You are here

 1 ਜੂਨ ਤੋਂ ਚੱਲਣ ਵਾਲੀਆਂ ਟ੍ਰੇਨਾਂ ਲਈ ਅੱਜ ਤੋਂ ਪੌਣੇ ਦੋ ਲੱਖ ਸਮੂਹਕ ਸੇਵਾ ਕੇਂਦਰਾਂ 'ਤੇ ਵੀ ਬੁਕਿੰਗ ਸ਼ੁਰੂ

ਨਵੀਂ ਦਿੱਲੀ ,ਮਈ 2020 -(ਏਜੰਸੀ)- ਲਾਕਡਾਊਨ ਦੇ ਚੌਥੇ ਪੜਾਅ ਤੋਂ ਬਾਅਦ ਇਕ ਜੂਨ ਤੋਂ ਚਾਲੂ ਹੋਣ ਵਾਲੀਆਂ ਟਰੇਨਾਂ ਲਈ ਵੀਰਵਾਰ ਨੂੰ ਟਿਕਟਾਂ ਦੀ ਵਿਕਰੀ ਖੁੱਲ੍ਹਦੇ ਹੀ ਭੀੜ ਉਮੜ ਪਈ। ਆਨਲਾਈਨ ਵਿੰਡੋ ਖੁੱਲ੍ਹਣ ਦੇ ਨਾਲ ਜ਼ਬਰਦਸਤ ਟਰੈਫਿਕ ਵੱਧ ਗਿਆ, ਜਿਸਦੇ ਲਈ ਰੇਲ ਮੰਤਰਾਲੇ ਇਸ ਵਾਰ ਪੂਰੀ ਤਰ੍ਹਾਂ ਮੁਸਤੈਦ ਸੀ। ਕੁੱਲ 101 ਟਰੇਨਾਂ ਦੀ ਟਿਕਟ ਲਈ ਸ਼ਾਮ ਚਾਰ ਵਜੇ ਤਕ 5.51 ਲੱਖ ਯਾਤਰੀਆਂ ਦੇ ਟਿਕਟ ਬੁੱਕ ਹੋ ਗਏ ਸਨ।

ਰੇਲ ਮੰਤਰੀ ਦਾ ਐਲਾਨ

ਟਿਕਟ ਬੁਕ ਕਰਨ ਦੀ ਮਾਰਾਮਾਰੀ ਦੇ ਮੱਦੇਨਜ਼ਰ ਰੇਲ ਮੰਤਰੀ ਪੀਯੂਸ਼ ਗੋਇਲ ਨੇ ਵੀਰਵਾਰ ਰਾਤ ਟਵੀਟ ਰਾਹੀਂ ਜਾਣਕਾਰੀ ਦਿੱਤਾ ਕਿ 'ਸ਼ੁੱਕਰਵਾਰ ਤੋਂ ਦੇਸ਼ ਦੇ ਲਗਪਗ ਪੌਣੇ ਦੋ ਲੱਖ ਸਮੂਹਿਕ ਸੇਵਾ ਕੇਂਦਰਾਂ (ਸੀਐੱਸਸੀ) ਤੋਂ ਰੇਲਵੇ ਦੀ ਟਿਕਟ ਬੁਕਿੰਗ ਚਾਲੂ ਹੋ ਜਾਵੇਗੀ।'