ਚੌਕੀਮਾਨ / 4 ਮਾਰਚ (ਨਸੀਬ ਸਿੰਘ ਬਿਰਕ ) ਐਸ ਜੀ ਪੀ ਸੀ ਚੋਣਾਂ ਤੋਂ ਲੈਕੇ ਹੁਣ ਤੱਕ ਸਾਡੇ ਸੂਬੇ ਪੰਜਾਬ ਅੰਦਰ ਜਿੰਨੀਆ ਵੀ ਚੋਣਾਂ ਹੋਈਆ ਸਭ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਉਮੀਦਵਾਰਾ ਨੇ ਹੀ ਕਿਲ•ਾ ਸਰ ਕੀਤਾ ਹੈ । ਕਾਂਗਰਸ ਦਾ ਵਜੂਦ ਖਤਮ ਹੁੰਦਾ ਨਜਰ ਆ ਰਿਹਾ ਸੀ ਕਾਂਗਰਸ ਦਾ ਦਿਨ ਪ੍ਰਤੀ ਦਿਨ ਖਤਮ ਹੋਣਾ ਜਿੱਥੇ ਕਾਂਗਰਸ ਪਾਰਟੀ ਦੇ ਉੱਚ ਅਹੁਦੇਦਾਰਾ ਨੂੰ ਫਿਕਰ ਖੜਾ ਕਰ ਰਹੀ ਸੀ ਉੱਥੇ ਹੀ ਹੇਠਲੇ ਲੇਬਲ ਦੇ ਵੋਟਰਾ ਸਪੋਟਰਾ ਲਈ ਵੀ ਕਾਂਗਰਸ ਖਤਮ ਹੋਣਾ ਸਿਰਦਰਦੀ ਬਣਦਾ ਜਾਪ ਰਿਹਾ ਸੀ । ਕੌਮੀ ਪਾਰਟੀ ਕਾਂਗਰਸ ਨੂੰ ਖਤਮ ਹੁੰਦਾ ਵੇਖਕੇ ਆਪਣੇ ਆਪ ਨੂੰ ਕੱਟੜ ਕਾਂਗਰਸੀਏ ਅਖਵਾਉਣ ਵਾਲੇ ਕਈ ਕਾਂਗਰਸੀ ਲੀਡਰ ਅਤੇ ਵਰਕਰ ਅਕਾਲੀਆ ਨਾਲ ਅੰਦਰਖਾਤੇ ਗੁਪਤ ਗੂੰ ਕਰਕੇ ਅਕਾਲੀਦਲ ਦੇ ਬੇੜੇ ਵਿੱਚ ਸਵਾਰ ਹੋ ਗਏ ਸਨ ਇੰਨਾ ਦੇ ਇਸ ਝੂਟੇ ਦਾ ਮੌਕੇ ਤੇ ਹੀ ਪਤਾ ਚੱਲਦਾ ਕਿ ਫਲਾਣਾ ਵੋਟਰ ਸਪੋਟਰ ਅਕਾਲੀ ਦਲ ਦਾ ਪੱਲਾ ਫੜ ਚੁੱਕਾ ਹੈ । ਲਗਾਤਾਰ ਕਾਂਗਰਸੀਆ ਦਾ ਆਪਣੀ ਪਾਰਟੀ ਛੱਡਕੇ ਅਕਾਲੀਦਲ ਵਿੱਚ ਜਾਣ ਦਾ ਮੁੱਖ ਕਾਰਣ ਸੀ ਕਿ ਉਹਨਾ ਨੂੰ ਲੱਗ ਰਿਹਾ ਸੀ ਕਿ ਆਉਂਦੀਆ ਲੋਕ ਸਭਾ ਚੋਣਾਂ ਦੌਰਾਨ ਵੀ ਹਰ ਪਾਸੇ ਵਿਜਯੀ ਰਿਹ ਚੁੱਕੀ ਅਕਾਲੀਦਲ ਹੀ ਆਪਣੇ ਨਾਮ ਦਾ ਝੰਡਾ ਗੱਡੇਗੀ। ਇਸੇ ਤਰਾਂ ਪੰਜਾਬ ਦੇ ਲੋਕ ਸਭਾ ਹਲਕਾ ਲੁਧਿਆਣਾ ਦੇ ਕਈ ਕਟੱੜ ਕਾਂਗਰਸੀਏ ਵੀ ਆਪਣੇ ਮਨ ਅੰਦਰ ਗਲਤ ਸੁੱਫਨੇ ਸੁਰਜੀਤ ਕਰਦੇ ਹੋਏ ਅਕਾਲੀਦਲ ਨੂੰ ਪੂਰੀ ਤਰਾਂ• ਸਮਰਪਿਤ ਹੋ ਗਏ ਸਨ ਕਿਉ ਕਿ ਉਹਨਾ ਨੂੰ ਲੱਗ ਰਿਹਾ ਸੀ ਕਿ ਇਹ ਸੀਟ ਇਸ ਵਾਰ ਪੱਕੀ ਅਕਾਲੀਦਲ ਦੀ ਝੋਲੀ ਪਏਗੀ ਜਿਸ ਕਾਰਣ ਜੇਕਰ ਅਸੀ ਕਾਂਗਰਸ ਵਿੱਚ ਹੀ ਰਹੇ ਤਾਂ ਸਾਡੇ ਕੰਮ ਨਹੀ ਹੋਣੇ । ਪਰ ਕਿਸੇ ਨੇ ਇਹ ਸੱਚ ਲਿਖਿਆ ਹੈ ਕਿ ਜਿਸ ਨੂੰ ਪ੍ਰਮਾਤਮਾ ਵਡਿਆਈ ਦੇਣੀ ਚਾਹੇ ਉਸ ਦੇ ਨਸੀਬ ਵਿੱਚ ਹੁੰਦੀ ਹੈ । 