ਬਰਨਾਲਾ-ਮਾਰਚ 2020 -(ਗੁਰਸੇਵਕ ਸਿੰਘ ਸੋਹੀ)-
ਅੱਜ ਕਰੋਨਾ ਵਾਇਰਸ ਦੇ ਮੱਦੇ ਨਜ਼ਰ ਲਗਾਏ ਕਰਫ਼ਿਊ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਇੰਨਚਾਰਜ ਕੁਲਵੰਤ ਸਿੰਘ ਸਿੰਘ ਕੀਤੂ ਦੀ ਰਹਿਨ ਮਾਈ ਹੇਠ ਲਗਾਤਾਰ ਤਿੰਨ ਦਿਨ ਤੋਂ ਲੋੜਵੰਦ ਪਰਿਵਾਰਾਂ ਨੂੰ ਵੱਖ- ਵੱਖ ਵਾਰਡਾ ਵਿੱਚ ਜਾ ਕੇ ਹਜ਼ਾਰਾ ਦੀ ਗਿਣਤੀ ਵਿੱਚ ਆਟੇ ਦੀਆਂ ਥੈਲੀਆਂ ਵੰਡੀਆਂ ਜਾ ਰਹੀਆਂ ਨੇ ਅੱਜ 11 ਨੰਬਰ ਵਾਰਡ ਵਿੱਚ ਐਮ ਸੀ ਬਿੱਟੂ ਵੱਲੋਂ 350 ਦੇ ਕਰੀਬ ਥੈਲੀਆਂ ਵੰਡੀਆ ਅਤੇ 31 ਨੰਬਰ ਵਾਰਡ ਵਿੱਚ 200 ਥੈਲੀਆਂ ਵੰਡੀਆਂ ਇਸ ਮੌਕੇ ਬੋਲਦਿਆਂ ਪ੍ਰਧਾਨ ਕੁਲਵੰਤ ਸਿੰਘ ਕੀਤੂ ਅਤੇ ਐਮ,ਸੀ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਕਾਰਨ ਪੂਰੇ ਭਾਰਤ ਵਿੱਚ ਲਾਕਡਾਊਨ ਕੀਤਾ ਤੇ ਪੰਜਾਬ ਅੰਦਰ ਕਰਫਿਊ ਲਾਇਆ ਗਿਆ ਜਿਸ ਨੂੰ ਲੈ ਕੇ ਲੋੜਵੰਦ ਗਰੀਬ ਪਰਿਵਾਰ ਇੱਕ ਡੰਗ ਦੀ ਰੋਟੀ ਤੋਂ ਵੀ ਮੁਥਾਜ ਹੋ ਗਏ ਸਨ ਕਿ ਕੋਈ ਵੀ ਲੋੜਵੰਦ ਪਰਿਵਾਰ ਭੁੱਖਾ ਨਾ ਸੌਵੇਂ ਇਸ ਮੌਕੇ ਉਨ੍ਹਾਂ ਨਾਲ ਸੁਰਜੀਤ ਸੋਹੀ, ਪਰਮਜੀਤ ਸਿੰਘ ਖ਼ਾਲਸਾ ਮੈਬਰ ਐੱਸ,ਜੀ,ਪੀ,ਸੀ,ਐਮ,ਸੀ ਧਰਮ ਸਿੰਘ ਫੌਜੀ, ਐਮ ਸੀ ਸੋਨੀ ਜਾਗਲ, ਹਰਚਰਨ ਚੰਨਾ ਕਬੱਡੀ ਨੇਟਰ ਆਈ, ਟੀ, ਵਿੰਗ, ਜਰਨੈਲ ਸੱਲੂ ਸੁਰਿੰਦਰ ਪਾਲ ਢਿੱਲੋਂ, ਜੋਬਨ ਭੱਠਲ ਆਦਿ ਹਾਜਰ ਸਨ।