ਮਹਿਲ ਕਲਾਂ/ਬਰਨਾਲਾ, ਮਈ 2020 -(ਗੁਰਸੇਵਕ ਸਿੰਘ ਸੋਹੀ) - ਇਲਾਕੇ ਦੀ ਵਿੱਦਿਅਕ ਸੰਸ਼ਥਾ ਐਸ.ਜੀ.ਐਨ ਇੰਟਰਨੈਸ਼ਨਲ ਸਕੂਲ ਵੱਲੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਬੱਚਿਆਂ ਦੀਆਂ ਚੱਲ ਰਹੀਆਂ ਆਨਲਾਈਨ ਕਲਾਸਾਂ ਦੀ ਬੱਚਿਆਂ ਦੇ ਮਾਤਾ ਪਿਤਾ ਤੋਂ ਫੀਡਬੈਕ ਲਈ ਗਈ ।ਇਸ ਬਾਰੇ ਜਾਣਕਾਰੀ ਦਿੰਦੇਂ ਪ੍ਰਿੰਸੀਪਲ ਮੱਖਣ ਸਿੰਘ ਨੇਂ ਦੱਸਿਆ ਕਿ ਪੰਜਾਬ ਵਿੱਚ ਕਰਫਿਊ ਦੇ ਕਾਰਨ ਸਕੂਲ ਬੰਦ ਹਨ, ਬੱਚਿਆ ਦੀ ਪੜਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਵੱਲੋਂ ਆਨਲਾਈਨ ਪੜਾਈ ਚੱਲ ਰਹੀ ਹੈ, ਅਤੇ ਬੱਚਆਿਂ ਦੀ ਤੰਦਰੁਸਤੀ ਬਰਕਰਾਰ ਰੱਖਣ ਲਈ ਯੋਗਾ ਦੀਆਂ ਕਲਾਸਾਂ ਵੀ ਚੱਲ ਰਹੀਆਂ ਹਨ ਅਧਿਆਪਕਾਂ ਦੁਆਰਾ ਕਰਵਾਏ ਜਾ ਰਹੇ ਕੰਮ ਤੋਂ ਮਾਤਾ-ਪਿਤਾ ਵੀ ਪੂਰਨ ਤੋਰ ਤੇ ਸੰਤੁਸ਼ਟ ਹਨ, ਅਤੇ ਮਾਪਿਆਂ ਵੱਲੋਂ ਅਧਿਆਪਕਾਂ ਨੂੰ ਹਰ ਗਤੀਵਿਧੀ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ ।