ਜਗਰਾਉਂ,ਲੁਧਿਆਣਾ, ਨਵੰਬਰ 2019-(ਗੁਰਦੇਵ ਸਿੰਘ ਗਾਲਿਬ/ਮਨਜਿੰਦਰ ਗਿੱਲ)- ਪਿੰਡ ਚਕਰ ਤੋਂ ਮੈਹਦੀਆਣਾ ਸਾਹਿਬ ਨੂੰ ਜਾਂਦੀ ਕਰਕੀਬ ਚਾਰ ਕਿਲੋਮੀਟਰ ਸੜਕ ਦੇ ਟੋਟੇ ਦੀ ਬੇ-ਹੱਦ ਖਸਤਾ ਹਾਲਤ ਹੋਣ ਕਾਰਨ ਲੋਕਾਂ ਨੂੰ ਭਾਰੀ ਮਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਥੇਦਾਰ ਚਮਕੌਰ ਸਿੰਘ ਚਕਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸੜਕ ਮੰਡੀ ਬੋਰਡ ਦੇ ਅਧੀਨ ਆਉਂਦੀ ਹੈ। ਕਰੀਬ ਪੰਜ ਮਹੀਨੇ ਪਹਿਲਾਂ ਮੰਡੀ ਬੋਰਡ ਵਲੋਂ ਇਸ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਠੇਕੇਦਾਰ ਵਲੋਂ ਇਸ ਸੜਕ ਤੇ ਪੱਥਰ ਪਾ ਕੇ ਛੱਡ ਦਿਤਾ ਗਿਆ। ਉਸਤੋਂ ਬਾਅਦ ਇਥੇ ਕੰਮ ਠੱਪ ਕਰ ਦਿਤਾ ਗਿਆ। ਹਾਂ ਹਾਲਾਤ ਇਹ ਬਣ ਚੁੱਕੇ ਹਨ ਕਿ ਇਸ ਸੜਤ ਤੇ ਗੱਡੀ ਸੈ ਕੇ ਤਾਂ ਕੀ ਪੈਦਲ ਵੀ ਚੱਲਣਾ ਮੁਸ਼ਿਕਲ ਹੈ ਕਿਉਂਕਿ ਇਥੇ ਲੰਘਦੀ ਗੱਡੀਆਂ ਕਾਰਨ ਸੜਕ ਤੇ ਪਾਏ ਹੋਏ ਵੱਟੇ ਲੋਕਾਂ ਦੇ ਵੱਜਦੇ ਹਨ ਅਤੇ ਹਾਦਸਿਆਂ ਦਾ ਕਾਰਨ ਬਣਦੇ ਹਨ। ਜਥੇਦਾਰ ਚਕਰ ਨੇ ਇਸ ਸੜਕ ਦਾ ਕੰਮ ਜਲਦੀ ਮੁਕੰਮਲ ਕਰਨ ਦੀ ਮੰਗ ਕੀਤੀ। ਇਸ ਸੰਬਧੀ ਐਸ ਡੀ. ਐਮ. ਡਾ. ਬਲਜਿੰਦਰ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਭਰੋਸਾ ਦਿਤਾ ਕਿ ਉਹ ਸੰਬਧਤ ਵਿਭਾਗ ਦੇ ਅਧਿਕਾਰੀਆ ਨਾਲ ਗੱਲ ਕਰਕੇ ਇਸ ਸੜਕ ਦਾ ਕੰਮ ਜਲਦੀ ਸ਼ੁਰੂ ਕਰਵਾਉਣਗੇ