ਲੁਧਿਆਣਾ, 30 ਜੂਨ (ਟੀ. ਕੇ. ਪੀ. ਟੀ. ਆਈ. ਸ੍ਰੀਮਤੀ ਹਰਪਾਲ ਕੌਰ ਜੋ ਕਿ 30 ਜੂਨ 2024 ਨੂੰ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਲੁਧਿਆਣਾ -2 ਵਿਖੇ ਆਪਣੀਆਂ ਸਰਕਾਰੀ ਸੇਵਾਵਾਂ ਤੋਂ ਮੁਕਤ ਹੋ ਗਏ ਹਨ, ਨੂੰ ਬਲਾਕ ਦੇ ਅਧਿਆਪਕ ਅਤੇ ਬਲਾਕ ਪ੍ਰਾਇਮਰੀ ਦਫਤਰੀ ਅਮਲਾ ਲੁਧਿਆਣਾ-2 ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਅਧਿਆਪਕ ਆਗੂ ਕੁਲਜਿੰਦਰ ਸਿੰਘ ਬੱਦੋਵਾਲ ਨੇ ਦੱਸਿਆ ਕਿ ਕਿ ਹਰਪਾਲ ਕੌਰ ਆਪਣੇ ਕੰਮ ਪ੍ਰਤੀ ਸਮਰਪਿਤ ਅਨੁਸ਼ਾਸਿਤ ਮਿਹਨਤੀ, ਵਿਦਿਆਰਥੀਆਂ ਅਤੇ ਅਧਿਆਪਕਾਂ ਪ੍ਰਤੀ ਹਮੇਸ਼ਾ ਦਿਆਲੂ ਅਤੇ ਮਦਦਗਾਰ, ਮਿਲਵਰਤਨ ਸਾਦਾ ਜੀਵਨ ਜਿਉਣ ਤੇ ਚੰਗੀ ਸ਼ਖਸ਼ੀਅਤ ਦੇ ਮਾਲਕ ਹਨ l ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਲੁਧਿਆਣਾ -2 ਪਰਮਜੀਤ ਸਿੰਘ ਸੁਧਾਰ ਦੀ ਹੱਲਾ ਸ਼ੇਰੀ ਤੇ ਬਲਾਕ ਖੇਡ ਅਫਸਰ ਸ਼੍ਰੀਮਤੀ ਹਰਪਾਲ ਕੌਰ ਦੀ ਮਿਹਨਤ ਸਦਕਾ ਬਲਾਕ ਦੇ ਵਿਦਿਆਰਥੀਆਂ ਨੇ ਸਟੇਟ ਖੇਡਾਂ ਵਿੱਚ ਵਿੱਚ ਕਾਫੀ ਮੱਲਾਂ ਮਾਰੀਆਂ ਹਨ । ਬਲਾਕ ਲੁਧਿਆਣਾ-2 ਨੂੰ ਹਮੇਸ਼ਾ ਮੋਹਰੀ ਨੰਬਰ ਤੇ ਲਿਆਂਦਾ ਹੈ ਉਹ ਹਮੇਸ਼ਾ ਅਧਿਆਪਕਾਂ ਦੇ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਬਣੇ ਹਨ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਖੇਡਾਂ ਵਿੱਚ ਉਹਨਾਂ ਦੁਆਰਾ ਕੀਤੇ ਵੱਡੇ ਉਪਰਾਲੇ ਹਮੇਸ਼ਾ ਯਾਦ ਰਹਿਣਗੇ l ਇਸ ਮੌਕੇ ਅਧਿਆਪਕ ਕੁਲਵੰਤ ਸਿੰਘ ਬੜੂੰਦੀ, ਅਰੁਣ, ਪ੍ਰੀਤ ਕਮਲ ਕੌਰ, ਬਲਾਕ ਪ੍ਰਾਇਮਰੀ ਦਫ਼ਤਰੀ ਅਮਲਾ-2 ਦੇ ਕਰਮਚਾਰੀ ਮਨਜਿੰਦਰ ਪਾਲ ਸਿੰਘ, ਸ਼੍ਰੀਮਤੀ ਸੋਨੀਆ, ਸੁਰਭੀ, ਹਰਕੋਮਲ ਕੌਰ, ਹਰਪਾਲ ਕੌਰ, ਰਜਿੰਦਰ ਕੌਰ, ਨਛੱਤਰ ਸਿੰਘ ਆਦਿ ਹਾਜ਼ਰ ਸਨ।