕੰਮ ਕੀਤਾ।
ਸਿਹਤ ਵਿਭਾਗ ਚ ਜੋ ਸਿਹਰਾ ਡਾਕਟਰਾਂ ਸਿਰ ਬੰਨਿਆ ਜਾ ਸਕਦਾ ਹੈ ,ਓਸ ਤੋਂ ਵੀ ਭੋਰਾ ਘੱਟ ਯੋਗਦਾਨ ਨਰਸਿੰਗ ਸਟਾਫ਼ ਨਹੀਂ ਕਿਹਾ ਜਾ ਸਕਦਾ, ਜਿਨ੍ਹਾਂ ਨੇ ਆਪਣੇ ਨੰਨੇ ਬੱਚਿਆਂ ਦੀ ਪ੍ਰਵਾਹ ਨਾ ਕਰਦੇ ਹੋਏ, ਲੋਕਾਂ ਦੀਆਂ ਜਾਨਾਂ ਬਚਾਉਣ ਲਈ ਰਾਤ ਦਿਨ ਇੱਕ ਕਰਕੇ ਦਿਖਾਇਆ।
ਦੂਸਰੇ ਪਾਸੇ ਪਾ੍ਈਵੇਟ ਹਸਪਤਾਲਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਘਰਾਂ "ਚ ਹੀ ਰੱਖਿਆ। ਸਰਕਾਰ ਨੇ ਹੁਕਮ ਵੀ ਜਾਰੀ ਕੀਤੇ ਕਿ ਜੋ ਡਾਕਟਰ ਹਸਪਤਾਲ ਨਹੀਂ ਖੋਲਣਗੇ , ਉਹਨਾਂ ਦੀਆਂ ਰਜਿਸਟ੍ਰੇਸ਼ਨ ਰੱਦ ਕੀਤੀਆਂ ਜਾਣਗੀਆਂ ।
ਸਰਕਾਰ ਦੇ ਹੁਕਮਾਂ ਦਾ ਅਸਰ ਨਾ ਮਾਤਰ ਹੀ ਹੋਇਆ ।ਪਰ ਜੇ ਕੁਝ ਡਾਕਟਰਾਂ ਨੇ ਕੰਮ ਸ਼ੁਰੂ ਕੀਤਾ ਤਾਂ ਇਹ ਦੇਖਿਆ ਗਿਆ ਕਿ ਜੇ ਸਕੈਨਿੰਗ 700 ਰੁਪਏ ਚ ਕੀਤੀ ਜਾਂਦੀ ਸੀ, ਉਹ 1400 ਰੁਪਏ ਚ ਕੀਤੀ ਗਈ ਹੈ।
ਕੋਰੋਨਾ ਵਿੱਚ ਜੋ ਕੰਮ ਪਿੰਡਾਂ ਦੇ ਡਾਕਟਰਾਂ ਨੇ ਕੀਤਾ, ਉਸ ਨੂੰ ਵੀ ਕਦੇ ਭੁਲਾਇਆ ਨਹੀਂ ਜਾ ਸਕਦਾ ।
ਜਦੋਂ 1984 'ਚ ਖਾਲਿਸਤਾਨੀ ਦੌਰ ਸੀ ,ਲੋਕ ਡਰਦੇ ਮਾਰੇ ਸੂਰਜ ਛੁਪਣ ਤੋਂ ਪਹਿਲਾਂ ਘਰੀ ਚਲੇ ਜਾਂਦੇ ਸੀ ,ਤਾਂ ਪੇਂਡੂ ਡਾਕਟਰਾਂ ਨੇੇ ਦਿਨ ਰਾਤ ਕਰਕੇ ਲੋਕਾਂ ਨੂੰ ਮੁਢਲੀਆਂ ਸਿਹਤ ਸਹੂਲਤਾਂ ਦਿੱਤੀਆਂ, ਤੇ ਕਿਸੇ ਗਰੀਬ ਕੋਲ ਪੈਸੇ ਨਾ ਹੋਣ ਤੇ ਕਦੇ ਵੀ ਨਾਹ ਨਹੀਂ ਕੀਤੀ ।