30 ਅਪ੍ਰੈਲ ਨੂੰ ਪਾਈਆਂ ਵੋਟਾ ਤੋਂ ਨਤੀਜੇ ਤੱਕ ਸਭ ਨੂੰ ਇਹ ਹੀ ਲੱਗ ਰਿਹਾ ਸੀ ਕਿ ਅਕਾਲੀ ਉਮੀਦਵਾਰ ਜਿੱਤ ਪ੍ਰਾਪਤ ਕਰੇਗਾ । ਪਰ ਜਦੋ ਨਤੀਜੇ ਦੀ 16 ਮਈ ਆਈ ਤਾਂ ਸਭ ਦੇ ਚਾਵਾਂ ਨੂੰ ਲਾਂਬੂੰ ਲੱਗ ਗਿਆ s9 ਜਿੱਤ ਉਸ ਉਮੀਦਵਾਰ ਦੀ ਹੋ ਗਈ ਜਿਸ ਨੂੰ ਸਾਡੇ ਵੋਟਰ ਵੀਰ ਸਭ ਤੋਂ ਮਾੜਾ ਸਮਝ ਰਹੇ ਸਨ । ਲੁਧਿਆਣਾ ਲੋਕ ਸਭਾ ਹਲਕਾ ਦੀ ਧਰਤੀ ਤੇ ਫਿਰ ਤੋਂ ਕਾਂਗਰਸੀ ਉਮੀਦਵਾਰ ਬਿੱਟੂ ਆ ਧਮਕਿਆਂ ਇੰਨਾ ਆਏ ਨਤੀਜਿਆ ਨੇ ਸਭ ਨੂੰ ਹੌਰ ਭੌਰ ਕਰ ਦਿੱਤਾ । ਅੱਜ ਕੱਲ ਉਹ ਕਾਂਗਰਸੀਏ ਜੋ ਕਿਸੇ ਸਮੇਂ ਭੱਵਿਖ ਨੂੰ ਭਾਫਦੇ ਹੋਏ ਅਕਾਲੀ ਦੇ ਵਿਹੜੇ ਜਾ ਕੁੱਦੇ ਸਨ ਅੱਜ ਆਪਣੇ ਆਪ ਨੂੰ ਅਧੂਰੇ -ਅਧੂਰੇ ਮਹਿਸ਼ੂਸ ਕਰ ਰਹੇ ਹਨ ਪਰ ਹੁਣ ਉਹ ਕਰ ਵੀ ਕੀ ਸਕਦੇ ਹਨ ਬਿੰਨਾ ਪਛਤਾਵੇਂ ਦੇ ਉਹਨਾ ਕੋਲ ਕੁੱਝ ਨਹੀ ਰਿਹਾ । ਅਕਾਲੀ ਬਣੇ ਸਭ ਵਰਕਰ ਹੁਣ ਵਿਟਰ-ਵਿਟਰ ਵੇਖ ਰਹੇ ਹਨ ਕਿ ਇਹ ਕੀ ਹੋ ਗਿਆ ਸਭ ਕੁੱਝ ਖਤਮ ਹੋ ਗਿਆ । ਹੁਣ ਕੀ ਕਰਾਂਗੇ ਨਾ ਅਸੀ ਉੱਧਰ ਦੇ ਰਹੇ ਨਾ ਇੱਧਰ ਦੇ ਇੰਨਾ ਨਾਲ ਤਾਂ ਉਹ ਗਈ ਕਿ ਅਸਮਾਨ ਤੋਂ ਡਿੱਗਿਆ ਖੰਜੂਰ ਤੇ ਲਟਕਿਆਂ”। ਇੱਥੇ ਹੀ ਬਸ ਨਹੀ ਕਾਂਗਰਸ ਛੱਡਕੇ ਅਕਾਲੀਦਲ ਚ ਟਪਕੇ ਕਈ ਵੋਟਰ ਅਤੇ ਸਪੋਟਰ ਇੱਕ ਵਾਰ ਫੇਰ ਸਮਾ ਤਾਕਦੇ ਹੋਏ ਕਾਂਗਰਸ ਦੇ ਵਿਹੜੇ ਆਲੂਆਂ ਵਾਂਗ ਆ ਡਿੱਗੇ ਜਿੰਨਾ ਨੂੰ ਅੱਜ ਕੱਲ ਸਭ ਕਾਂਗਰਸੀ ਲੀਡਰ ਜਿੱਥੇ ਚਾਹੇ ਉੱਥੇ ਵਰਤ ਰਹੇ ਹਨ ।