You are here

ਲੌਂਗੋਵਾਲ ਦੀ ਸਕੂਲੀ ਵੈਨ ਚ ਜਿਉਦੇ ਸੜੇ ਬੱਚਿਆਂ ਦੀ ਮੌਤ ਨੇ ਸਮੁੱਚੀ ਮਨੁੱਖਤਾ ਦੇ ਹਿਰਦੇ ਵਲੂੰਦਰੇ - ਗੁਰੀ ਸੋਹੀ ਦੀਵਾਨਾ

ਕਿਹਾ -ਉਕਤ ਘਟਨਾ ਦੀ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਨੂੰ ਮਿਲਣ ਸਖਤ ਸਜ਼ਾਵਾਂ 

ਮਹਿਲ ਕਲਾਂ/ਬਰਨਾਲਾ, ਫਰਵਰੀ 2020-(ਗੁਰਸੇਵਕ ਸਿੰਘ ਸੋਹੀ)-  

ਬੀਤੇ ਦਿਨੀਂ ਜ਼ਿਲ੍ਹਾ ਸੰਗਰੂਰ ਦੇ ਕਸਬਾ ਲੌਂਗੋਵਾਲ ਵਿਖੇ ਇੱਕ ਨਿੱਜੀ ਸਕੂਲ ਦੀ ਵੈਨ ਲੱਗੀ ਅੱਗ ਕਾਰਨ ਉਸ ਚ ਜ਼ਿੰਦਾ ਸੜੇ ਚਾਰ ਬੱਚਿਆਂ ਦੀ ਦਿਲ ਦਹਿਲਾਉਣ ਵਾਲੀ ਮੌਤ ਤੇ ਸਮਾਜ ਸੇਵੀ ਤੇ ਆਮ ਆਦਮੀ ਪਾਰਟੀ ਦੇ ਆਗੂ ਗੁਰੀ ਦੀਵਾਨਾ ਕੈਨੇਡਾ ਨੇ ਪੀੜਤ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ l ਉਨ੍ਹਾਂ ਕਿਹਾ ਕਿ ਸਾਡੀ ਸਮੁੱਚੀ ਟੀਮ ਪੀੜਤ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਹਮੇਸ਼ਾ ਚੌਵੀ ਘੰਟੇ ਨਾਲ ਖੜ੍ਹੀ ਹੈ ਅਤੇ ਹਰ ਤਰ੍ਹਾਂ ਦੀ ਸੰਭਵ ਮਦਦ ਲਈ ਤਿਆਰ ਹੈ । ਗੁਰੀ ਦੀਵਾਨਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਘਟਨਾ ਦੇ ਸਾਰੇ ਮਾਮਲੇ ਜ਼ੋਰ ਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ ਤਾਂ ਜੋ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ । ਇਸ ਦੁੱਖ ਦੀ ਘੜੀ ਵਿਚ ਜਥੇਦਾਰ ਗੁਰਮੇਲ ਸਿੰਘ ਦੀਵਾਨਾ, ਗੁਰਪਿੰਦਰ ਸਿੰਘ ਖਾਲਸਾ ਮੱਲੇਵਾਲਾ, ਜੋਤ ਬੜਿੰਗ ਗੁਰਸੇਵਕ ਸਿੰਘ ਦੀਵਾਨਾ, ਮਨਪ੍ਰੀਤ ਸਿੰਘ ਕਾਲਾਬੂਲਾ ਅਤੇ ਨਵਦੀਪ ਸਿੰਘ ਭੱਠਲ ਆਦਿ ਨੇ ਵੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ l