You are here

ਮੌਤ ਅੰਕੜੇ ਵਿੱਚ ਦਿਨ ਬ ਦਿਨ ਹੋ ਰਿਹਾ ਵਾਧਾ 

ਬਰਤਾਨੀਆ ਸਰਕਾਰ ਨੇ ਵਧਾਇਆ ਲੌਕਡਾਊਨ

 

ਲੰਡਨ-  ਅਪ੍ਰੈਲ 2020 - (ਰਾਜਵੀਰ ਸਮਰਾ)-

 ਕੋਰੋਨਾ ਕਾਰਣ ਇਟਲੀ ਨੂੰ ਮੌਤ ਦਰ ਪਿੱਛੇ ਛੱਡ ਗਏ ਇੰਗਲੈਂਡ ਦੀ ਸਰਕਾਰ ਸਖਤ ਫੈਸਲਾ ਲੈਣ ਦੇ ਰੌਅ ਵਿੱਚ ਹੈ। ਬ੍ਰਿਟਿਸ਼ ਸਰਕਾਰ ਕੋਰੋਨਾਵਾਇਰਸ ਦੇ ਇਨਫੈਕਸ਼ਨ ਤੇ ਮੌਤਾਂ ਨੂੰ ਰੋਕਣ ਦੇ ਲਈ ਪਿਛਲੇ ਮਹੀਨੇ ਲਾਗੂ ਤਿੰਨ ਹਫਤਿਆਂ ਦੇ ਸਮਾਜਿਕ ਦੂਰੀ ਦੇ ਨਿਯਮ ਨੂੰ ਅੱਗੇ ਵਧਾਉਣ ਨਾਲ ਅਤੇ ਹੋਰ ਵੀ ਸਖਤੀ ਦੀ ਤਿਆਰੀ ਕਰ ਰਹੀ ਹੈ। ਬ੍ਰਿਟੇਨ ਵਿਚ ਹੁਣ ਤੱਕ ਕੋਰੋਨਾਵਾਇਰਸ ਕਾਰਣ 13,700 ਲੋਕਾਂ ਦੀ ਮੌਤ ਹੋ ਚੁੱਕੀ ਹੈ।ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਕੋਰੋਨਾਵਾਇਰਸ ਨਾਲ ਇਨਫੈਕਟਡ ਹੋਣ ਤੋਂ ਬਾਅਦ ਉਹਨਾਂ ਦਾ ਕੰਮ ਦੇਖ ਰਹੇ ਵਿਦੇਸ਼ ਮੰਤਰੀ ਡੋਮੀਨਿਕ ਰਾਬ ਵੀਰਵਾਰ ਨੂੰ ਕੈਬਨਿਟ ਦਫਤਰ ਦੀ ਬ੍ਰੀਫਿੰਗ ਰੂਮ ਦੀ ਬੈਠਕ ਦੀ ਪ੍ਰਧਾਨਗੀ ਕੀਤੀ, ਜਿਸ ਵਿਚ ਮੰਤਰੀਮੰਡਲ ਲਾਕਡਾਊਨ ਵਧਾਉਣ 'ਤੇ ਆਖਰੀ ਫੈਸਲਾ ਲੈਂਦੀਆਂ ਇਸ ਨਊ ਅਗੇ 3 ਹਫਤੇ ਵਧਾਇਆ ਗਿਆ।ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਮਹਾਮਾਰੀ ਚੋਟੀ 'ਤੇ ਪਹੁੰਚ ਗਈ ਹੈ। ਇਹ ਚੰਗੀ ਖਬਰ ਹੈ। ਪਰ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਘੱਟ ਨਹੀਂ ਰਹੀ ਹੈ। ਇਸ ਲਈ ਅਸੀਂ ਬਦਲਾਅ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਜੇਕਰ ਅਸੀਂ ਸਾਰੀਆਂ ਪਾਬੰਦੀਆਂ ਨੂੰ ਹਟਾ ਦਿੰਦੇ ਹਾਂ ਤਾਂ ਇਹ ਵਾਇਰਸ ਹੋਰ ਤੇਜ਼ੀ ਨਾਲ ਫੈਲੇਗਾ।