You are here

ਸਿੱਖ ਚੋਣ ਮਨੋਰਥ ਪੱਤਰ 2020-2025 'ਚ ਸਿੱਖਾਂ ਦੀ ਵੱਧ ਨੁਮਾਇੰਦਗੀ 'ਤੇ ਜ਼ੋਰ

ਮਾਨਚੈਸਟਰ,ਨਵੰਬਰ  2019-(ਗਿਆਨੀ ਅਮਰੀਕ ਸਿੰਘ ਰਾਠੌਰ)-

ਸਿੱਖ ਫੈਡਰੇਸ਼ਨ ਯੂ. ਕੇ. ਵਲੋਂ ਸਹਿਯੋਗੀਆਂ ਦੀ ਮਦਦ ਨਾਲ ਸਿੱਖ ਚੋਣ ਮਨੋਰਥ ਪੱਤਰ 2020-2025 ਤਿਆਰ ਕੀਤਾ ਗਿਆ ਹੈ, ਜਿਸ ਦਾ ਪਹਿਲਾ ਖਰੜਾ ਕੱਲ੍ਹ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਨੂੰ ਭੇਜਿਆ ਜਾਵੇਗਾ, ਤੇ 11 ਨਵੰਬਰ ਨੂੰ ਜਾਰੀ ਕੀਤਾ ਜਾਵੇਗਾ | 10 ਨੁਕਾਤੀ ਚੋਣ ਮਨੋਰਥ ਪੱਤਰ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸਿੱਖ ਫੈਡਰੇਸ਼ਨ ਯੂ. ਕੇ. ਨੇ ਕਿਹਾ ਕਿ ਸੰਸਦ ਵਿਚ ਹੋਰ ਸਿੱਖ ਸੰਸਦਾਂ ਦੀ ਨੁਮਾਇੰਦਗੀ ਦੀ ਲੋੜ ਹੈ, ਤੇ ਸਿੱਖ ਮੁੱਦਿਆਂ ਬਾਰੇ ਸਿੱਖ ਭਾਈਚਾਰੇ ਦੀ ਆਵਾਜ਼ ਬੁਲੰਦ ਕਰਨ ਲਈ ਇਹ ਚੋਣ ਮਨੋਰਥ ਪੱਤਰ ਸਹਾਇਤਾ ਕਰੇਗਾ | ਫੈਡਰੇਸ਼ਨ ਅਨੁਸਾਰ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਸਿੱਖਸ ਵਿਚ ਹੋਰ ਸੰਸਦ ਮੈਂਬਰਾਂ ਨੂੰ ਸ਼ਾਮਿਲ ਕਰਨ ਦੀ ਲੋੜ ਹੈ | ਜ਼ਿਕਰਯੋਗ ਹੈ ਕਿ ਜਨਵਰੀ 2015 ਵਿਚ ਪਹਿਲੀ ਵਾਰ ਸਿੱਖ ਚੋਣ ਮਨੋਰਥ ਪੱਤਰ ਯੂ. ਕੇ. ਵਿਚ ਜਾਰੀ ਕੀਤਾ ਗਿਆ ਸੀ, ਜਿਸ ਸਬੰਧੀ ਬਹੁਤ ਸਾਰੇ ਸੰਸਦ ਮੈਂਬਰਾਂ ਨੇ ਸਿੱਖ ਮੁੱਦਿਆਂ ਨਾਲ ਸਹਿਮਤੀ ਪ੍ਰਗਟਾਈ ਸੀ, ਜਿਸ ਤੋਂ ਬਾਅਦ 2017 ਵਿਚ ਹੋਈਆਂ ਚੋਣਾਂ ਵਿਚ ਪ੍ਰੀਤ ਕੌਰ ਗਿੱਲ ਤੇ ਤਨਮਨਜੀਤ ਸਿੰਘ ਢੇਸੀ ਪਹਿਲੀ ਵਾਰ ਸਿੱਖ ਸੰਸਦ ਬਣੇ, ਜੋ ਆਲ ਪਾਰਟੀ ਪਾਰਲੀਮੈਂਟਰੀ ਗਰੁੱਪਸ ਫਾਰ ਬਿ੍ਟਿਸ਼ ਸਿੱਖ ਦੇ ਕ੍ਰਮਵਾਰ ਚੇਅਰਪਰਸਨ ਤੇ ਉਪ ਚੇਅਰਪਰਸਨ ਹਨ |