ਲੁਧਿਆਣਾ 23 ਮਾਰਚ ( ਕਰਨੈਲ ਸਿੰਘ ਐੱਮ.ਏ.) ਕੌਂਸਲਰ ਸੋਹਣ ਸਿੰਘ ਗੋਗਾ ਦੀ ਅਗਵਾਈ ਵਿੱਚ ਸ਼ਹੀਦ-ਏ-ਆਜਮ ਭਗਤ ਸਿੰਘ, ਸੁਖਦੇਵ ਥਾਪਰ ਅਤੇ ਸ਼ਿਵਰਾਜ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਤਸਵੀਰ ਤੇ ਫੂੱਲ ਭੇਟ ਕਰਕੇ ਸ਼ਰਧਾਜਲੀ ਭੇਟ ਕੀਤੀ। ਇਸ ਮੌਕੇ ਗੋਗਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਇਹ ਦਿਨ ਦੇਸ਼ ਦੇ ਮਹਾਨ ਸ਼ਹੀਦਾਂ ਭਗਤ ਸਿੰਘ, ਸੁਖਦੇਵ ਥਾਪਰ ਅਤੇ ਰਾਜਗੁਰੂ ਵੱਲੋਂ ਸੰਨ 1931 'ਚ ਭਾਰਤ ਦੀ ਆਜਾਦੀ ਲਈ ਅੰਗਰੇਜ਼ਾਂ ਖਿਲਾਫ ਉਹ ਅਟੁੱਟ ਲੜਾਈ ਲੜੀ ਜਿਸ ਕਾਰਨ ਅੰਗਰੇਜ਼ ਸਰਕਾਰ ਵੱਲੋਂ ਇਨ੍ਹਾਂ ਨੂੰ ਫਾਂਸੀ ਦਿੱਤੀ ਗਈ। ਗੋਗਾ ਨੇ ਕਿਹਾ ਕਿ ਉਨ੍ਹਾਂ ਦੇ ਸਾਹਸ, ਦੇਸ਼ ਭਗਤੀ ਤੇ ਨਿਆਂ ਦੇ ਆਦਰਸ਼ਾਂ ਨੂੰ ਅੱਜ ਦੇ ਦਿਨ ਦੇਸ਼ ਭਰ ਵਿੱਚ ਸਜਦਾ ਕੀਤਾ ਜਾਂਦਾ ਹੈ। ਇਸ ਮੌਕੇ ਗੁਰਚਰਨ ਸਿੰਘ ਸਿੰਘ ਗੁਰੂ, ਭਾਈ ਕੁਲਬੀਰ ਸਿੰਘ, ਮਨਜੀਤ ਸਿੰਘ ਰੂਪੀ, ਕੁੰਦਨ ਸਿੰਘ ਨਾਗੀ, ਹਰੀ ਸਿੰਘ, ਨਰਿੰਦਰ ਸਿੰਘ ਉੱਭੀ, ਕਮਲਜੀਤ ਸਿੰਘ ਲੋਟੇ, ਸੁਖਵਿੰਦਰ ਸਿੰਘ ਦਹੇਲਾ, ਰਾਜ ਕੁਮਾਰ ਰਾਜੂ, ਹਰਦੀਪ ਸਿੰਘ ਹੈਰੀ, ਸੁਰਜੀਤ ਸਿੰਘ ਸੰਤ, ਸਤਵੰਤ ਸਿੰਘ ਮਠਾੜੂ, ਸੁਖਵੰਤ ਸਿੰਘ ਨਾਗੀ ਵੀ ਹਾਜ਼ਰ ਸਨ।
ਫੋਟੋ ਸਹੀਦ ਭਗਤ ਸਿੰਘ ,ਰਾਜਗੁਰੂ, ਸੁਖਦੇਵ ਦੀ ਤਸਵੀਰ ਤੇ ਫੂੱਲ ਭੇਟ ਕਰਦੇ ਹੋਏ ਸੋਹਣ ਸਿੰਘ ਗੋਗਾ, ਗੁਰਚਰਨ ਸਿੰਘ ਗੁਰੂ, ਸੁਖਵਿੰਦਰ ਸਿੰਘ ਦਹੇਲਾ ਤੇ ਹੋਰ