ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਗਾਲਿਬ ਕਲਾਂ ਵਿਖੇ ਸਰਪੰਚ ਸਿਕੰਦਰ ਸਿੰਘ ਪੰਚ ਦੀ ਅਗਵਾਈ ਵਿੱਚ ਸਮੂਹ ਪੰਚਾਇਤ ਤੇ ਪਿੰਡ ਵਾਸੀਆਂ ਦਾ ਭਰਵਾਂ ਪਲੇਠਾ ਇੱਕਠਾ ਰੱਖਿਆ ਗਿਆ।ਜਿਸ ਵਿੱਚ ਪਿੰਡ ਦੀ ਭਲਾਈ ਕਾਰਜਾਂ ਤੇ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਦਰਾਂ ਕੀਤਾ ਗਿਆ ਤੇ ਲੋਕਾਂ ਤੋਂ ਪਿੰਡ ਦੀ ਬੇਹਤਰੀ,ਤਰੱਕੀ ਤੇ ਖੁਸ਼ਹਾਲੀ ਵਿੱਚ ਸਾਂਝੇ ਸੁਝਾਅ ਲਏ ਗਏ।ਸਰਪੰਚ ਸਿੰਕਦਰ ਸਿੰਘ ਪੰਚ ਵੱਲੋਂ ਪਿੰਡ ਦੇ ਪ੍ਰੇਮ-ਵਿਆਹ ਕਰਵਾਉਣ ਵਾਲੇ ਮੁੰਡੇ-ਕੁੜੀ ਖਿਲਾਫ ਫੈਸਲਾ ਲਿਆ ਗਿਆ ਕਿ ਜਿਹੜੇ ਬੱਚੇ ਆਪਣੇ ਮਾਪਿਆਂ ਤੋਂ ਬਾਗੀ ਹੋ ਕੇ ਉਨ੍ਹਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਘਰਾਂ ਤੋਂ ਦੌੜ ਕੇ ਵਿਆਹ ਕੇ ਵਿਆਹ ਕਰਵਾਉਂਦੇ ਹਨ ਤੇ ਕੁਝ ਦਿਨਾਂ ਬਾਅਦ ਹੀ ਪਿੰਡ ਵਿੱਚ ਆ ਕੇ ਰਹਿੰਦੇ ਹਨ, ਜਿਸ ਕਾਰਨ ਪਿੰਡ ਦੇ ਮਾਹੌਲ ਤੇ ਭਾਈਚਾਰਕ ਸਾਂਝ ਨੂੰ ਖੋਰਾ ਲੱਗਦਾ ਹੈ ਤੇ ਸਮੁੱਚੇ ਨਗਰ ਦੀ ਬਦਨਾਮੀ ਹੁੰਦੀ ਹੈ।ਉਨ੍ਹਾਂ ਦੇ ਇਸ ਕਾਰੇ ਦਾ ਪਿੰਡ ਦੇ ਬਾਕੀ ਬੱਚਿਆਂ ਤੇ ਵੀ ਬਹੁਤ ਗਲਤ ਅਸਰ ਪੈਦਾ ਹੈ,ਅਜਿਹੇ ਪ੍ਰੇਮ-ਵਿਆਹ ਕਰਨ ਵਾਲਿਆਂ ਖਿਲਾਫ ਮਤਾ ਪਾਸ ਕਰਦਿਆਂ ਪੰਚਾਇਤ ਤੇ ਸਮੁੱਚੇ ਪਿੰਡ ਵੱਲੋਂ ਉਨ੍ਹਾਂ ਦਾ ਪੂਰਨ ਤੌਰ ਤੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਹੈ ਅਤੇ ਐਲਾਨ ਕੀਤਾ ਗਿਆ ਹੈ ਕਿ ਸਭਿਆਚਾਰਕ ,ਅਮਨ-ਸਾਂਤੀ ਨੂੰ ਭੰਗ ਕਰਨ ਵਾਲੇ ਅਜਿਹੇ ਮੁੰਡੇ-ਕੁੜੀ ਨੂੰ ਪਿੰਡ ਵਿੱਚ ਵੜ੍ਹਨ ਨਹੀਂ ਦਿੱਤਾ ਜਾਵੇਗਾ ਤੇ ਉਨ੍ਹਾਂ ਦੀਆਂ ਸਾਰੀਆਂ ਸਰਕਾਰੀ ਸਹੂਲਤਾਂ ਬੰਦ ਕਰ ਦਿੱਤੀਆਂ ਜਾਣਗੀਆਂ।ਸਮੁੱਚੀ ਪੰਚਾਇਤ ਵੱਲੋਂ ਇਸ ਫੈਸਲੇ ਦਾ ਪਿੰਡ ਵਾਸੀਆਂ ਨੇ ਡੱਟਵਾਂ ਸਮਰਥਨ ਕੀਤਾ ਤੇ ਹੱਥ ਖੜੈ੍ਹ ਕਰਕੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ।ਸਰਪੰਚ ਸਿਕੰਦਰ ਸਿੰਘ ਪੰਚ ਵੱਲੋਂ ਪੂਰੀ ਦਲੇਰੀ ਤੇ ਹਿੰਮਤ ਨਾਲ ਪਿੰਡ ਦੇ ਭਲੇ ਲਈ ਲਏ ਇਤਿਹਾਸਿਕ ਫੈਸਲਾ ਦੀ ਇਲਾਕੇ ਤੇ ਵਿਦੇਸ਼ਾਂ ਵਿੱਚ ਸਲਾਘਾ ਕੀਤੀ ਜਾ ਰਹੀ ਹੈ ਤੇ ਬਾਕੀ ਪਿੰਡਾਂ ਲਈ ਵੀ ਇਸ ਫੈਸਲਾ ਤੋਂ ਪ੍ਰੇਰਨਾ ਲੈਣ ਤੇ ਆਪਣੇ-ਆਪਣੇ ਪਿੰਡਾਂ ਵਿੱਚ ਅਜਿਹੇ ਫੈਸਲੇ ਲੈ ਕੇ ਮਤਾ ਪਾਸ ਕਰਨ ਲਈ ਚੰਗਾ ਉਪਰਾਲਾ ਸਾਬਿਤ ਹੋਇਆ ਹੈ।ਸਰਪੰਚ ਸਿਕੰਦਰ ਸਿੰਘ ਨੇ ਦੱਸਿਆ ਕਿ ਸਾਰੀ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਲਏ ਫੈਸਲੇ ਸਬੰਧੀ ਪ੍ਰਸਾਸਨ ਤੇ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਤੇ ਸਰਕਾਰੀ ਅਧਿਕਾਰੀ ਨੇ ਇਸ ਫੈਸਲੇ ਪ੍ਰਤੀ ਭਰਵਾਂ ਸਹਿਯੋਗ ਦੇਣ ਲਈ ਆਖਿਆ ਹੈ।ਇਸ ਇਜਲਾਸ ਵਿੱਚ ਸਮੂਹ ਮੈਂਬਰ ਪੰਚਾਇਤ,ਮੋਹਤਵਾਰ ਤੇ ਪੰਤਵੰਤੇ ਸੱਜਣ ਸਨ।