ਬਰਨਾਲਾ/ ਮਹਿਲ ਕਲਾਂ 31 ਮਾਰਚ (ਗੁਰਸੇਵਕ ਸੋਹੀ) ਸਬ ਡਿਵੀਜ਼ਨ ਮਹਿਲ ਕਲਾਂ ਦੇ ਡੀਐਸਪੀ ਸ੍ਰ ਕੰਵਲਪਾਲ ਸਿੰਘ ਬਾਜਵਾ ਦੀ ਅਗਵਾਈ ਹੇਠ ਅੱਜ ਕਸਬਾ ਮਹਿਲ ਕਲਾਂ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਨਸਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ ।ਜਿਸ ਵਿੱਚ ਥਾਣਾ ਮਹਿਲ ਕਲਾਂ ,ਥਾਣਾ ਠੁੱਲੀਵਾਲ ਅਤੇ ਥਾਣਾ ਟੱਲੇਵਾਲ ਦੀਆਂ ਪੁਲਿਸ ਪਾਰਟੀਆਂ ਤੋਂ ਇਲਾਵਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਕਲੱਬ ਮਹਿਲ ਕਲਾਂ ,ਵੱਖ ਵੱਖ ਖੇਡਾਂ ਨਾਲ ਸੰਬੰਧਿਤ ਖਿਡਾਰੀ, ਆਮ ਲੋਕਾਂ ਅਤੇ ਹੋਰਨਾ ਸਮਾਜ ਸੇਵੀ ਜਥੇਬੰਦੀਆਂ ਦੇ ਲੋਕਾਂ ਨੇ ਭਾਗ ਲਿਆ। ਇਹ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਤੋਂ ਸ਼ੁਰੂ ਹੋ ਕੇ ਕਸਮ ਮਹਿਲ ਕਲਾਂ ਦੇ ਬੱਸ ਸਟੈਂਡ ਆਦਿ ਉਪਰੋਂ ਦੀ ਕਰੀਬ ਪੰਜ ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਸਰਕਾਰੀ ਸਕੂਲ ਵਿੱਚ ਆ ਕੇ ਸਮਾਪਤ ਹੋਈ। ਇਸ ਮੌਕੇ ਬੋਲਦਿਆਂ ਡੀਐਸਪੀ ਮਹਿਲ ਕਲਾਂ ਕੰਵਲਪਾਲ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੀ ਭੈੜੀ ਦਲ ਦਲ ਚੋਂ ਨੌਜਵਾਨਾ ਨੂੰ ਕੱਢਣ ਅਤੇ ਹੋਰਨਾਂ ਲੋਕਾਂ ਨੂੰ ਜਾਗਰੂਕ ਕਰਨ ਤੇ ਮਕਸਦ ਨਾਲ ਕੀਤੀ ਗਈ ਉਕਤ ਰੈਲੀ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਅੱਜ ਜੋ ਨਸ਼ਿਆਂ ਨੂੰ ਤਿਆਗਣ ਦਾ ਪ੍ਰਣ ਲਿਆ ਹੈ।ਇਸ ਲਈ ਉਹ ਉਹਨਾਂ ਦੇ ਧੰਨਵਾਦੀ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਉਹਨਾਂ ਨੂੰ ਸੂਚਨਾ ਦੇਣ ਕਿ ਜੇਕਰ ਕੋਈ ਪਿੰਡਾਂ ਅੰਦਰ ਨਸ਼ੇ ਵਗੈਰਾ ਵੇਚਦਾ ਹੈ ਤਾਂ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ ।ਇਸ ਮੌਕੇ ਵੱਖ ਵੱਖ ਖੇਡਾਂ ਵਿੱਚ ਨਾਮਣਾ ਕੱਟਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਰਟੀਫਿਕੇਟ ਦੇ ਕੇ ਸਨਮਾਨ ਵੀ ਕੀਤਾ ਗਿਆ। ਰੈਲੀ ਦੌਰਾਨ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਹੀਰਾ ਸਿੰਘ ਸੰਧੂ, ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਸ ਅਜੈਬ ਸਿੰਘ ਅਤੇ ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਸੁਖਵਿੰਦਰ ਸਿੰਘ ਸੰਘਾ ਨੇ ਉਕਤ ਰੈਲੀ ਵਿੱਚ ਸ਼ਾਮਿਲ ਹੋਣ ਵਾਲੇ ਸਮੂਹ ਲੋਕਾਂ ਅਤੇ ਖਾਸ ਕਰ ਖਿਡਾਰੀ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਫੁਟਬਾਲ ਦਾ ਮੈਚ ਵੀ ਖੇਡਿਆ ਗਿਆ ਜਿਸ ਵਿੱਚ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ।ਇਸ ਮੌਕੇ ਲੋਕ ਭਲਾਈ ਸੁਸਾਇਟੀ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ, ਸਕੂਲ ਮੈਨੇਜਮੈਂਟ ਕਮੇਟੀ ਦੇ ਉਪ ਚੇਅਰਮੈਨ ਜਗਪਾਲ ਸਿੰਘ, ਸਕੂਲ ਪ੍ਰਿੰਸੀਪਲ ਰਜਿੰਦਰਪਾਲ ਸਿੰਘ, ਮਾਸਟਰ ਤਰਲੋਕ ਸਿੰਘ, ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਦੇ ਮਾਸਟਰ ਰਜਿੰਦਰ ਸਿੰਗਲਾ, ਹਰਪਾਲ ਸਿੰਘ ਪਾਲਾ, ਟੋਨੀ ਸਿੱਧੂ ,ਮਨਦੀਪ ਸਿੰਘ ਕੋਚ ਦੇਵਿੰਦਰ ਸਿੰਘ ਧਾਲੀਵਾਲ, ਮਨਦੀਪ ਨੋਨੀ ਮਹਿਲ ਖੁਰਦ, ਮਾਂ ਵਰਿੰਦਰ ਸਿੰਘ ਪੱਪੂ ,ਕੈਂਪਸ ਮੈਨੇਜਰ ਸੂਬੇਦਾਰ ਅਮਰੀਕ ਸਿੰਘ, ਡੀਪੀ ਹਰਪਾਲ ਸਿੰਘ ਤੋਂ ਇਲਾਵਾ ਡੀਐਸਪੀ ਮਹਿਲ ਕਲਾਂ ਦੇ ਰੀਡਰ ਗੁਰਦੀਪ ਸਿੰਘ ਛੀਨੀਵਾਲ, ਏਐਸਆਈ ਦਰਸ਼ਨ ਸਿੰਘ ,ਏਐਸਆਈ ਬਲਦੇਵ ਸਿੰਘ ,ਏਐਸਆਈ ਸੁਖਵਿੰਦਰ ਸਿੰਘ ਖੇੜੀ, ਪੁਲਿਸ ਮੁਲਾਜ਼ਮ ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਧਨੌਲਾ,ਲਖਵੀਰ ਸਿੰਘ ਤੋਂ ਇਲਾਵਾ ਸੁਖ ਕੁਰੜ, ਅਮਨਜੋਤ ਸਿੰਘ, ਗੋਪਾਲ ਸਿੰਘ ਬਲਜੀਤ ਸਿੰਘ ਕੁਰੜ,ਮਾ ਜਸਵਿੰਦਰ ਪਾਲ ਸਿੰਘ ਮਹਿਲ ਕਲਾਂ ਆਦਿ ਹਾਜ਼ਰ ਸਨ।