You are here

ਕਰੋਲ ਬਾਗ਼ ਵਿਚ ਚਾਰ-ਮੰਜ਼ਿਲੀ ਇਮਾਰਤ ਡਿੱਗੀ

ਨਵੀਂ ਦਿੱਲੀ, 27 ਫਰਵਰੀ  ਕਰੋਲ ਬਾਗ਼ ਦੇ ਦੇਵ ਨਗਰ ਵਿਚ ਅੱਜ ਸਵੇਰੇ ਚਾਰ ਮੰਜ਼ਲਾ ਪੁਰਾਣੀ ਇਮਾਰਤ ਡਿੱਗ ਪਈ। ਗਨੀਮਤ ਇਹ ਰਹੀ ਕਿ ਇਸ ਇਮਾਰਤ ਦੀ ਹੇਠਲੀ ਮੰਜ਼ਿਲ ਵਿਚ ਬਣੀਆਂ ਦੁਕਾਨਾਂ ਘਟਨਾ ਸਮੇਂ ਬੰਦ ਸਨ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਪਰ ਦੀਆਂ ਮੰਜ਼ਲਾਂ ’ਤੇ ਬਣੇ ਗੁਦਾਮ ਤੇ ਕਾਰਖ਼ਾਨੇ ਵੀ ਬੰਦ ਸਨ। ਪੁਲੀਸ ਮੁਤਾਬਕ ਸਵੇਰੇ 8.40 ਵਜੇ ਦੇ ਕਰੀਬ ਇਸ ਘਟਨਾ ਬਾਰੇ ਦੱਸਿਆ ਗਿਆ। ਇਲਾਕੇ ਦੇ ਲੋਕਾਂ ਨੇ ਪੁਲੀਸ ਨੂੰ ਦੱਸਿਆ ਕਿ ਡਿੱਗਣ ਤੋਂ ਪਹਿਲਾਂ ਇਮਾਰਤ ਇਕ ਪਾਸੇ ਨੂੰ ਝੁੱਕ ਗਈ ਸੀ ਜਿਸ ਕਰਕੇ ਇਮਾਰਤ ਦੇ ਨੇੜੇ ਖੜ੍ਹੇ ਲੋਕ ਖ਼ੁਦ ਨੂੰ ਬਚਾਉਣ ਵਿਚ ਸਫਲ ਰਹੇ। ਜੋ ਇਮਰਾਤ ਡਿੱਗੀ ਉਸ ਦੀਆਂ ਦੁਕਾਨਾਂ ਸਵੇਰੇ 10 ਵਜੇ ਤੋਂ ਮਗਰੋਂ ਖੁੱਲ੍ਹਦੀਆਂ ਹਨ ਤੇ ਰਾਤ ਸਮੇਂ ਵੀ ਕੋਈ ਇਸ ਇਮਾਰਤ ਵਿੱਚ ਨਹੀਂ ਸੀ ਰੁਕਦਾ। ਦਿੱਲੀ ਪੁਲੀਸ ਤੇ ਦਿੱਲੀ ਫਾਇਰ ਸਰਵਿਸ ਵੱਲੋਂ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਸੂਤਰਾਂ ਮੁਤਾਬਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਸੀ।