ਮਹਿਲ ਕਲਾਂ-ਬਰਨਾਲਾ-ਮਈ 2020 (ਗੁਰਸੇਵਕ ਸਿੰਘ ਸੋਹੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 16 ਸੰਘਰਸ਼ਸ਼ੀਲ ਜਥੇਬੰਦੀਆਂ ਸੱਦੇ ਤੇ ਸੀ.ਐਚ.ਸੀ ਹਸਪਤਾਲ ਦੇ ਬਣੇ ਪਾਰਕ ਚ਼ ਸਬ ਸਿਹਤ ਸਾਵਧਾਨੀਆਂ ਵਰਤ ਕੇ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਸਿਹਤ ਕਰਮਚਾਰੀਆਂ ਹਸਪਤਾਲਾਂ ਵਿੱਚ ਪੂਰੇ ਪ੍ਰਬੰਧਾਂ ਦੀ ਘਾਟ ਦੇ ਵਿਰੋਧ ਵਿੱਚ ਧਰਨਾ ਦੇ ਕੇ ਮੰਗ ਕੀਤੀ ਹੈ ਕਿ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਕਾਰਜਕਾਰੀ ਆਗੂ ਜੱਜ ਸਿੰਘ ਗਹਿਲ ਨੇ ਕਿਹਾ ਕਿ ਸਿਹਤ ਵਿਭਾਗ ਨਾਲ ਜੁੜੀਆਂ ਸਮੁੱਚੀਆਂ ਅਸਾਮੀਆਂ ਸਫ਼ਾਈ ਕਾਮੇ ਆਸ਼ਾ ਵਰਕਰ ਨਰਸਾਂ ਆਦਿ ਸਾਰੇ ਸਟਾਫ ਸੁਮੇਲ ਤੋਂ ਸਰਵਿਸ ਪ੍ਰਾਈਵੇਟ ਸਟੋਰਾਂ ਆਦਿ ਪੱਕੀਆਂ ਸਰਕਾਰੀ ਨੌਕਰੀਆਂ ਤੇ ਭਰਤੀ ਕਰਕੇ ਖਾਲੀ ਅਸਾਮੀਆਂ ਪੂਰੀਆਂ ਕੀਤੀਆਂ ਜਾਣ ਆਰ.ਐਮ.ਪੀ ਡਾਕਟਰ ਆਦਿ ਨੂੰ ਸਰਕਾਰੀ ਖੇਤਰ ਵਿੱਚ ਸ਼ਾਮਿਲ ਕਰਕੇ ਮਹਾਂਮਾਰੀ ਦੇ ਟਾਕਰੇ ਲਈ ਸਿਹਤ ਵਿਭਾਗ ਦਾ ਵੱਡੇ ਪੱਧਰ ਤੇ ਵਿਸਤਾਰ ਕੀਤਾ ਜਾਵੇ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਕੰਟਰੋਲ ਹੇਠ ਲਿਆਂਦਾ ਜਾਵੇ ਸਮੁੱਚੇ ਸਿਹਤ ਕਾਮਿਆਂ ਦਾ ਪੰਜਾਹ ਲੱਖ ਰੁਪਏ ਦਾ ਜੀਵਨ ਬੀਮਾ ਹੋਵੇ ਸਿਹਤ ਕਰਮਚਾਰੀਆਂ ਸਮੇਤ ਆਮ ਲੋਕਾਂ ਦੇ ਵੱਡੀ ਪੱਧਰ ਤੇ ਟੈਸਟ ਕੀਤੇ ਜਾਣ ਅਤੇ ਤੰਦਰੁਸਤ ਲੋਕਾਂ ਨੂੰ ਕੰਮ ਦੇਣ ਸਮੇਂ ਉਨ੍ਹਾ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਪੰਜਾਬ ਵਿੱਚ ਘਰ ਵਾਪਸੀ ਕਰ ਰਹੇ ਕਾਮੇ ਜਾਂ ਪ੍ਰਵਾਸੀ ਭਾਰਤੀਆਂ ਨੂੰ ਸਿਹਤ ਸੰਭਾਲ ਕਰਨ ਲਈ ਉਪਰੋਕਤ ਪ੍ਰਬੰਧ ਕੀਤੇ ਜਾਣ।