ਅੰਗਿਆਰ
ਕਾਸ਼
ਜੇ ਆ ਜਾਂਦਾ,
ਉਹ
ਰਾਹ ਵਿੱਚ ਆਏ
ਤੁਫਾਨਾਂ ਨੂੰ,
ਚੀਰ ਕੇ।
ਜਾਂ ਫਿਰ
ਪਹਾੜਾਂ ਤੇ
ਨਦੀਆਂ ਨੂੰ ਪਾਰ
ਕਰਦਾ ਹੋਇਆ।
ਸਮੁੰਦਰੀ ਪਾਣੀਆਂ
ਨੂੰ ਤੈਰਦੇ ਹੋਏ,
ਅੱਗ ਦਾ ਦਰਿਆ,
ਕਰ ਲੈਂਦਾ ਪਾਰ।
ਪਹੁੰਚ ਜਾਂਦਾ
ਇੱਕ ਵੇਰ,
ਉਸ ਮੰਜ਼ਿਲ ਤੇ।
ਜਿੱਥੇ ਉਡੀਕ ਸੀ
ਉਹਦੇ
ਆਉਣ ਦੀ।
ਬੈਠੇ ਸੀ ਵਿਛਾ
ਕੇ ਅੱਖਾਂ।
ਨਹੀਂ ਪਹੁੰਚ ਸਕਿਆ
ਗੁਲ ਬਣ ਕੇ,
ਨਾ ਹੀ ਬਾਗਾਂ ਦਾ,
ਫੁੱਲ ਬਣਕੇ।
ਸੋਚਦੇ ਸੀ,
ਸ਼ਾਇਦ
ਮਾਰੂਥਲ ਦੇ ਰੇਤੇ,
ਖਾ ਗਏ।
ਜਾਂ ਫਿਰ,
ਨਿਗਲ ਗਏ
ਬੰਜਰ ਦਿਲ ਦੀ,
ਧਰਤੀ ਤੇ
ਸੋਚਾਂ ਦੇ ਜਲਦੇ ਹੋਏ
ਭਾਬੜਾਂ ਦੇ,
ਅੰਗਿਆਰ।
✍️ਜਸਵੰਤ ਕੌਰ ਬੈਂਸ