ਨਵੀਂ ਦਿੱਲੀ,ਮਈ 2020-( ਏਜੰਸੀ )-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਭਾਵੇਂ ਅਸੀਂ ਲਾਕਡਾਊਨ ਨੂੰ ਲੜੀਬੱਧ ਢੰਗ ਨਾਲ ਹਟਾਉਣ 'ਤੇ ਗ਼ੌਰ ਕਰ ਰਹੇ ਹਾਂ ਪਰ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਤਕ ਅਸੀਂ ਵਾਇਰਸ 'ਤੇ ਕਾਰਗਰ ਕੋਈ ਵੈਕਸੀਨ ਜਾਂ ਉਪਾਅ ਨਹੀਂ ਲੱਭ ਲੈਂਦੇ, ਉਦੋਂ ਤਕ ਵਾਇਰਸ ਨਾਲ ਲੜਨ ਲਈ ਸਾਡੇ ਕੋਲ ਸਭ ਤੋਂ ਵੱਡਾ ਹਥਿਆਰ ਸਮਾਜਿਕ ਦੂਰੀ ਹੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਆਤਮਨਿਰਭਰਤਾ ਸਾਨੂੰ ਸੁਖਦ ਅਤੇ ਸੰਤੋਸ਼ ਦੇਣ ਦੇ ਨਾਲ-ਨਾਲ ਮਜ਼ਬੂਤ ਵੀ ਕਰਦੀ ਹੈ। 21ਵੀਂ ਸਦੀ, ਭਾਰਤ ਦੀ ਸਦੀ ਬਣਾਉਣ ਦਾ ਸਾਡਾ ਫਰਜ਼, ਆਤਮਨਿਰਭਰ ਭਾਰਤ ਦੇ ਪ੍ਰਣ ਨਾਲ ਹੀ ਪੂਰਾ ਹੋਵੇਗਾ। ਆਤਮਨਿਰਭਰ ਭਾਰਤ ਦਾ ਇਹ ਯੁੱਗ, ਹਰ ਭਾਰਤਵਾਸੀ ਲਈ ਨੂਤਨ ਪ੍ਰਣ ਵੀ ਹੋਵੇਗਾ, ਨੂਤਨ ਪ੍ਰਵ ਵੀ ਹੋਵੇਗਾ। ਹੁਣ ਇਕ ਨਵੀਂ ਪ੍ਰਾਣਸ਼ਕਤੀ, ਨਵੀਂ ਸੰਕਲਪਸ਼ਕਤੀ ਦੇ ਨਾਲ ਅਸੀਂ ਅੱਗੇ ਵਧਣਾ ਹੈ। ਇਸ ਫਰਜ਼ ਨੂੰ 130 ਕਰੋੜ ਦੇਸ਼ਵਾਸੀਆਂ ਦੀ ਪ੍ਰਾਣਸ਼ਕਤੀ ਨਾਲ ਹੀ ਊਰਜਾ ਮਿਲੇਗੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਲਾਕਡਾਊਨ ਦਾ ਚੌਥਾ ਗੇੜ, ਲਾਕਡਾਊਨ 4, ਪੂਰੀ ਤਰ੍ਹਾਂ ਨਵੇਂ ਰੰਗਰੂਪ ਵਾਲਾ ਹੋਵੇ, ਨਵੇਂ ਨਿਯਮਾਂ ਵਾਲਾ ਹੋਵੇ। ਰਾਜਾਂ ਤੋਂ ਸਾਨੂੰ ਜੋ ਸੁਝਾਅ ਮਿਲ ਰਹੇ ਹਨ, ਉਨ੍ਹਾਂ ਦੇ ਆਧਾਰ 'ਤੇ ਲਾਕਡਾਊਨ4 ਨਾਲ ਜੁੜੀ ਜਾਣਕਾਰੀ ਵੀ ਤੁਹਾਨੂੰ 18 ਮਈ ਤੋਂ ਪਹਿਲਾਂ ਦਿੱਤੀ ਜਾਵੇਗੀ। ਪੀਐੱਮ ਮੋਦੀ ਨੇ ਕਿਹਾ, ਇਹ ਸੰਕਟ ਇੰਨਾ ਵੱਡਾ ਹੈ, ਕਿ ਵੱਡੇ ਤੋਂ ਵੱਡਾ ਪ੍ਰਬੰਧ ਹਿੱਲ ਗਿਆ ਹੈ। ਪਰ ਇਨ੍ਹਾਂ ਹਾਲਾਤ 'ਚ ਅਸੀਂ, ਦੇਸ਼ ਨੇ ਸਾਡੇ ਗ਼ਰੀਬ ਭਾਈ-ਭੈਣਾਂ ਦੀ ਸੰਘਰਸ਼ ਸ਼ਕਤੀ, ਉਨ੍ਹਾਂ ਦੀ ਸੰਜਮ-ਸ਼ਕਤੀ ਦਾ ਵੀ ਦਰਸ਼ਨ ਕੀਤਾ। ਅੱਜ ਤੋਂ ਹਰ ਭਾਰਤਵਾਸੀ ਨੂੰ ਆਪਣੇ ਲੋਕਲ ਲਈ 'ਵੋਕਲ' ਬਣਨਾ ਹੈ, ਨਾ ਸਿਰਫ਼ ਲੋਕਲ ਪ੍ਰੋਡਕਟ ਖਰੀਦਣੇ ਹਨ, ਬਲਕੇ ਉਨ੍ਹਾਂ ਦਾ ਮਾਣ ਨਾਲ ਪ੍ਰਚਾਰ ਵੀ ਕਰਨਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡਾ ਦੇਸ਼ ਅਜਿਹਾ ਕਰ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਰਿਫਾਰਮ ਦੇ ਉਸ ਦਾਇਰੇ ਨੂੰ ਵਿਆਪਕ ਕਰਨਾ ਹੈ, ਨਵੀ ਉਚਾਈ ਦੇਣੀ ਹੈ। ਇਹ ਰਿਫਾਰਮ ਖੇਤੀ ਨਾਲ ਜੁੜੀ ਪੂਰੀ ਸਪਲਾਈ ਚੇਨ 'ਚ ਹੋਣਗੇ, ਤਾਂਕਿ ਕਿਸਾਨ ਵੀ ਮਜ਼ਬੂਤ ਹੋਵੇ ਅਤੇ ਭਵਿੱਖ 'ਚ ਕੋਰੋਨਾ ਵਰਗੀ ਕਿਸੇ ਦੂਜੇ ਸੰਕਟ 'ਚ ਖੇਤੀ 'ਤੇ ਘੱਟ ਤੋਂ ਘੱਟ ਅਸਰ ਹੋਵੇ। ਸਾਥੀਓ, ਆਤਮਨਿਰਭਰਤਾ, ਆਤਮਬਲ ਅਤੇ ਆਤਮਵਿਸ਼ਵਾਸ ਨਾਲ ਹੀ ਸੰਭਵ ਹੈ। ਆਤਮਨਿਰਭਰਤਾ, ਗਲੋਬਲ ਸਪਲਾਈ ਚੇਨ 'ਚ ਸਖ਼ਤ ਮੁਕਾਬਲੇ ਲਈ ਵੀ ਦੇਸ਼ ਨੂੰ ਤਿਆਰੀ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਆਰਥਿਕ ਪੈਕੇਜ ਦੇਸਦ ਦੇ ਉਨ੍ਹਾਂ ਮਜ਼ਦੂਰਾਂ ਲਈ ਹੈ, ਦੇਸ਼ ਦੇ ਉਸ ਕਿਸਾਲ ਲਈ ਹੈ ਜੋ ਹਰ ਸਥਿਤੀ, ਹਰ ਮੌਸਮ 'ਚ ਦੇਸ਼ਵਾਸੀਆਂ ਲਈ ਦਿਨ-ਰਾਤ ਮਿਹਨਤ ਕਰ ਰਿਹਾ ਹੈ। ਇਹ ਆਰਥਿਕ ਪੈਕੇਜ ਸਾਡੇ ਦੇਸ਼ ਦੇ ਮੱਧ ਵਰਗ ਲਈ ਹੈ, ਜੋ ਇਮਾਨਦਾਰੀ ਨਾਲ ਟੈਕਸ ਦਿੰਦਾ ਹੈ, ਦੇਸ਼ ਦੇ ਵਿਕਾਸ 'ਚ ਆਪਣਾ ਯੋਗਦਾਨ ਪਾਉਂਦਾ ਹੈ। ਤੁਸੀਂ ਵੀ ਅਨੁਭਵ ਕੀਤਾ ਹੈ ਕਿ ਬੀਤੇ 6 ਸਾਲਾਂ 'ਚ ਜੋ ਰਿਫਾਰਮ ਹੋਏ, ਉਨ੍ਹਾਂ ਕਾਰਨ ਅੱਜ ਸੰਕਟ ਦੇ ਇਸ ਸਮੇਂ ਵੀ ਭਾਰਤ ਦੇ ਪ੍ਰਬੰਧ ਜ਼ਿਆਦਾ ਮਜ਼ਬੂਤ, ਜ਼ਿਆਦਾ ਸਮਰੱਥ ਨਜ਼ਰ ਆਏ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਸਿੱਧ ਕਰਨ ਲਈ, ਇਸ ਪੈਕੇਜ 'ਚ ਲੈਂਡ, ਲੇਬਰ, ਲਿਕਵਡਿਟੀ ਅਤੇ ਕਾਨੂੰਨ ਸਾਰਿਆਂ 'ਤੇ ਜ਼ੋਰ ਦਿੱਤਾ ਗਿਆ ਹੈ। ਇਹ ਆਰਥਿਕ ਪੈਕੇਜ ਸਾਡੇ ਕੁਟੀਰ ਉਦਯੋਗ, ਗ੍ਰਹਿ ਉਦਯੋਗ, ਸਾਡੇ ਲਘੂ-ਉਦਯੋਗ, ਸਾਡੇ ਐੱਮਐੱਸਐੱਮਈ ਲਈ ਹੈ, ਜੋ ਕਰੋੜਾਂ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਹੈ, ਜੋ ਆਤਮਨਿਰਭਰ ਭਾਰਤ ਦੇ ਸਾਡੇ ਸੰਕਲਪ ਦਾ ਮਜ਼ਬੂਤ ਆਧਾਰ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਇਨ੍ਹਾਂ ਸਭ ਦੇ ਜ਼ਰੀਏ ਦੇਸ਼ ਦੇ ਵੱਖ-ਵੱਖ ਵਰਗਰਾਂ ਨੂੰ, ਆਰਥਿਕ ਪ੍ਰਬੰਧ ਦੀਆਂ ਕੜੀਆਂ ਨੂੰ, 20 ਲੱਖ ਰੁਪਏ ਦਾ ਸੰਬਲ ਮਿਲੇਗਾ, ਸਪੋਰਟ ਮਿਲੇਗੀ। 20 ਲੱਖ ਕਰੋੜ ਰੁਪਏ ਦਾ ਇਹ ਪੈਕੇਜ 2020 'ਚ ਦੇਸ਼ ਦੀ ਵਿਕਾਸ ਯਾਤਰਾ ਨੂੰ, ਆਤਮਨਿਰਭਰ ਭਾਰਤ ਮੁਹਿੰਮ ਨੂੰ ਇਕ ਨਵੀਂ ਰਫ਼ਤਾਰ ਦੇਵੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਕੋਰੋਨਾ ਸੰਕਟ ਦਾ ਸਾਹਮਣਾ ਕਰਦੇ ਹੋਏ, ਨਵੇਂ ਸੰਕਲਪ ਦੇ ਨਾਲ ਅੱਜ ਇਕ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕਰ ਰਿਹਾ ਹਾਂ। ਇਹ ਆਰਥਿਕ ਪੈਕੇਜ, 'ਆਤਮ ਨਿਰਭਰ ਭਾਰਤ ਅਭਿਆਨ' ਦੀ ਅਹਿਮ ਕੜੀ ਦੇ ਤੌਰ 'ਤੇ ਕੰਮ ਕਰੇਗਾ। ਹਾਲ 'ਚ ਸਰਕਾਰ ਨੇ ਕੋਰੋਨਾ ਸੰਕਟ ਨਾਲ ਜੁੜੇ ਜੋ ਆਰਥਿਕ ਐਲਾਨ ਕੀਤੇ ਸਨ, ਜੋ ਰਿਜ਼ਰਵ ਬੈਂਕ ਦੇ ਫ਼ੈਸਲੇ ਸਨ, ਅੱਜ ਅੱਜ ਜਿਸ ਆਰਥਿਕ ਪੈਕੇਜ ਦਾ ਐਲਾਨ ਹੋ ਰਿਹਾ ਹੈ, ਉਸ ਨੂੰ ਜੋੜ ਦੇਈਏ ਤਾਂ ਇਹ ਕਰੀਬ-ਕਰੀਬ 20 ਲੱਖ ਕਰੋੜ ਰੁਪਏ ਦਾ ਹੈ। ਇਹ ਪੈਕੇਜ ਭਾਰਤ ਦੀ ਜੀਡੀਪੀ ਦਾ ਕਰੀਬ-ਕਰੀਬ 10 ਫ਼ੀਸਦੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਤੀਜਾ ਪਿੱਲਰ ਸਾਡਾ ਸਿਸਟਮ। ਇਕ ਅਜਿਹਾ ਸਿਸਟਮ ਜੋ ਬੀਤੀ ਸਦੀ ਦੀ ਰੀਤ-ਨੀਤ ਨਹੀਂ, ਸਗੋਂ 21ਵੀਂ ਸਦੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ Technology Driven ਪ੍ਰਬੰਧਾਂ 'ਤੇ ਆਧਾਰਿਤ ਹੋਵੇ। ਚੌਥਾ ਪਿੱਲਰ-ਸਾਡੀ ਡੈਮੋਗ੍ਰਾਫ਼ੀ-ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ 'ਚ ਸਾਡੀ Vibrant Demography ਸਾਡੀ ਤਾਕਤ ਹੈ, ਆਤਮ ਨਿਰਭਰ ਭਾਰਤ ਲਈ ਸਾਡੀ ਊਰਜਾ ਦਾ ਸਰੋਤ ਹੈ। ਪੰਜਵਾਂ ਪਿੱਲਰ-ਮੰਗ-ਸਾਡੀ ਅਰਥਵਿਵਸਥਾ 'ਚ ਮੰਗ ਅਤੇ ਸਪਲਾਈ ਚੇਨ ਦਾ ਜੋ ਚੱਕਰ ਹੈ, ਉਹ ਤਾਕਤ ਹੈ, ਉਸ ਨੂੰ ਪੂਰੀ ਸਮਰੱਥਾ ਨਾਲ ਇਸਤੇਮਾਲ ਕੀਤੇ ਜਾਣ ਦੀ ਲੋੜ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਸਾਡੇ ਕੋਲ ਸਾਧਨ ਹਨ, ਸਾਡੇ ਕੋਲ ਸਮਰੱਥਾ ਹੈ, ਸਾਡੇ ਕੋਲ ਦੁਨੀਆ ਦਾ ਸਭ ਤੋਂ ਬਿਹਤਰੀਨ ਟੇਲੈਂਟ ਹੈ, ਅਸੀਂ ਬੈਸਟ ਪ੍ਰੋਡਕਟ ਬਣਾਵਾਂਗੇ, ਆਪਣੀ ਕੁਆਲਟੀ ਹੋਰ ਬਿਹਤਰ ਕਰਾਂਗੇ, ਸਪਲਾਈ ਚੇਨ ਨੂੰ ਹੋਰ ਆਧੁਨਿਕ ਬਣਾਵਾਂਗੇ, ਇਹ ਅਸੀਂ ਕਰ ਸਕਦੇ ਹਾਂ ਅਤੇ ਅਸੀਂ ਜ਼ਰੂਰ ਕਰਾਂਗੇ। ਇਹੀ ਸਾਡੀ ਭਾਰਤੀਆਂ ਦੀ ਸੰਕਲਪ ਸ਼ਕਤੀ ਹੈ। ਅਸੀਂ ਠਾਣ ਲਈਏ ਤਾਂ ਕੋਈ ਟੀਚਾ ਅਸੰਭਵ ਨਹੀਂ, ਕੋਈ ਰਾਹ ਮੁਸ਼ਕਿਲ ਨਹੀਂ। ਅਤੇ ਅੱਜ ਤਾਂ ਚਾਅ ਵੀ ਹੈ, ਰਾਹ ਵੀ ਹੈ। ਇਹ ਹੈ ਭਾਰਤ ਨੂੰ ਆਤਮਨਿਰਭਰ ਬਣਾਉਣਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਦੁਨੀਆ ਨੂੰ ਵਿਸ਼ਵਾਸ ਹੋਣ ਲੱਗਿਆ ਹੈ ਕਿ ਭਾਰਤ ਬਹੁਤ ਚੰਗਾ ਕਰ ਸਕਦਾ ਹੈ, ਮਨੁੱਖ ਜਾਤੀ ਦੇ ਕਲਿਆਣ ਲਈ ਬਹੁਤ ਚੰਗਾ ਦੇ ਸਕਦਾ ਹੈ। ਸਵਾਲ ਇਹ ਹੈ ਕਿ ਆਖ਼ਰ ਕਿਵੇਂ? ਇਸ ਸਵਾਲ ਦਾ ਵੀ ਉੱਤਰ ਹੈ-130 ਕਰੋੜ ਦੇਸ਼ਵਾਸੀਆਂ ਦਾ ਆਤਮਨਿਰਭਰ ਭਾਰਤ ਦਾ ਸੰਕਲਪ।
ਪ੍ਰਧਾਨ ਮੰਤਰੀ ਨੇ ਦੁਨੀਆਂ ਕਿਹਾ, ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਦੁਨੀਆਂ 'ਚ ਅੱਜ ਭਾਰਤ ਦੀਆਂ ਦਵਾਈਆਂ ਇਕ ਨਵੀਂ ਉਮੀਦ ਲੈ ਕੇ ਪਹੁੰਚਦੀਆਂ ਹਨ। ਇਨ੍ਹਾਂ ਕਦਮਾਂ ਨਾਲ ਦੁਨੀਆ ਭਰ 'ਚ ਭਾਰਤ ਦੀ ਭਰਪੂਰ ਪ੍ਰਸ਼ੰਸਾ ਹੁੰਦੀ ਹੈ, ਤਾਂ ਹਰ ਭਾਰਤੀ ਮਾਣ ਮਹਿਸੂਸ ਕਰਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਇੰਟਰਨੈਸ਼ਨਲ ਸੋਲਰ ਅਲਾਇੰਸ, ਗਲੋਬਲ ਵਾਰਮਿੰਗ ਖ਼ਿਲਾਫ਼ ਭਾਰਤ ਦੀ ਸੌਗਾਤ ਹੈ। ਇੰਟਰਨੈਸ਼ਨਲ ਯੋਗਾ ਦਿਵਸ ਦੀ ਪਹਿਲ, ਮਨੁੱਖੀ ਜੀਵਨ ਨੂੰ ਤਣਾਅ ਤੋਂ ਮੁਕਤੀ ਦਿਵਾਉਣ ਲਈ ਭਾਰਤ ਦਾ ਤੋਹਫ਼ਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਜਦੋਂ ਭਾਰਤ ਖੁੱਲ੍ਹੇ 'ਚ ਸ਼ੌਚ ਮੁਕਤ ਹੁੰਦਾ ਹੈ ਤਾਂ ਦੁਨੀਆ ਦੀ ਤਸਵੀਰ ਬਦਲ ਜਾਂਦੀ ਹੈ। ਟੀਬੀ ਹੋਵੇ, ਕੁਪੋਸ਼ਣ ਹੋਵੇ, ਪੋਲੀਓ ਹੋਵੇ, ਭਾਰਤ ਦੀਆਂ ਮੁਹਿੰਮਾਂ ਦਾ ਅਸਰ ਦੁਨੀਆ 'ਤੇ ਪੈਂਦਾ ਹੀ ਪੈਂਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਭਾਰਤ ਦੀ ਤਰੱਕੀ 'ਚ ਤਾਂ ਹਮੇਸ਼ਾ ਵਿਸ਼ਵ ਦੀ ਤਰੱਕੀ ਸਮਾਈ ਰਹੀ ਹੈ। ਭਾਰਤ ਦੇ ਟੀਚਿਆਂ ਦਾ ਪ੍ਰਭਾਵ, ਭਾਰਤ ਦੇ ਕੰਮਾਂ ਦਾ ਪ੍ਰਭਾਵ, ਵਿਸ਼ਵ ਕਲਿਆਣ 