You are here

ਸਰਾਰਤੀ ਅਨਸਰਾਂ ਨੇ ਪਿੰਡ ਵਿੱਚ ਲੱਗੇ ਸੇਫਟੀ ਸੀਸੇ ਤੋੜੇ

ਕਾਉਂਕੇ ਕਲਾਂ 8 ਮਈ ( ਜਸਵੰਤ ਸਿੰਘ ਸਹੋਤਾ) ਪਿੰਡ ਰਸੂਲਪੁਰ(ਮੱਲ੍ਹਾ) ਵਿਖੇ ਲੱਗੇ ਸੇਫਟੀ ਸੀਸੇ ਕੁਝ ਸਰਾਰਤੀ ਅਨਸਰਾ ਵੱਲੋ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਕਿਰਤੀ ਕਿਸਾਨ ਯੂਨੀਅਨ ਦੇ ਤਹਿਸੀਲ ਆਗੂ ਗੁਰਚਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਕਲੱਬ ਰਸੂਲਪੁਰ ਦੇ ਜਨਰਲ ਸਕੱਤਰ ਜਗਜੀਤ ਸਿੰਘ ਨੇ ਦੱਸਿਆ ਕਿ ਪਿੰਡ ਰਸੂਲਪੁਰ ਦੇ ਵੱਖ-ਵੱਖ ਚੌਕਾ ਵਿਚ ‘ਚਾਹਅਬਨੋਸੀ ਸਮਾਜ ਭਲਾਈ ਸੁਸਾਇਟੀ ਰਸੂਲਪੁਰ ਵੱਲੋ ਸੇਫਟੀ ਸੀਸੇ ਲਗਾਏ ਗਏ ਸਨ।ਇਹ ਸੇਫਟੀ ਸੀਸੇ ਦੂਜੀਆ ਸੜਕ ਤੋ ਆ ਰਹੇ ਵਾਹਨਾ ਸਬੰਧੀ ਸੁਚੇਤ ਕਰਦੇ ਸਨ ਜਿਸ ਨਾਲ ਕਿਸੇ ਵੀ ਅਣਸੁਖਾਵੀਂ ਘਟਨਾ ਦਾ ਖਤਰਾ ਘੱਟ ਜਾਦਾ ਹੈ। ਪਰ ਬੀਤੀ ਰਾਤ ਪਿੰਡ ਰਸੂਲਪੁਰ ਦੇ ਮੱਲੇ ਵਾਲੇ ਚੌਕ ਵਿਚ ਲੱਗਿਆ ਇੱਕ ਸੇਫਟੀ ਸੀਸਾ ਅਤੇ ਦੂਜਾ ਡੱਲੇ ਵਾਲੇ ਚੌਕ ਦੇ ਨਜਦੀਕ ਲੱਗਿਆ ਸੇਫਟੀ ਸੀਸਾ ਕਿਸੇ ਸਰਾਰਤੀ ਅਨਸਰ ਵੱਲੋ ਤੋੜ ਦਿੱਤਾ ਹੈ।ਉਨ੍ਹਾ ਦੱਸਿਆ ਕਿ ਇਸ ਤੋ ਪਹਿਲਾ ਪਿੰਡ ਮੱਲ੍ਹਾ ਦੀ ਹੱਡਾਰੋੜੀ ਵਾਲੇ ਮੋੜ ਅਤੇ ਪਿੰਡ ਨਵਾਂ ਡੱਲਾ ਦੀਆ ਬੇਰੀਆ ਨਜਦੀਕ ਵੀ ਲੱਗੇ ਦੋਵੇ ਸੇਫਟੀ ਸੀਸੇ ਤੋੜੇ ਜਾ ਚੁੱਕੇ ਹਨ।ਉਨ੍ਹਾ ਪ੍ਰਸਾਸਨ ਤੋ ਮੰਗ ਕੀਤੀ ਕਿ ਸੇਫਟੀ ਸੀਸੇ ਤੋੜਨ ਵਾਲੇ ਸਰਾਰਤੀ ਅਨਸਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਮੌਕੇ ਉਨ੍ਹਾ ਨਾਲ ਪਿਆਰਾ ਸਿੰਘ,ਹਰਦੇਵ ਸਿੰਘ,ਮੋਰ ਸਿੰਘ,ਸਾਧੂ ਸਿੰਘ,ਕੇਵਲ ਸਿੰਘ ਆਦਿ ਹਾਜ਼ਰ ਸਨ।