ਕਾਉਕੇ ਕਲਾਂ, 26 ਫਰਵਰੀ (ਜਸਵੰਤ ਸਿੰਘ ਸਹੋਤਾ)-ਅੱਜ ਸਵੇਰ ਵੇਲੇ ਪਈ ਸੰਘਣੀ ਧੁੰਦ ਕਾਰਨ ਤਾਪਮਾਨ ਵਿੱਚ ਆਈ ਗਿਰਾਵਟ ਨੇ ਮੁੜ ਠੰਡ ਸੁਰੂ ਹੋਣ ਦੀ ਦਸਤਕ ਦੇ ਦਿੱਤੀ।ਦੁਪਹਿਰ ਵੇਲੇ ਮੌਸਮ ਵਿੱਚ ਹੋਈ ਤਬਦੀਲੀ ਕਾਰਨ ਗਰਮੀ ਦਾ ਅਹਿਸਾਸ ਹੋਇਆ ਪਰ ਸਵੇਰੇ ਪਈ ਸੰਘਣੀ ਧੁੰਦ ਕਾਰਨ ਹੋਈ ਠੰਡ ਨੇ ਲੋਕਾਂ ਨੂੰ ਮੁੜ ਗਰਮ ਕੱਪੜੇ ਪਾਉਣ ਨੂੰ ਮਜਬੂਰ ਕਰ ਦਿੱਤਾ।ਆਵਾਜਾਈ ਦੇ ਸਾਧਨ ਸਵੇਰ ਵੇਲੇ ਧੁੰਦ ਤੇ ਠੰਡ ਕਾਰਨ ਲਈਟਾ ਜਗਾ ਕੇ ਆਪਣੀ ਮੰਜਿਲ ਵੱਲ ਵਧੇ ਤੇ 10 ਕੁ ਵਜੇ ਲੋਕਾ ਨੂੰ ਧੁੰਦ ਤੇ ਠੰਡ ਤੋ ਰਾਹਤ ਮਿਲੀ।ਇਸ ਸਮੇ ਆਲੂਆ ਦੀ ਫਸਲ ਦੀ ਪੁਟਾਈ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ ਤੇ ਪਈ ਧੁੰਦ ਤੇ ਠੰਡ ਨੇ ਕਿਸਾਨਾ ਦੀਆਂ ਚਿੰਤਾਂ ਵਿੱਚ ਵੀ ਵਾਧਾ ਕਰ ਦਿੱਤਾ।