ਜਗਰਾਉਂ(ਰਾਣਾ ਸ਼ੇਖਦੌਲਤ)ਅੱਜ ਪੂਰੇ ਸੰਸਾਰ ਨੂੰ ਇਕ ਪਾਸੇ ਤਾਂ ਕਰੋਨਾ ਵਾਇਰਸ ਦਾ ਖਤਰਾ ਖਾ ਰਿਹਾ ਹੈ ਅਤੇ ਦੂਜੇ ਪਾਸੇ ਗਰੀਬ ਪਰਿਵਾਰਾਂ ਨੂੰ ਉਨ੍ਹਾਂ ਦੀ ਗਰੀਬੀ ਅਤੇ ਇੱਕ ਸਰਕਾਰ ਉਨ੍ਹਾਂ ਗਰੀਬਾਂ ਨੂੰ ਮਾਸਕ ਅਤੇ ਸਨੈਟਾਈਜ਼ਰ ਤਾਂ ਦੇਣੇ ਦੂਰ ਦੀ ਗੱਲ ਕਿਸੇ ਨੂੰ ਆਪਣੇ ਕੰਮ ਕੀਤੇ ਦੀ 3 ਮਹੀਨਿਆਂ ਤੋਂ ਪੇਮੈਂਟ ਵੀ ਨਾ ਮਿਲੇ ਉਹ ਵੀ ਇਨ੍ਹਾਂ ਦਿਨਾਂ ਵਿੱਚ ਜਦੋਂ ਸਾਰਾ ਭਾਰਤ ਲੌਕਡਾਉਨ ਹੋਵੇ।ਅੱਜ ਆਲ ਇੰਡੀਆ ਫੂਡ ਐਂਡ ਅਲਾਇੰਡ ਵਰਕਰਜ਼ ਮਜਦੂਰ ਯੂਨੀਅਨ ਦੇ ਪ੍ਰਧਾਨ ਪਵਨ ਕੁਮਾਰ ਪੱਬਾਂ ਅਤੇ ਸਕੈਟਰੀ ਰਾਮ ਨਾਥ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਟੋਲੀ ਵਿੱਚ 170 ਮਜਦੂਰ ਕੰਮ ਕਰਦੇ ਹਨ ਲੇਕਿਨ ਸਾਡੇ ਠੇਕੇਦਾਰ ਨੇ ਕਿਸੇ ਵੀ ਮਜਦੂਰ ਨੂੰ ਮਾਸਕ ਜਾਂ ਸਨੈਟਾਈਜ਼ਰ ਨਹੀਂ ਦਿੱਤਾ ਇਹ ਤਾਂ ਦੂਰ ਦੀ ਗੱਲ ਹੈ ਸਾਡੇ ਕੰਮ ਕਰਨ ਦੀ ਪੇਮੈਂਟ ਵੀ ਨਹੀਂ ਮਿਲ ਰਹੀ ਜੋ ਪਿਛਲੇ 3 ਮਹੀਨਿਆਂ ਤੋਂ ਅਸੀਂ ਕੰਮ ਕਰ ਰਿਹੇ ਹਾਂ ਅਸੀਂ ਆਪਣੇ ਘਰਾਂ ਦੇ ਖਰਚੇ ਕਿਵੇਂ ਕਰੀਏ ਸਾਡੇ ਬਹੁਤ ਘਰਾਂ ਦੇ ਮੀਟਰ ਵੀ ਕੱਟ ਦਿੱਤੇ ਹਨ ਅਤੇ ਸਾਡੇ ਬੱਚੇ ਵੀ ਸਕੂਲਾਂ ਵਿਚੋਂ ਹਟਾ ਦਿੱਤੇ ਹਨ ਕਿਉਂਕਿ ਸਾਨੂੰ ਸਾਡਾ ਠੇਕੇਦਾਰ ਪੇਮੈਂਟ ਨਹੀਂ ਦਿੰਦਾ ਪਰ ਜਦੋਂ ਅਸੀਂ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਸ ਨੇ ਇਨ੍ਹਾਂ ਨੂੰ ਆਪਣੀ ਲੇਬਰ ਮੰਨਣ ਤੋਂ ਇਨਕਾਰ ਕਰ ਦਿੱਤਾ ਪਰ ਦੂਜੇ ਪਾਸੇ ਠੇਕੇਦਾਰ ਇਨ੍ਹਾਂ ਮਜਦੂਰਾਂ ਦੇ ਖਾਤਿਆਂ ਚ ਇੱਕ ਹਜਾਰ ਰਪੈ ਪਵਾ ਰਿਹਾ ਹੈ ਇਹ ਤਾਂ ਸਾਫ ਹੋ ਗਿਆ ਹੈ ਕਿ ਠੇਕੇਦਾਰ ਆਪਣੇ ਸਬਦਾਂ ਤੋਂ ਮੁਕਰ ਰਿਹਾ ਹੈ ਪਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਕਰੋਨਾ ਵਾਇਰਸ ਤੋਂ ਇਨ੍ਹਾਂ ਨੂੰ ਅਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਬਚਾਇਆ ਜਾ ਸਕੇ ਅਤੇ ਇਨ੍ਹਾਂ ਗਰੀਬ ਮਜਦੂਰਾਂ ਦੀ ਬਣਦੀ ਪੇਮੈਂਟ ਠੇਕੇਦਾਰਾਂ ਤੋਂ ਦਵਾਈ ਜਾਵੇ।