ਵਾਇਰਸ ਦੀ ਲਾਗ ਕਾਰਨ ਪ੍ਰਭਾਵਿਤ ਹੋਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕਰੋਨਾ ਵਾਇਰਸ ਦੀ ਲਾਗ ਤੋਂ ਬਚਾਅ ਦੇ ਪ੍ਰਬੰਧ ਕੀਤੇ ਜਾਣ ਲੋੜ ਮੁਤਾਬਕ ਛੁੱਟੀ ਤੇ ਭੇਜਣਾ ਇਕਾਂਤਵਾਸ ਵਿੱਚ ਰੱਖਣ ਆਦਿ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ ਡਿਊਟੀ ਦੌਰਾਨ ਖਾਣ ਪੀਣ ਆਉਣ ਜਾਣ ਦੇ ਸਹੀ ਪ੍ਰਬੰਧ ਹੋਣ ਔਰਤ ਪੁਲਿਸ ਮੁਲਾਜ਼ਮਾਂ ਦੀ ਵਿਸ਼ੇਸ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ। ਸਮੁੱਚੀਆਂ ਲੋਕ ਸੇਵਾਵਾਂ ਜਿਵੇਂ ਜਲ ਸਪਲਾਈ ਵਿੱਦਿਆ ਬਿਜਲੀ ਅਤੇ ਆਵਾਜਾਈ ਆਦਿ ਵਿੱਚ ਠੇਕਾ ਭਰਤੀ ਬੰਦ ਕਰਕੇ ਸਮੁੱਚੇ ਵਿਭਾਗ ਵਿੱਚ ਠੇਕੇ ਤੇ ਭਰਤੀ ਹੋਏ ਮੁਲਾਜ਼ਮਾਂ ਨੂੰ ਪੱਕੀ ਸਰਕਾਰੀ ਨੌਕਰੀ ਦਿੱਤੀ ਜਾਵੇ। ਸਮੁੱਚੀਆਂ ਖਾਲੀ ਪਈਆਂ ਅਸਾਮੀਆਂ ਪੂਰੀਆਂ ਕੀਤੀਆਂ ਜਾਣ ਅਤੇ ਗੈਰ ਜਥੇਬੰਦ ਕਾਮਿਆਂ ਨੂੰ ਪੱਕੇ ਅਧਿਕਾਰ ਦੀ ਗਰੰਟੀ ਦਿੱਤੀ ਜਾਵੇ।ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਸਤੀਆਂ ਸਿਹਤ ਸੇਵਾਵਾਂ ਲੋਕ ਸੇਵਾਵਾਂ ਮੁਹਈਆ ਕਰਨ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਈ ਜਾਵੇ ਕਰੋਨਾ ਮਹਾਂਮਾਰੀ ਦੇ ਵੱਡੇ ਖਰਚਿਆਂ ਦੀ ਪੂਰਤੀ ਲਈ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਭੂਮੀਪਤੀਆਂ ਉੱਪਰ ਲੋੜੀਦੇ ਵਿਸ਼ੇ ਟੈਕਸ ਲਾਗੂ ਕੀਤੇ ਜਾਣ।ਬਲਾਕ ਮਹਿਲ ਕਲਾਂ ਦੇ ਕਾਰਜਕਾਰੀ ਪ੍ਰਧਾਨ ਹਰਜੀਤ ਸਿੰਘ ਦੀਵਾਨਾ, ਕੁਲਜੀਤ ਸਿੰਘ ਵਜੀਦਕੇ ਜਨਰਲ ਸਕੱਤਰ ਬਲਾਕ ਮਹਿਲ ਕਲਾਂ,ਹਾਕਮ ਸਿੰਘ,ਦੇਵ,ਮਨਜੀਤ ਸਿੰਘ,ਸੋਖਾ ਸਿੰਘ ਗਹਿਲ,ਦਰਸਨ ਸਿੰਘ,ਦਰਸਨ ਸਿੰਘ ਗੰਗੋਹਰ,ਬੂਟਾ ਸਿੰਘ ਗੁਰਮ,ਭੋਲਾ ਸਿੰਘ ਸੱਦੋਵਾਲ,ਆਦਿ ਆਗੂ ਹਾਜ਼ਰ ਸਨ।ਇਸ ਮੌਕੇ ਸੀ.ਐਸ.ਸੀ ਮਹਿਲ ਕਲਾਂ ਦੇ ਐਸ.ਐਮ.ਓ.ਡਾ ਹਰਜਿੰਦਰ ਸਿੰਘ ਆਡਲੂ ਨੂੰ ਯੂਨੀਅਨ ਵੱਲੋਂ ਮੰਗ ਪੱਤਰ ਭੇਂਟ ਕੀਤਾ ਗਿਆ।