ਜਗਰਾਉਂ, ਅਕਤੂਬਰ 2019-(ਸਤਪਾਲ ਸਿੰਘ ਦੇਹੜਕਾਂ ,ਮਨਜਿੰਦਰ ਗਿੱਲ )-ਜਗਰਾਉਂ ਦੇ ਸਮਾਜ ਸੇਵੀ ਤੇ ਕਿਰਤੀ ਪਰਿਵਾਰਕ ਮੈਂਬਰਾਂ ਵਲੋਂ ਆਪਣੇ ਐਨ ਆਰ ਆਈ ਭਰਾ ਸੁਖਦੇਵ ਰਾਜ ਦੇ ਸਹਿਯੋਗ ਨਾਲ ਆਪਣੀ ਮਾਤਾ ਦੀ ਯਾਦ ਚੌਂ ਬਣਾਏ ਮਾਤਾ ਪਾਰਬਤੀ ਦੇਵੀ ਐਜੂਕੇਸ਼ਨ ਟਰੱਸਟ ਵਲੋਂ ਹਰ ਸਾਲ ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਨਯੋਗ ਤੇ ਹੋਰ ਸਮਾਗਰੀ ਵੰਡੀ ਜਾਂਦੀ ਹੈ ਤਾਂ ਕਿ ਲੋੜਵੰਦ ਵਿਦਿਆਰਥੀ ਵੀ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਲੜੀ ਨੂੰ ਜਾਰੀ ਰਖਦਿਆਂ ਐਤਕੀਂ ਵੀ ਸਥਾਨਿਕ ਪ੍ਰਾਇਮਰੀ ਬੇਸਿਕ ਸਕੂਲ ਵਿਖੇ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਕੂਲੀ ਅਧਿਆਪਕਾਂ ਦੀ ਸਲਾਹ ਨਾਲ 35 ਸਕੂਲਾਂ ਨੂੰ ਸਟੇਸ਼ਨਰੀ, ਟਾਟ, ਖੇਡਾਂ ਦਾ ਸਾਮਾਨ ਅਤੇ ਹੁਸ਼ਿਆਰ ਵਿਦਿਆਰਥੀਆਂ ਦੀ ਮੱਦਦ ਲਈ ਵਿਸ਼ੇਸ਼ ਸਹਾਇਤਾ (ਨਵੋਦਿਆ ਚੋਂ ਦਾਖਲ ਹੋਣ ਲਈ ਤਿਆਰੀ ਪ੍ਰੀਖਿਆ) ਭੇਂਟ ਕੀਤੀ ਗਈ।ਇਸ ਮੌਕੇ ਟਰੱਸਟ ਦੇ ਸੰਚਾਲਕ ਸਾਬਕਾ ਅਧਿਆਪਕ ਆਗੂ ਜੋਗਿੰਦਰ ਆਜ਼ਾਦ ਨੇ ਦੱਸਿਆ ਕਿ ਪਰਿਵਾਰ ਇਹ ਸਮਾਗਮ ਆਪਣੇ ਬੇਟੇ ਰਾਜਿੰਦਰ ਦੀ ਯਾਦ ਚੌਂ ਹਰ ਸਾਲ ਕਰਵਾਉਂਦਾ ਹੈ ਅਤੇ ਫਰਵਰੀ 2020 ਵਿਚ ਇਹ ਸਮਾਗਮ ਆਪਣੀ ਮਾਤਾ ਦੀ ਯਾਦ ਵਿੱਚ ਕਰਵਾਏਗਾ। ਉਨ੍ਹਾਂ ਦੱਸਿਆ ਕਿ ਵੱਡੇ ਭਰਾ ਸੁਖਦੇਵ ਰਾਜ ਦੇ ਸਹਿਯੋਗ ਨਾਲ ਹਰ ਸਾਲ ਇਨ੍ਹਾਂ ਸਮਾਗਮਾਂ ਵਿੱਚ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਜਾਂਦੀ ਹੈ ਤਾਂ ਕਿ ਉਹ ਪੜ ਲਿਖ ਕੇ ਆਪਣੇ ਪੈਰਾਂ ਤੇ ਖੜ੍ਹਨ ਜੋਗੇ ਹੋ ਸਕਣ। ਉਨ੍ਹਾਂ ਇਹ ਵੀ ਆਖਿਆ ਕਿ ਅਗਲੇ ਸਾਲ ਤੋਂ ਇਲਾਕੇ ਦੇ ਸਕੂਲਾਂ ਚੋਂ ਬੈਸਟ ਟੀਚਰ ਦਾ ਸਨਮਾਨ ਵੀ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵਾਸਤੇ ਕਰੀਬ 70 ਹਜ਼ਾਰ ਦੀ ਸਹਾਇਤਾ ਦਿੱਤੀ ਗਈ ਤੇ 30 ਹਜ਼ਾਰ ਹੋਰ ਵੀ ਛੇਤੀ ਹੀ ਲੋੜਵੰਦ ਸਕੂਲਾਂ ਵਿੱਚ ਵੰਡਿਆ ਜਾਵੇਗਾ। ਇਸ ਮੌਕੇ ਟਰੱਸਟ ਦੇ ਮੈਂਬਰ ਸੁਰਿੰਦਰ ਪਾਲ, ਜੋਤੀ ਪਾਟਨੀ, ਸੁਮਿਤ ਪਾਟਨੀ, ਰੀਤਾਂ ਪਾਟਨੀ, ਬਲਦੇਵ ਰਾਜ ਤੋਂ ਇਲਾਵਾ ਮਾ ਮਲਕੀਤ ਸਿੰਘ, ਅਸ਼ੋਕ ਭੰਡਾਰੀ, ਸੁਧੀਰ ਜੰਝੀ, ਦੇਵਿੰਦਰ ਸਿੰਘ, ਸਰਵਜੀਤ ਸਿੰਘ, ਜਸਵੰਤ ਸਿੰਘ, ਰਮੇਸ਼ ਕੁਮਾਰ, ਸਤਪਾਲ ਸਿੰਘ ਗਿੱਲ ਆਦਿ ਹਾਜ਼ਰ ਸਨ ਇਸ ਮੌਕੇ ਮਾਂ ਦੀ ਯਾਦ ਚੋਂ ਇਕ ਨੰਨੀ ਬੱਚੀ ਨੇ ਬਹੁਤ ਸੋਹਣੀ ਕਵਿਤਾ ਵੀ ਪੜ੍ਹੀ।