ਉਸ ਸਮੇਂ ਵੀ ਇਹ ਹਸਪਤਾਲ ਸਮੇਂ ਤੋਂ ਪਹਿਲਾਂ ਹੀ ਬੰਦ ਕਰ ਦਿੱਤੇ ਜਾਂਦੇ ਸੀ ।
ਕੋਰੋਨਾ "ਚ ਪੇਂਡੂ ਡਾਕਟਰਾਂ ਨੇ ਮੁਢਲੀਆਂ ਸਿਹਤ ਸਹੂਲਤਾਂ ਤਾਂ ਦਿਤੀਆਂ ਹੀ ਹਨ, ਉਸ ਦੇ ਨਾਲ ਲੋਕਾਂ ਨੂੰ ਮੁਫ਼ਤ ਮਾਸਕ ਵੀ ਵੰਡੇ ਗਏ। ਪੇਟੋਂ ਭੁੱਖੇ ਤੇ ਲੋੜਮੰਦ ਲੋਕਾਂ ਨੂੰ ਰਾਸ਼ਨ ਵੀ ਦਿੱਤਾ ਗਿਆ।
ਉਂਜ ਇਹ ਸੇਵਾ ਭਾਵਨਾ ਨਾਲ ਜੁੜੇ ਹੋਏ ਹਨ। ਇਹ ਅਕਸਰ ਖੂਨਦਾਨ ਕੈਂਪ,, ਫਰੀ ਮੈਡੀਕਲ ਕੈਂਪ,, ਅੱਖਾਂ ਦਾਨ ਕਰਨ, ,ਅੱਖਾਂ ਦੇ ਅਪੇ੍ਸ਼ਨ ਕੈਂਪ ,, ਲਗਵਾ ਕੇ ਸੇਵਾ ਕਰਦੇ ਰਹਿੰਦੇ ਹਨ। ਇਸ ਸਮੇਂ ਲੋਕਾਂ ਨੂੰ ਘਰ ਘਰ ਜਾ ਕੇ ਦਵਾਈਆਂ ਦੇ ਕੇ ਠੀਕ ਕਰਨਾ, ਲੋਕਾਂ ਵਲੋਂ ਸਲਾਹਿਆ ਗਿਆ ।
ਪੁਲਿਸ ਵਲੋਂ ਕਲੀਨਕਾਂ ਬੰਦ ਕਰਨ ਲਈ ਕਿਹਾ ਗਿਆ, ਪਰ ਪਿੰਡਾਂ ਦੇ ਲੋਕਾਂ ਨੇ ਆਪਣੇ ਇਹਨਾਂ ਡਾਕਟਰਾਂ ਦੀ ਵਕਾਲਤ ਕਰਕੇ ਘਰਾਂ 'ਚ ਦਵਾਈਆਂ ਦੇ ਕੇ ਮਰੀਜ਼ਾਂ ਨੂੰ ਠੀਕ ਕਰਨ ਵਾਲੇ ਪੇਂਡੂ ਡਾਕਟਰਾਂ ਨਾਲ ਚੱਟਾਨ ਵਾਂਗ ਖੜ੍ਹਨ ਦਾ ਪ੍ਰਣ ਲਿਆ ।
ਤਰਨਤਾਰਨ ਤੋਂ ਕਾਗਰਸ ਵਿਧਾਇਕ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕਰਕੇ ਮੰਗ ਕੀਤੀ ਕਿ ਇਸ ਸਮੇਂ ਵਿੱਚ ਲੋਕਾਂ ਪ੍ਤੀ ਇਹਨਾਂ ਡਾਕਟਰਾਂ ਦੀਆਂ ਵੀ ਡਿਊਟੀਅਾਂ ਲਗਾਈਆਂ ਜਾਣ।
ਹਲਕਾ ਖਡੂਰ ਸਾਹਿਬ ਤੋਂ ਵੀ ਐਮ ਐਲ ਏ ਨੇ ਵੀ ਮੰਗ ਕੀਤੀ ਹੈ।
ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਡਾਕਟਰਾਂ ਨੂੰ ਮਾਨਤਾ ਦੇ ਸਿਹਤ ਸਹੂਲਤਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ।
ਨਵਾਂ ਸ਼ਹਿਰ ਤੋਂ ਐਮ ਐਲ ਏ ਸੈਣੀ ਜੀ ਨੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿੱਖ ਕੇ ਮੰਗ ਕੀਤੀ ਹੈ ਕਿ ਪੇਂਡੂ ਡਾਕਟਰਾਂ ਦੀਆਂ ਮੰਗਾਂ ਮੰਨ ਕੇ ਪੈ੍ਕਟਿਸ ਦਾ ਅਧਿਕਾਰ ਦਿੱਤਾ ਜਾਵੇ।
ਪੰਜਾਬ ਵਿੱਚ ਡਾਕਟਰਾਂ ਦੀ ਤਾਦਾਦ 1 ਲੱਖ 25 ਹਜ਼ਾਰ ਦੇ ਕਰੀਬ ਦੱਸੀ ਜਾਂਦੀ ਹੈ ।
ਇਹਨਾਂ ਨੂੰ ਪੇਂਡੂ ਡਾਕਟਰ ਕਿਹਾ ਜਾਦਾ ਹੈ।
ਉਂਝ 70% ਦੇ ਕਰੀਬ ਪਿੰਡਾਂ ਚ ਹਨ ਤੇ 30% ਦੇ ਕਰੀਬ ਸਹਿਰਾਂ 'ਚ ਹਨ।
ਇਹਨਾਂ ਦੀ ਇੱਕ ਸੂਬਾ ਪੱਧਰੀ ਐਸੋਸੀਏਸ਼ਨ ਹੈ ।ਜਿਸ ਦਾ ਨਾਂ "ਮੈਡੀਕਲ ਪੈ੍ਕਟੀਸਨਰਜਂ ਐਸੀਏਸ਼ਨ ਪੰਜਾਬ ਰਜਿਸਟਰਡ ਨੰ:295 "ਹੈ ।
ਜੋ 30 ਮਈ 1996 ਨੂੰ ਗੌਰਮਿੰਟ ਆਫ ਇੰਡੀਆ ਸੁਸਾਇਟੀ ਤੇ ਰਜਿਸਟਰੇਸ਼ਨ ਐਕਟ 1860 ਦੇ ਅਧੀਨ ਪੰਜਾਬ ਤੋਂ ਰਜਿਸਟਰਡ ਹੋਈ ਹੈ ।
ਐਮ. ਪੀ .ਏ .ਪੀ .295 ਦੀਆਂ ਮੰਗਾਂ ਹਨ ਕਿ ਯੋਗਤਾ ਤੈਅ ਕਰਕੇ ਰੀਫਰੈਸ਼ਰ ਕੋਰਸ ਕਰਵਾ ਕੇ ਰਜਿਸਟਰੇਸ਼ਨ ਕੀਤੀ ਜਾਵੇ।
ਤਜਰਬੇ ਦੇ ਆਧਾਰ ਤੇ ਰਜਿਸਟ੍ਰੇਸ਼ਨ ਕੀਤੀ ਜਾਵੇ ।
ਕੋਰੋਨਾ ਦੇ ਦੌਰ ਚੋ ਵਿਹਲੇ ਹੋ ਕੇ ਦੇਖਦੇ ਹਾਂ ਕਿ ਸਰਕਾਰ ਇਸ ਪਾਸੇ ਕਿਨਾ ਕੁ ਧਿਆਨ ਦਿੰਦੀ ਹੈ ।
ਸੂਬਾ ਪ੍ਰਧਾਨ:- ਡਾ ਰਮੇਸ਼ ਕੁਮਾਰ ਬਾਲੀ ।
.........6280957136....