ਮਾਨਚੈਸਟਰ, ਮਈ 2020 - ( ਗਿਆਨੀ ਅਮਰੀਕ ਸਿੰਘ ਰਾਠੌਰ)- ਯੂ.ਕੇ. ਦੀ ਆਕਸਫੋਰਡ ਯੂਨੀਵਰਸਿਟੀ ਵਲੋਂ ਕੋਵਿਡ-19 ਦੀ ਵੈਕਸੀਨ ਤਿਆਰ ਕਰਨ ਲਈ ਮਨੁੱਖੀ ਪ੍ਰਯੋਗ ਕੀਤੇ ਜਾ ਰਹੇ ਹਨ, ਜਿਸ ਨੂੰ ਲੈ ਕੇ ਸਾਇੰਸਦਾਨ ਕਾਫ਼ੀ ਉਤਸ਼ਾਹਿਤ ਤੇ ਹਾਂ ਪੱਖੀ ਹਨ ਕੋਵਿਡ-19 ਟੀਕਾ ਯੋਜਨਾ ਦੇ ਤਹਿਤ ਬਾਂਦਰਾਂ 'ਤੇ ਕੀਤੇ ਗਏ ਇਕ ਅਧਿਐਨ ਵਿਚ ਸਾਕਾਰਾਤਮਕ ਨਤੀਜੇ ਸਾਹਮਣੇ ਆਏ ਹਨ¢ ਸੀ. ਐਚ. ਏ. ਡੀ. ਆਕਸ-1 ਐਨ. ਸੀ. ਓ.ਵੀ.-19 ਦੇ ਪ੍ਰੀਖਣਾਂ ਵਿਚ ਲੱਗੇ ਖੋਜ਼ ਕੇਂਦਰਾਂ ਨੇ ਕਿਹਾ ਹੈ ਕਿ ਟੀਕੇ ਨਾਲ 'ਰੀਸਸ ਮੈਕੇਕਿਊ' ਪ੍ਰਜਾਤੀ ਦੇ ਬਾਂਦਰਾਂ ਦੇ ਪ੍ਰਤੀਰੋਧੀ ਤੰਤਰ ਵਲੋਂ ਘਾਤਕ ਵਾਇਰਸ ਦੇ ਅਸਰ ਨੂੰ ਰੋਕੇ ਜਾਣ ਦੇ ਸੰਕੇਤ ਮਿਲੇ ਹਨ ਤੇ ਇਸ ਦਾ ਕੋਈ ਨਾਕਾਰਾਤਮਕ ਅਸਰ ਨਹੀਂ ਦਿਖਿਆ ਹੈ।ਅਧਿਐਨ ਮੁਤਾਬਕ ਟੀਕੇ ਦੀ ਇਕ ਖੁਰਾਕ ਫੇਫੜਿਆਂ ਤੇ ਉਨ੍ਹਾਂ ਅੰਗਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾ ਸਕਦੀ ਹੈ, ਜਿਨ੍ਹਾਂ 'ਤੇ ਵਾਇਰਸ ਦਾ ਗੰਭੀਰ ਪ੍ਰਭਾਵ ਪੈ ਸਕਦਾ ਹੈ¢ ਅਧਿਐਨ ਦੇ ਲੇਖਕਾਂ ਨੇ ਕਿਹਾ ਕਿ ਸੀ. ਐਚ. ਏ. ਡੀ. ਆਕਸ-1 ਐਨ. ਸੀ. ਓ. ਵੀ.-19 ਦੇ ਦਿੱਤੇ ਗਏ ਇਕ ਟੀਕੇ ਨਾਲ 'ਰੀਸਸ ਮੈਕੇਕਿਊ' ਵਿਚ ਪ੍ਰਤੀਰੋਧੀ ਤੰਤਰ ਨੇ ਤਰਲ ਤੇ ਕੋਸ਼ਿਕਾ ਸਬੰਧੀ ਪ੍ਰਤੀਕਿਰਿਆ ਦਰਸਾਈ ਹੈ। ਖੋਜਕਾਰਾਂ ਨੇ ਪਤਾ ਲਗਾਇਆ ਹੈ ਕਿ ਕੋਰੋਨਾ ਵਾਇਰਸ ਦੇ ਵਧੇਰੇ ਪੱਧਰ ਨਾਲ ਸੰਪਰਕ ਕਰਵਾਉਣ ਤੋਂ ਬਾਅਦ ਵੀ ਟੀਕਾ ਲੈਣ ਵਾਲੇ 6 'ਚੋਂ ਕਿਸੇ ਵੀ ਬਾਂਦਰ ਨੂੰ ਨਿਮੋਨੀਆ ਨਹੀਂ ਹੋਇਆ।ਇਸ ਤੋਂ ਇਲਾਵਾ ਅਜਿਹੇ ਵੀ ਸੰਕੇਤ ਨਹੀਂ ਮਿਲੇ ਹਨ ਕਿ ਟੀਕੇ ਨੇ ਜਾਨਵਰਾਂ ਨੂ ੰਕਮਜ਼ੋਰ ਬਣਾ ਦਿੱਤਾ ਹੋਵੇ। ਇਸ ਉਪਲਬਧੀ ਨੂੰ ਉਸ ਟੀਕੇ ਦੇ ਲਈ ਸਾਕਾਰਾਤਮਕ ਸੰਕੇਤ ਮੰਨਿਆ ਗਿਆ ਹੈ, ਜਿਸ ਦਾ ਫਿਲਹਾਲ ਮਨੁੱਖਾਂ 'ਤੇ ਪ੍ਰੀਖਣ ਕੀਤਾ ਜਾ ਰਿਹਾ ਹੈ ਪਰ ਮਾਹਿਰਾਂ ਨੇ ਸਾਵਧਾਨ ਕੀਤਾ ਹੈ ਕਿ ਇਹ ਦੇਖਣਾ ਹੋਵੇਗਾ ਕਿ ਇਹ ਮਨੁੱਖਾਂ ਵਿਚ ਵੀ ਏਨਾ ਹੀ ਪ੍ਰਭਾਵੀ ਹੈ ਜਾਂ ਨਹੀਂ। ਕਿੰਗਸ ਕਾਲਜ ਲੰਡਨ ਦੇ ਫਾਰਮਾਸਯੂਟਿਕਲ ਮੈਡੀਸਿਨ ਦੀ ਵਿਜ਼ੀਟਿੰਗ ਪ੍ਰੋਫੈਸਰ ਡਾਕਟਰ ਪੈਨੀ ਵਾਡਰਾ ਨੇ ਕਿਹਾ ਕਿ ਇਹ ਨਤੀਜੇ ਮਨੁੱਖਾਂ 'ਤੇ ਜਾਰੀ ਟੀਕੇ ਦੇ ਨਤੀਜੇ ਨੂੰ ਸਮਰਥਨ ਦਿੰਦੇ ਹਨ, ਜਿਨ੍ਹਾਂ ਦੇ ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਖੋਜ਼ ਕੇਂਦਰ ਦੀ ਅਗਵਾਈ ਕਰ ਰਹੀ, ਆਕਸਫੋਰਡ ਯੂਨੀਵਰਸਿਟੀਵਿਚ ਟੀਕਾ ਵਿਗਿਆਨ ਦੀ ਪ੍ਰੋਫੈਸਰ ਸਾਰਾਹ ਗਿਲਬਰਟ ਨੇ ਵਾਕਸੀਨ ਦੀ ਸਫਲਤਾ ਵਿਚ ਬਹੁਤ ਵਿਸ਼ਵਾਸ ਹੈ।ਜ਼ਿਕਰਯੋਗ ਹੈ ਕਿ ਆਕਸਫੋਰਡ ਯੂਨੀਵਰਸਿਟੀ ਵਲੋਂ ਆਸਟਰਾ ਜੈਨੇਕਾ ਕੰਪਨੀ ਨਾਲ ਮਿਲ ਕੇ ਇਸ ਦਾ ਉਤਪਾਦਨ ਵੀ ਸ਼ੁਰੂ ਕਰ ਦਿੱਤਾ ਹੈ।