ਲੰਡਨ,ਅਪ੍ਰੈਲ 2020 -(ਗਿਆਨੀ ਰਾਵਿਦਾਰਪਾਲ ਸਿੰਘ)-
ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੀਤਲ ਸਿੰਘ ਗਿੱਲ ਤੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਵਲੋਂ ਪੰਜਾਬ 'ਚ ਫਸੇ ਆਪਣੇ ਨਾਗਰਿਕਾਂ ਨੂੰ ਲਿਆਉਣ ਲਈ 13, 17 ਤੇ 19 ਅਪ੍ਰੈਲ ਨੂੰ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਦਕਿ ਗੋਆ ਤੋਂ ਲੰਡਨ 14 ਤੇ 16 ਅਪ੍ਰੈਲ ਨੂੰ , ਮੁੰਬਈ ਰਾਹੀਂ ਗੋਆ ਤੋਂ ਲੰਡਨ ਲਈ 18 ਅਪ੍ਰੈਲ ਨੂੰ ਤੇ ਦਿੱਲੀ ਰਾਹੀਂ ਕੋਲਕਾਤਾ ਤੋਂ ਲੰਡਨ ਉਡਾਣ 19 ਅਪ੍ਰੈਲ ਤੋਂ ਚਲਾਉਣ ਦਾ ਪ੍ਰੋਗਰਾਮ ਹੈ | ਯੂ.ਕੇ. ਦੇ ਵਿਦੇਸ਼ ਵਿਭਾਗ ਨੇ ਉਕਤ ਉਡਾਣਾਂ ਲਈ ਨਾਗਰਿਕਾਂ ਨੂੰ ਰਜਿਸਟਰੇਸ਼ਨ ਕਰਵਾਉਣ ਲਈ ਕਿਹਾ ਹੈ | ਅੰਮਿ੍ਤਸਰ ਤੋਂ ਲੰਡਨ ਸਿੱਧੀ ਉਡਾਣ ਲਈ ਪੰਜਾਬ, ਜੰਮੂ ਕਸ਼ਮੀਰ ਤੇ ਰਾਜਸਥਾਨ (ਸ੍ਰੀਨਗਰ) ਇਲਾਕੇ ਦੇ ਲੋਕਾਂ ਹੀ ਸੁਵਿਧਾ ਲੈ ਸਕਦੇ ਹਨ | ਅੰਮਿ੍ਤਸਰ ਤੋਂ ਲੰਡਨ ਫਲਾਈਟ ਲਈ ਸਰਕਾਰ ਵਲੋਂ 472 ਪੌਡ ਪ੍ਰਤੀ ਯਾਤਰੀ ਟਿਕਟ ਰੱਖੀ ਗਈ ਹੈ, ਜਦਕਿ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੁਫ਼ਤ ਹੈ। ਹੇਠ ਦਿਤੇ ਲਿੰਕ ਰਹੀ ਤੁਸੀਂ ਆਪਣੀ ਫਲਾਈਟ ਬੁੱਕ ਕਰਵਾ ਸਕਦੇ ਹੋ।