ਹਠੂਰ,2020 ਅਪ੍ਰੈਲ-(ਕੌਸ਼ਲ ਮੱਲ੍ਹਾ)-
ਇਲਾਕੇ ਦੇ ਉੱਘੇ ਸਮਾਜ ਸੇਵਕ ਅਮਰਜੀਤ ਸਿੰਘ ਚਾਹਿਲ ਕੈਨੇਡਾ,ਸਿਮਰਨਜੀਤ ਕੌਰ ਚਾਹਿਲ ਕੈਨੇਡਾ ਅਤੇ ਕੁਲਦੀਪ ਕੌਰ ਚਾਹਿਲ ਕੈਨੇਡਾ ਵੱਲੋ ਪਿੰਡ ਰਣਧੀਰ ਗੜ੍ਹ ਦੇ 70 ਲੋੜਵੰਦ ਪਰਿਵਾਰਾਂ ਨੂੰ ਕੋਰੋਨਾ ਵਾਇਰਸ ਦੇ ਕਾਰਨ ਆਈ ਮੰਦੀ ਨੂੰ ਮੁੱਖ ਰੱਖਦਿਆ ਸਹਾਇਤਾ ਰਾਸ਼ੀ ਦਿੱਤੀ ਗਈ।ਇਸ ਮੌਕੇ ਗੱਲਬਾਤ ਕਰਦਿਆ ਸਮਾਜ ਸੇਵਕ ਅਮਰਜੀਤ ਸਿੰਘ ਚਾਹਿਲ ਕੈਨੇਡਾ ਅਤੇ ਕੈਪਟਨ ਬਲੌਰ ਸਿੰਘ ਸਾਬਕਾ ਸਰਪੰਚ ਭੰਮੀਪੁਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਚਾਹਿਲ ਪਰਿਵਾਰ ਵੱਲੋਂ ਲੋੜਵੰਦ ਪਰਿਵਾਰਾ ਨੂੰ ਘਰ ਦਾ ਰਾਸ਼ਨ ਵੰਡਿਆ ਗਿਆ ਸੀ ਅਤੇ ਹੁਣ ਪਿੰਡ ਰਣਧੀਰ ਗੜ੍ਹ ਦੇ 70 ਪਰਿਵਾਰਾ ਨੂੰ 500-500 ਰੁਪਏ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ ਹੈ, ਜਿਸ ਦੀ ਕੁੱਲ ਰਾਸ਼ੀ 35 ਹਜ਼ਾਰ ਰੁਪਏ ਬਣਦੀ ਹੈ।ਉਨ੍ਹਾ ਕਿਹਾ ਕਿ ਇਹ ਸੇਵਾ ਕਰਫਿਊ ਦੇ ਦਿਨਾ ਵਿਚ ਜਾਰੀ ਰਹੇਗੀ।ਇਥੇ ਇਹ ਵੀ ਗੱਲ ਵਰਨਯੋਗ ਹੈ ਕਿ ਚਾਹਿਲ ਪਰਿਵਾਰ ਵੱਲੋਂ ਪਿੰਡ ਰਣਧੀਰ ਗੜ੍ਹ ਦੇ ਵਿਕਾਸ ਕਾਰਜਾ ਲਈ ਪਹਿਲਾ ਵੀ ਆਪਣਾ ਯੋਗਦਾਨ ਦਿੱਤਾ ਗਿਆ ਹੈ।ਅੰਤ ਵਿਚ ਕੈਪਟਨ ਬਲੌਰ ਸਿੰਘ ਸਾਬਕਾ ਸਰਪੰਚ ਨੇ ਸਮੂਹ ਚਾਹਿਲ ਪਰਿਵਾਰ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਬਲਰਾਜ ਸਿੰਘ ਚਾਹਿਲ, ਬਲਵਿੰਦਰ ਕੌਰ ਚਾਹਿਲ,ਭਾਈ ਕਮਲਜੀਤ ਸਿੰਘ ਰਸੂਲਪੁਰ,ਜਸਵਿੰਦਰ ਸਿੰਘ ਹਾਂਸ,ਕਬੱਡੀ ਖਿਡਾਰੀ ਗੋਰੀ ਭੰਮੀਪੁਰਾ,ਸਰਪੰਚ ਸਰਬਜੀਤ ਕੌਰ,ਸਮਾਜ ਸੇਵੀ ਕਰਮਜੀਤ ਸਿੰਘ,ਪ੍ਰਧਾਨ ਬਲਵਿੰਦਰ ਸਿੰਘ,ਰਵਿੰਦਰ ਸਿੰਘ,ਸੁਖਵਿੰਦਰ ਸਿੰਘ,ਬੇਅੰਤ ਸਿੰਘ,ਰਣਜੀਤ ਸਿੰਘ,ਧਰਮਿੰਦਰ ਸਿੰਘ,ਅਮਨਦੀਪ ਸਿੰਘ,ਸੁਰਤੇਜ ਸਿੰਘ,ਪ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:-ਸਮਾਜ ਸੇਵਕ ਅਮਰਜੀਤ ਸਿੰਘ ਚਾਹਿਲ ਕੈਨੇਡਾ ਅਤੇ ਕੈਪਟਨ ਬਲੌਰ ਸਿੰਘ ਸਾਬਕਾ ਸਰਪੰਚ ਲੋੜਵੰਦ ਪਰਿਵਾਰਾ ਨੂੰ ਦਿੱਤੀ ਸਹਾਇਤਾ ਰਾਸ਼ੀ ਦਿੰਦੇ ਹੋਏ।