ਜਗਰਾਉਂ(ਰਾਣਾ ਸ਼ੇਖਦੌਲਤ) ਬੀਤੇ ਦਿਨੀ ਜਗਰਾਉਂ ਦੇ ਇੱਕ ਮਸਹੂਰ ਹਸਪਤਾਲ ਵਿੱਚ ਇੱਕ9 ਮਹੀਨੇ ਦੀ ਗਰਭਵਤੀ ਮਹਿਲਾ ਦਾ ਇਲਾਜ ਕਰਨ ਤੋਂ ਇਨਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਮੁਤਾਬਕ ਜਾਣਕਾਰੀ ਅਨੁਸਾਰ ਇੱਕ ਗਰੀਬ ਪਰਿਵਾਰ ਦੀ ਮਹਿਲਾਂ ਰਾਤ ਨੂੰ ਕਰੀਬ10 ਵਜੇ ਜਗਰਾਉਂ ਦੇ ਇੱਕ ਮਸਹੂਰ ਹਸਪਤਾਲ ਵਿੱਚ ਆਪਣੇ ਇਲਾਜ ਲਈ ਗਈ ਤਾਂ ਪਹਿਲਾਂ ਡਾਕਟਰਾਂ ਦੇ ਸਟਾਫ ਵੱਲੋਂ ਡਾਕਟਰ ਨਾ ਹੋਣ ਕਰਕੇ ਬਾਹਰ ਜਾਣ ਵਾਸਤੇ ਕਿਹਾ ਪਰ ਜਦੋਂ ਪੱਤਰਕਾਰ ਸੁੱਖ ਜਗਰਾਉਂ ਉੱਥੇ ਪਹੁੰਚੇ ਤਾਂ ਹਸਪਤਾਲ ਦੇ ਡਾਕਟਰ ਖੁਦ ਬਾਹਰ ਆ ਗਏ ਜੋ ਸਟਾਫ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਡਾਕਟਰ ਬਾਹਰ ਗਏ ਹਨ ਡਾਕਟਰ ਨੇ ਬਾਹਰ ਆ ਕੇ ਪੱਤਰਕਾਰ ਸੁੱਖ ਜਗਰਾਉਂ ਨਾਲ ਬਹਿਸ ਕਰਨੀ ਸੁਰੂ ਕਰ ਦਿੱਤੀ ਸੁੱਖ ਵੱਲੋਂ ਵਾਰ ਵਾਰ ਬੇਨਤੀ ਕੀਤੀ ਕਿ ਮਹਿਲਾ ਦੇ ਦਰਦ ਬਹੁਤ ਜ਼ੋਰਾਂ ਨਾਲ ਹੋ ਰਿਹਾ ਹੈ ਜੇਕਰ ਇਲਾਜ ਨਹੀਂ ਕਰ ਸਕਦੇ ਕੋਈ ਹੋਰ ਮੱਮਦ ਕਰ ਦਿਓ। ਪਰ ਡਾਕਟਰ ਨੇ ਆਪਣੀ ਬਹਿਸ ਜ਼ਾਰੀ ਰੱਖੀ ਪਰ ਅਸਲ ਵਿੱਚ ਸੱਚ ਇਹ ਸੀ ਕਿ ਇਹ ਮਹਿਲਾ ਗਰੀਬ ਪਰਿਵਾਰ ਦੀ ਹੋਣ ਕਰਕੇ ਡਾਕਟਰ ਨੂੰ ਆਪਣੀ ਫੀਸ ਆਉਂਦੀ ਨਜ਼ਰ ਨਹੀਂ ਆ ਰਹੀ ਸੀ ਪਰ ਉਸ ਮਹਿਲਾ ਦਾ ਦਰਦ ਨਜ਼ਰ ਆ ਰਿਹਾ ਸੀ ਫਿਰ ਸੁੱਖ ਜਗਰਾਉਂ ਨੇ ਮਹਿਲਾ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਉਸ ਨੇ ਇੱਕ ਨੰਨ੍ਹੀ ਬੱਚੀ ਨੂੰ ਜਨਮ ਦਿੱਤਾ ਸੁੱਖ ਨੇ ਕਿਹਾ ਕਿ ਭਾਰਤ ਵਿੱਚ ਲੋਕ ਡਾਕਟਰ ਨੂੰ ਭਗਵਾਨ ਮੰਨਦੇ ਹਨ ਪਰ ਇਸ ਹਸਪਤਾਲ ਦੇ ਡਾਕਟਰ ਨੇ ਇਨਸਾਨੀਅਤ ਸ਼ਰਮਸਾਰ ਕਰ ਦਿੱਤੀ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਇਹੋ ਜਿਹੇ ਡਾਕਟਰਾਂ ਤੇ ਸਖਤ ਕਾਰਵਾਈ ਕੀਤੀ ਜਾਵੇ