ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਪਾਇਲਟ ਅਭਿਨੰਦਨ ਵਾਰਥਾਮਨ ਵਾਹਗਾ ਬਾਰਡਰ ਰਾਹੀਂ ਪਰਤੇ ਭਾਰਤ
ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਪਾਇਲਟ ਅਭਿਨੰਦਨ ਵਾਰਥਾਮਨ ਵਾਹਗਾ ਬਾਰਡਰ ਰਾਹੀਂ ਪਰਤੇ ਭਾਰਤ:ਨਵੀਂ ਦਿੱਲੀ : ਪਾਕਿਸਤਾਨੀ ਫ਼ੌਜ ਵੱਲੋਂ ਹਿਰਾਸਤ ਵਿਚ ਲਏ ਗਏ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਪਾਇਲਟ ਅਭਿਨੰਦਨ ਨੂੰ ਪਾਕਿਸਤਾਨ ਨੇ ਅੱਜ ਰਿਹਾਅ ਕਰ ਦਿੱਤਾ ਹੈ।ਕਮਾਂਡਰ ਪਾਇਲਟ ਅਭਿਨੰਦਨ ਵਾਹਗਾ ਬਾਰਡਰ ਦੇ ਰਸਤੇ ਰਾਹੀਂ ਭਾਰਤ ਪਰਤੇ ਹਨ।ਕਮਾਂਡਰ ਪਾਇਲਟ ਅਭਿਨੰਦਨ ਵਾਰਥਾਮਨ ਵਾਹਗਾ ਬਾਰਡਰ ਪਾਰ ਕਰਕੇ ਭਾਰਤ ਪਰਤੇ ਹਨ।ਇਸ ਤੋਂ ਬਾਅਦ ਉਨ੍ਹਾਂ ਦਾ ਮੈਡੀਕਲ ਚੈੱਕ ਕੀਤਾ ਜਾਵੇਗਾ ਅਤੇ ਫ਼ਿਰ ਦਿੱਲੀ ਲਈ ਲਿਜਾਇਆ ਜਾਵੇਗਾ।
ਭਾਰਤੀ ਹਵਾਈ ਫ਼ੌਜ ਦੇ ਕਮਾਂਡਰ ਅਭਿਨੰਦਨ ਨੂੰ ਲੈਣ ਲਈ ਦਿੱਲੀ ਤੋਂ ਭਾਰਤੀ ਹਵਾਈ ਫੌਜ਼ ਦੀਆਂ ਵਿਸ਼ੇਸ਼ ਟੀਮਾਂ ਅਟਾਰੀ ਸਰਹੱਦ ਪਹੁੰਚ ਗਈਆਂ ਹਨ ਅਤੇ ਉਹੀ ਉਨ੍ਹਾਂ ਨੂੰ ਰਿਸੀਵ ਕਰਨਗੇ।ਉਨ੍ਹਾਂ ਦੇ ਸਵਾਗਤ ਲਈ ਵਾਹਗਾ ਬਾਰਡਰ ‘ਤੇ ਵੱਡੀ ਗਿਣਤੀ ਵਿੱਚ ਲੋਕ ਸਵੇਰੇ ਤੋਂ ਹੀ ਪਹੁੰਚੇ ਹੋਏ ਸਨ।ਓਥੇ ਪਹੁੰਚੇ ਲੋਕਾਂ ਵੱਲੋਂ ਅਟਾਰੀ ਸਰਹੱਦ ‘ਤੇ ਜਸ਼ਨ ਮਨਾਇਆ ਜਾ ਰਿਹਾ ਹੈ।
ਇਸ ਦੌਰਾਨ ਵਿੰਗ ਕਮਾਂਡਰ ਅਭਿਨੰਦਨ ਵਾਰਥਾਮਨ ਦੇ ਮਾਤਾ ਪਿਤਾ ਵੀ ਓਥੇ ਪਹੁੰਚੇ ਹੋਏ ਸਨ।ਅਭਿਨੰਦਨ ਵਾਰਥਾਮਨ ਦੇ ਮਾਤਾ ਪਿਤਾ ਜਦੋਂ ਚੇਨਈ ਤੋਂ ਉਡਾਣ ਰਾਹੀਂ ਦਿੱਲੀ ਪਹੁੰਚੇ ਤਾਂ ਲੋਕਾਂ ਨੇ ਤਾੜੀਆਂ ਵਜਾ ਕੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਸੀ।ਅਭਿਨੰਦਨ ਦੇ ਮਾਤਾ ਪਿਤਾ ਦੇਰ ਰਾਤ ਕਰੀਬ ਡੇਢ ਵਜੇ ਚੇਨਈ ਤੋਂ ਦਿੱਲੀ ਪਹੁੰਚੇ ਤੇ ਫਿਰ ਉਹ ਅੰਮ੍ਰਿਤਸਰ ਲਈ ਰਵਾਨਾ ਹੋ ਗਏ ਸਨ।
ਦੱਸ ਦੇਈਏ ਕਿ ਜੰਮੂ -ਕਸ਼ਮੀਰ ਦੇ ਬੜਗਾਮ ਜ਼ਿਲੇ ‘ਚ ਬੁੱਧਵਾਰ ਨੂੰ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ ਮਿੱਗ-21 ਹਾਦਸਾਗ੍ਰਸਤ ਹੋ ਗਿਆ ਸੀ।ਇਸ ਹਾਦਸੇ ‘ਚ 2 ਪਾਇਲਟਾਂ ਸਮੇਤ 7 ਲੋਕ ਮਾਰੇ ਗਏ ਸਨ।ਇਸ ਤੋਂ ਬਾਅਦ ਪਾਕਿਸਤਾਨੀ ਫ਼ੌਜ ਵੱਲੋਂ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਪਾਇਲਟ ਅਭਿਨੰਦਨ ਨੂੰ ਹਿਰਾਸਤ ਵਿੱਚ ਲੈ ਲਿਆ ਸੀ।