ਮਾਛੀਵਾੜਾ ਸਾਹਿਬ, 10 ਮਾਰਚ (ਬਲਬੀਰ ਸਿੰਘ ਬੱਬੀ ਪੰਜਾਬੀ ਲਿਖਾਰੀ ਸਭਾ ਮਕਸੂਦੜਾ ਵੱਲੋਂ, ਸਲਾਨਾ ਸਮਾਗਮ ਅਤੇ ਸਨਮਾਨ ਸਮਾਰੋਹ, ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵਿਖੇ ਪੂਰੇ ਉਤਸ਼ਾਹ ਨਾਲ ਕਰਵਾਇਆ ਗਿਆ, ਜਿਸ ਵਿੱਚ ਸੌ ਦੇ ਕਰੀਬ ਸਾਹਿਤਕਾਰ, ਸਾਹਿਤ ਪ੍ਰੇਮੀ ਅਤੇ ਨਗਰ ਨਿਵਾਸੀਆਂ ਨੇ ਹਿੱਸਾ ਲਿਆ।ਇਸ ਵਾਰ ਸਭਾ,ਸਭਾ ਦੇ ਵਿਕਾਰੀ ਪੁਰਸਕਾਰ "ਗੀਤ ਰਤਨ" ਲਈ ਬੀਬਾ ