You are here

ਲੌਗੋਵਾਲ ਵਿਖੇ ਸਕੂਲ ਦੇ ਚਾਰ ਮਾਸੂਮ ਬੱਚਿਆਂ ਦੇ ਸੜਨ ਦੀ ਘਟਨਾ ਬਹੁਤ ਹੀ ਦੱੁਖਦਾਈ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕਸਬਾ ਲੌਗੋਵਾਲ ਦੇ ਇੱਕ ਨਿਜੀ ਸਕੂਲ ਦੀ ਵੈਨ ਨੂੰ ਅੱਗ ਲੱਗ ਜਾਣ ਕਾਰਨ ਚਾਰ ਬੱਚਿਆਂ ਦੇ ਜਿੰਦਾ ਸ਼ੜ ਜਾਣ ਤੇ ਦੱੁਖ ਦਾ ਪ੍ਰਗਟਾਵਾ ਕਰਦਿਆਂ ਪ੍ਰਚਾਰਕ ਸਭਾ ਦੇ ਪ੍ਰਧਾਨ ਅਤੇ ਇੰਟਰਨੈਸ਼ਨਲ ਢਾਡੀ ਜੱਥੈ ਦੇ ਪ੍ਰਚਾਰਕ ਭਾਈ ਪਿਰਤਪਾਲ ਸਿੰਘ ਪਾਰਸ ਨੇ ਕਿਹਾ ਕਿ ਜੋ ਹੋਇਆ ਸਰਕਾਰਾਂ ਦੀ ਲਾਪਰਵਾਹੀ, ਪ੍ਰਸ਼ਾਸਨ ਦੀ ਲਾਪਰਵਾਹੀ,ਸਾਡੇ ਖਾਰਬ ਸਿਸਟਮ ਦੀ ਲਾਪਰਵਾਹੀ ਅਤੇ ਸਭ ਤੋ ਵੱਡੀ ਸਾਡੇ ਲਾਲਚ ਕਰਕੇ ਚਪੜਾਸੀ ਤੋ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਾ ਹਰ ਜਿੰਮੇਵਾਰ ਵਿਅਕਤੀ ਜੇਕਰ ਆਪਣਾ ਫਰਜ ਸਮਝ ਲੈਦਾ ਅੱਜ ਇਹ ਅਨਮੋਲ,ਅਣਭੋਲ ਜਿੰਦਾਂ ਇਸ ਦਰਦਨਾਕ ਮੌਤ ਦੀ ਪੌੜੀ ਨਾ ਚੜ੍ਹਦੀਆਂ,ਉਨ੍ਹਾਂ ਕਿਹਾ ਕਿ ਦਰਦਨਾਕ ਹਾਦਸੇ ਵਿੱਚ ਨੰਨੀਆਂ ਕੋਮਲ ਜਿੰਦਾਂ ਸੜ ਗਈਆਂ ਇਹ ਪ੍ਰਾਈਵੇਟ ਸਕੂਲ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ।ਇਸ ਭਾਈ ਪਾਰਸ ਨੇ ਕਿਹਾ ਕਿ ਮਾਪੇ ਨੂੰ ਵੀੌ ਆਪ ਵੀ ਅਜਿਹੀਆਂ ਗੱਲਾਂ ਦਾ ਜਰੂਰ ਖਿਆਲ ਰੱਖਣ ਚਾਹੀਦਾ ਕਿ ਸਕੂਲਾਂ ਦੀਆਂ ਹਰ ਗਤੀਵਿਧੀਆਂ ਨੂੰ ਚੈਕ ਕਰਨਾ ਤੇ ਵੈਨਾਂ ਦਾ ਖਿਆਲ ਰੱਖਣਾ ਅੰਤ ਵਿੱਚ ਭਾਈ ਪਾਰਸ ਨੇ ਇਸ ਮੰਦਭਾਗੀ ਘਟਨਾ ੋਿਵੱਚ ਜਾਨ ਗੁਆ ਚੱੁਕੇ ਚਾਰ ਬੱਚਿਆਂ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ।