ਜਗਰਾਓ/ਲੁਧਿਆਣਾ, ਮਈ 2020 -(ਸਤਪਾਲ ਸਿੰਘ ਦੇਹੜਕਾ/ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)-
ਜਗਰਾਓਂ ਸਿਵਲ ਹਸਪਤਾਲ ਵਿਖੇ ਬੀਤੀ ਦੇਰ ਰਾਤ ਰਾਜਸਥਾਨ ਤੋਂ ਪੁੱਜੇ 17 ਹੋਰ ਵਿਅਕਤੀਆਂ ਨੂੰ ਏਕਾਂਤਵਾਸ ਕਰਦਿਆਂ ਉਨ੍ਹਾਂ ਦੇ ਨੋਵਲ ਕੋਰੋਨਾ ਵਾਇਰਸ ਕੋਵਿਡ-19 ਦੀ ਜਾਂਚ ਲਈ ਸੈਂਪਲ ਲਏ ਗਏ। ਪਹਿਲਾਂ ਵੀ ਜਗਰਾਓਂ ਸਿਵਲ ਹਸਪਤਾਲ ਵਿਖੇ 5 ਮਰੀਜ਼ ਪਾਜੇਟਿਵ ਹਨ,ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਚਾਰਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਹੁਣ ਹਸਪਤਾਲ ਵਿਚ 5 ਪਾਜੇਟਿਵ ਸਮੇਤ 26 ਵਿਅਕਤੀ ਏਕਾਂਤਵਾਸ ਕੀਤੇ ਗਏ ਹਨ। ਇਨ੍ਹਾਂ 17 ਵਿਅਕਤੀਆਂ ਵਿਚੋਂ 16 ਪਿੰਡ ਮਾਣੂੰਕੇ ਅਤੇ 1 ਪਿੰਡ ਗਾਲਿਬ ਰਣ ਸਿੰਘ ਦਾ ਰਹਿਣ ਵਾਲਾ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਜਗਰਾਓਂ ਵਿਖੇ ਸਰਕਾਰ ਵੱਲੋਂ ਰਾਜਸਥਾਨ 'ਚ ਫਸੇ ਉਕਤ ਪਿੰਡਾਂ ਦੇ ਵਿਅਕਤੀਆਂ ਜੋ ਕਿ ਲੇਬਰ ਦਾ ਕੰਮ ਕਰਦੇ ਹਨ, ਨੂੰ ਲਿਆਂਦਾ ਗਿਆ। ਇਨ੍ਹਾਂ 17 ਵਿਅਕਤੀਆਂ ਨੂੰ ਸਿਵਲ ਹਸਪਤਾਲ ਦੇ ਏਕਾਂਤਵਾਸ ਵਿਭਾਗ ਦੇ ਨੋਡਲ ਅਫਸਰ ਡਾ. ਸੰਗੀਨਾ ਗੁਪਤਾ ਦੀ ਅਗਵਾਈ ਹੇਠ ਅੱਜ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ।