You are here

ਵੱਖ ਵੱਖ ਸਖਸੀਅਤਾਂ ਨੇ ਨਿਰਭੈਆ ਕਾਂਡ ਦੇ ਦੋਸੀਆਂ ਨੂੰ ਫਾਸ਼ੀ ਦੇਣ ਦੇ ਆਏ ਫੈਸਲੇ ਦਾ ਕੀਤਾ ਸਵਾਗਤ।

ਕਾਉਂਕੇ ਕਲਾਂ, 8 ਜਨਵਰੀ ( ਜਸਵੰਤ ਸਿੰਘ ਸਹੋਤਾ)-ਦਿੱਲੀ ਦੇ ਪਟਿਆਲਾ ਹਾਉਸ ਕੋਰਟ ਨੇ ਨਿਰਭੈਆ ਜਬਰ ਜਿਨਾਹ ਤੇ ਹੱਤਿਆਂ ਦੇ ਮਾਮਲੇ ਦੇ ਚਾਰੇ ਦੋਸੀਆਂ ਦੇ ਖਿਲਾਫ ਡੈਥ ਵਰੰਟ ਜਾਰੀ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਸਰਪ੍ਰੀਤ ਸਿੰਘ ਕਾਉਂਕੇ,ਸਰਪੰਚ ਦਰਸਨ ਸਿੰਘ ਡਾਗੀਆਂ,ਨਿਰਮਲ ਸਿੰਘ ਧੀਰਾ ਡੱਲਾ,ਰਛਪਾਲ ਸਿੰਘ ਬੱਲ ਡਾਗੀਆਂ,ਸਤਿੰਦਰਜੀਤ ਸਿੰਘ ਸਿੱਧੂ,ਹਰਦੇਵ ਸਿੰਘ ਬਦੇਸਾ ਨੇ ਕਿਹਾ ਕਿ ਭਾਵੇਂ ਇਹ ਫੈਸਲਾ ਦੇਰ ਨਾਲ ਆਇਆਂ ਹੈ ਪਰ ਇਹ ਫੈਸਲਾ ਸਵਾਗਤਯੋਗ ਹੈ ਤੇ ਬੇਟੀ ਨਿਰਭੈਆ ਤੇ ਪਰਿਵਾਰ ਨੂੰ ਇਨਸਾਫ ਮਿਿਲਆਂ ਹੈ ।ਉਨਾ ਕਿਹਾ ਕਿ ਇਹ ਫੈਸਲਾ ਹਵਸੀ ਦਰਿੰਦਿਆ ਲਈ ਸਬਕ ਹੈ ਤੇ ਮਹਿਲਾਵਾਂ ਨੂੰ ਨਵੀਂ ਸਕਤੀ ਵੀ ਮਿਲੀ ਹੈ।ਉਨਾ ਕਿਹਾ ਕਿ ਇਸ ਤਰਾਂ ਦੇ ਚੱਲ ਰਹੇ ਕੇਸਾ ਦਾ ਫੈਸਲਾ ਫਾਸਟ ਟ੍ਰੈਕ ਕੋਰਟਾਂ ਵਿੱਚ ਤੁਰੰਤ ਹੋਣਾ ਚਾਹੀਦਾ ਹੈ।ਉਨਾ ਕਿਹਾ ਕਿ ਇਹੋ ਜਿਹੇ ਹਵਸੀ ਦਰਿੰਦਿਆਂ ਨੂੰ ਤੁਰੰਤ ਫਾਸੀ ਦੇਣ ਦੀ ਵਿਵਸਥਾ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਦਰਿੰਦਾ ਇਹੋ ਜਿਹੀ ਹਰਕਤ ਕਰਨ ਤੋ ਪਹਿਲਾ ਇਸ ਫੈਸਲੇ ਤੋ ਸਬਕ ਸਿੱਖਣ ਨੂੰ ਮਜਬੂਰ ਹੋਵੇ।