ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬੀ ਸੱਭਿਆਚਾਰਕ ਦੀ ਰਵਾਇਤ ਢਾਡੀ ਪ੍ਰਮਪਰਾ ਦਾ ਵਾਰਿਸ ਈਦੂ ਸ਼ਰੀਫ ਜਿੰਦਗੀ ਦੀਆਂ ਤੰਗੀਆਂ ਤੁਰਸੀਆਂ ਹੰਢਾਉਦਾ ਅਤੇ ਨਾ-ਮੁਰਾਦ ਅਧਰੰਗ ਦੀ ਬਿਮਾਰੀ ਨਾਲ ਜੂਝਦਾ ਅਕਸਰ ਆਪਣੀ 70 ਸਾਲਾ ਸੰਸਰਾਕ ਯਾਤਰਾ ਪੂਰੀ ਕਰਦਾ ਪਰਿਵਾਰ ਤੇ ਸਮਾਜ ਨੂੰ ਸਦੀਵੀ ਵਿਛੋੜਾ ਦੇ ਗਿਆ।ਇਸ਼ ਦੱੁਖਦਾਇਕ ਘੜੀ ਸਮੇ ਪਰਮ ਮਿਊਜ਼ਿਕ ਕੰਪਨੀ ਅਤੇ ਪੰਮਾ ਬੋਦਲਵਾਲਾ,ਗਾਇਕ ਬਿੱਟੂ ਖੰਨੇਵਾਲਾ,ਮਿਸ਼ ਸੁਰਮਣੀ,ਸੰਦੀਪ ਕਮਲ ਮਿਊਜ਼ਿਕ ਐਡ ਫਿਲਮ ਡਾਇਰੈਕਟਰ,ਹੈਪੀ ਬੋਦਲਵਾਲਾ,ਪ੍ਰਧਾਨ ਹਰਦੀਪ ਸਿੰਘ ਜੱਸੀ,ਜਿੰਦ ਕੌਰ,ਰਾਜ ਗਾਲਿਬ,ਸ਼ਮਾ ਜਗਰਾਉ,ਮਨਜੀਤ ਸੋਹਤਾ,ਜਸਪਾਲ ਮਾਨ,ਆਦਿ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਾਟਾਵਾ ਕਰਦਿਆਂ ਇਸ ਘਾਟੇ ਨੂੰ ਨਾ ਪੂਰਾ ਹੋਣਾ ਵਾਲਾ ਘਾਟਾ ਦੱਸਿਆਂ ਅਤੇ ਦੱੁਖ ਸਾਂਝਾ ਕਰਦਿਆਂ ਅਫਸੋਸ ਪ੍ਰਗਟ ਕਰਦਿਆਂ ਈਦੂ ਸ਼ਰੀਫ ਦੀ ਹੋਈ ਮੌਤਤੇ ਪਰਿਵਾਰ ਨਾਲ ਹਮਦਰਦੀ ਜਿਤਾਈ।