ਸਿੱਧਵਾਂ ਬੇਟ(ਜਸਮੇਲ ਗਾਲਿਬ)ਹਿੰਦੂ ਧਰਮ ਦੀ ਰੱਖਿਆ ਕਰਨ ਵਾਲੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇੇ ਪੋਤਰੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣਾ ਵੀ ਅੱਜ ਹਿੰਦੂ ਰਾਜਨੀਤਿਕ ਪਾਰਟੀਆਂ ਜੋ ਬਰਾਬਰਤਾ ਦਾ ਢਿੰਡੋਰਾ ਦੇ ਰਹੀਆਂ ਹਨ ਤੋ ਬਰਦਾਸ਼ਤ ਨਹੀ ਹੋ ਰਿਹਾ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਭਾਈ ਸਰਤਾਜ ਸਿੰਘ ਗਾਲਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਜਦੋ ਛੋਟੇ ਸਾਹਿਬਜ਼ਾਦਿਆਂ ਦੇ ਸ਼ਹਿਦੀ ਦਿਹਾੜੇ ਸਬੰਧੀ ਯੂਪੀ ਦੇ ਪੀਲੀਭੀਤ ਸ਼ਹਿਰ 'ਚ ਸੰਗਤ ਵਲੋ ਨਗਰ ਕੀਰਤਨ ਸਜਾਏ ਜਾ ਰਹੇ ਸਨ ਤੇ ਸੂਬੇ ਦੀ ਸਰਕਾਰ ਨੇ ਸ਼ਾਤੀ ਭੰਗ ਹੋਣ ਤੇ ਧਾਰਾ 144 ਹੋਣ ਦੀ ਗੱਲ ਕਹਿਕੇ 5 ਜਾਣਿਆਂ ਨੂੰ ਨਾਮਜ਼ਦ ਖੀਤਾ ਅਤੇ 50 ਜਾਣਿਆਂ ਨੂੰ ਅਣਪਛਾਤੇ ਲਿਖ ਕੇ ਪਰਚਾ ਦਰਜ ਕੀਤਾ।ਉਨ੍ਹਾਂ ਕਿਹਾ ਕਿ ਨਗਰ ਕੀਰਤਨ ਦੇ ਵਾਹਨ ਪੁਲਿਸ ਵੱਲੋ ਆਪਣੇ ਕਬਜ਼ੇ ਵਿੱਚ ਲੈ ਲਏ ਗਏ ਜੋ ਕਿ ਬੇਹੱਦ ਨਿੰਦਣਯੋਗ ਘਟਨਾ ਹੈ। ਜਿਸ ਦੇਸ਼ ਨੂੰ ਅਜ਼ਾਦ ਕਰਨ ਵਿਚ 97 ਫੀਸਦੀ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਕਰਨ ਵਾਲੀ ਕੌਮ ਦੇ ਉਪਰ ਹੀ ਪਰਚੇ ਦਰਜ ਕੀਤੇ ਜਾਣ ਉਸ ਤੋ ਇਹ ਸਿੱਧ ਹੰੁਦਾ ਹੈ ਕਿ ਇਸ ਅਜ਼ਾਦ ਭਾਰਤ ਅੰਦਰ ਹੀ ਸਿੱਖ ਗੁਲਾਮ ਹਨ।ਭਾਈ ਸਰਤਾਜ ਸਿੰਘ ਨੇ ਕਿਹਾ ਕਿ ਸਿੱਖ ਸਾਰੇ ਹੀ ਇਸ ਘਟਨਾ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