'ਤੇ ਪੈਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ਜੋ ਧਰਤੀ ਨੂੰ ਮਾਂ ਮੰਨਦੀ ਹੋਵੇ, ਉਹ ਸੰਸਕ੍ਰਿਤੀ, ਉਹ ਭਾਰਤ ਦੀ ਭੂਮੀ, ਜਦੋਂ ਆਤਮ ਨਿਰਭਰ ਬਣਦੀ ਹੈ, ਉਦੋਂ ਉਸ ਨਾਲ ਇਕ ਸੁਖੀ-ਖੁਸ਼ਹਾਲ ਵਿਸ਼ਵ ਦੀ ਸੰਭਾਵਨਾ ਵੀ ਨਿਸ਼ਚਿਤ ਹੁੰਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ਵਿਸ਼ਵ ਦੇ ਸਾਹਮਣੇ ਭਾਰਤ ਦਾ ਮੁੱਢਲਾ ਚਿੰਤਨ, ਆਸ਼ਾ ਦੀ ਕਿਰਨ ਨਜ਼ਰ ਆਉਂਦੀ ਹੈ। ਭਾਰਤ ਦੀ ਸੰਸਕ੍ਰਿਤੀ, ਭਾਰਤ ਦੇ ਸੰਸਕਾਰ, ਉਸ ਆਤਮਨਿਰਭਰਤਾ ਦੀ ਗੱਲ ਕਰਦੇ ਹਨ ਜਿਸ ਦੀ ਆਤਮਾ ਵਸੁਧੈਵ ਕੁਟੁੰਬਕਮ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ਐੱਨ-95 ਮਾਸਕ ਦਾ ਭਾਰਤ 'ਚ ਨਾਮਾਤਰ ਉਤਪਾਦਨ ਹੁੰਦਾ ਸੀ। ਅੱਜ ਸਥਿਤੀ ਇਹ ਹੈ ਕਿ ਭਾਰਤ 'ਓ ਹੀ ਹਰ ਰੋਜ਼ 2 ਲੱਖ ਪੀਪੀਈ ਅਤੇ 2 ਲੱਖ ਐੱਨ95 ਮਾਸਕ ਬਣਾਏ ਜਾ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਇੰਨੀ ਵੱਡੀ ਆਫ਼ਤ, ਭਾਰਤ ਲਈ ਇਕ ਸੰਕੇਤ ਲੈ ਕੇ ਆਈ ਹੈ, ਇਕ ਸੰਦੇਸ਼ ਲੈ ਕੇ ਆਈ ਹੈ, ਇਕ ਮੌਕਾ ਲੈ ਕੇ ਆਈ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਵਿਸ਼ਵ ਦੀ ਅੱਜ ਦੀ ਸਥਿਤੀ ਸਾਨੂੰ ਸਿਖਾਉਂਦੀ ਹੈ ਕਿ ਇਸ ਦਾ ਮਾਰਗ ਇਕ ਹੀ ਹੈ-'ਆਤਮ ਨਿਰਭਰ ਭਾਰਤ'।
ਪ੍ਰਧਾਨ ਮੰਤਰੀ ਨੇ ਕਿਹਾ, ਜਦੋਂ ਅਸੀਂ ਇਨ੍ਹਾਂ ਦੋਵਾਂ ਕਾਲਖੰਡਾਂ ਨੂੰ ਭਾਰਤ ਦੇ ਨਜਰੀਏ ਨਾਲ ਵੇਖਦੇ ਹਾਂ ਤਾਂ ਲੱਗਦਾ ਹੈ ਕਿ 21ਵੀਂ ਸਦੀ ਭਾਰਤ ਦੀ ਹੋਵੇ, ਇਹ ਸਾਡਾ ਸੁਪਨਾ ਨਹੀਂ, ਇਸ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।