ਸਿੱਧਵਾਂ ਬੇਟ(ਜਸਮੇਲ ਗਾਲਿਬ)ਕਾਉਂਕੇ ਕਲਾਂ ਵਿਖੇ ਛੱਪੜ ਦਾ ਪਾਣੀ ਹੁਣ ਸਿੰਚਾਈ ਲਈ ਵਰਤਿਆ ਜਾਵੇਗਾ।ਪੰਚਾਇਤ ਵੱਲੋ ਪਿੰਡ ਦੇ ਛੱਪੜਾਂ ਦੇ ਪਾਣੀ ਦੇ ਇਸਤੇਮਾਲ ਲਈ ਸਰਕਾਰ ਨੂੰ ਸਿਫਾਰਸ਼ ਭੇਜੀ ਗਈ ਸੀ।ਬੀਡੀੳ ਜਗਰਾਉ ਰਾਈ ਭੇਜੇ ਗਏ ਇਸ ਪ੍ਰਾਜੈਕਟ ਨੂੰ ਪ੍ਰਵਾਨਗੀ ਮਿਲੀ ਤੇ ਇਸ ਦੇ ਨਾਲ ਹੀ ਸਰਕਾਰ ਵੱਲੋ ਪਿੰਡ ਵਿਚ ਪ੍ਰਾਜੈਕਟ ਲਾਉਣ ਲਈ ਦੋ ਕਿਸਤਾਂ ਵਿੱਚ 27 ਲੱਖ 85 ਹਜ਼ਾਰ ਰੁਪਏ ਦੀ ਗ੍ਰਾਟ ਭੇਜੀ ਗਈ।ਕਾਉਕੇ ਪਿੰਡ ਵਿਚ ਪਾਣੀ ਨਿਕਾਸੀ ਲਈ ਪੰਜ ਛੱਪੜ ਹਨ।ਜਿਸ ਕਾਰਨ ਪਾਣੀ ਦੀ ਨਿਕਾਸ ਦੀ ਸਮੱਸਿਆ ਗੰਭੀਰ ਹੰੁਦੀ ਗਈ।ਇਸ ਦੇ ਚੱਲਦਿਆਂ ਪਿੰਡ ਪੰਚਾਇਤ ਵੱਲੋ ਇੰਨਾਂ 5 ਛੱਪੜਾਂ ਵਿੱਚੋ 1 ਛੱਪੜ ਦਾ ਪਾਣੀ ਸਿੰਚਾਈ ਯੋਗ ਬਣਾਉਣ ਲਈ ਪ੍ਰਾਜੈਕਟ ਲਾਇਆ ਗਿਆ।ਪਿੰਡ ਦੇ ਸਰਪੰਚ ਜਗਜੀਤ ਸਿੰਘ ਕਾਉਕੇ ਨੇ ਦਸਿਆ ੋਕ ਪਿੰਡ ਦੇ ਛੱਪੜਾਂ ਦੇ ਪਾਣੀ ਨੂੰ ਸਿੰਚਾਈ ਯੋਗ ਬਣਾਉਣ ਲਈ ਲਗਾਇਆ ਗਿਆ ਇਹ ਪ੍ਰਾਜੈਕਟ ਸਫਲ ਰਿਹਾ ਤਾਂ ਸਰਕਾਰ ਨੂੰ ਪਿੰਡਾਂ ਦੇ ਬਾਕੀ ਛੱਪੜਾਂ ਦੇ ਪਾਣੀ ਨੂੰ ਸਿੰਚਾਈ ਯੋਗ ਬਣਾਉਣ ਲਈ ਗ੍ਰਾਂਟ ਲ਼ਈ ਲਿਿਖਆ ਜਾਵੇਗਾ।ੳਨ੍ਹਾਂ ਦੱਸਿਆ ਕਿ ਇਸ ਪਾਰਜੈਕਟ ਦੇ ਨਾਲ ਹੁਣ ਛੱਪੜ ਦਾ ਪਾਣੀ ਫਸਲਾਂ ਨੂੰ ਲੱਗੇਗਾ। ਜਿਸ ਨਾਲ ਜਿੱਥੇ ਪਾਣੀ ਦੀ ਕਿੱਲਤ ਖਤਮ ਹੋਵੇਗੀ। ਉਥੇ ਛੱਪੜ ਦਾ ਪਾਣੀ ਫਸਲਾਂ ਲਈ ਲਾਹੇਵੰਦ ਸਾਬਤ ਹੋਵੇਗਾ।ਅੱਜ ਇਸ ਪ੍ਰਰਾਜੈਕਟ ਦੇ ਲਈ ਸਮਾਗਮ ਕਰਵਾਇਆ ਗਿਆ ਜਿਸ ਦਾ ਉਦਘਾਟਨ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਕੀਤਾ।ਇਸ ਸਮੇ ਸਰਪੰਚ ਜਗਜੀਤ ਸਿੰਘ,ਭਜਨ ਸਿੰਘ ਸਵੱਦੀ,ਜਗਦੀਸ਼ਰ ਸਿੰਘ ਡਾਂਗੀਆਂ,ਮਨੀ ਗਰਗ,ਦਰਸ਼ਨ ਸਿੰਘ ਸਰਪੰਚ ਆਦਿ ਹਾਜ਼ਰ ਸਨ।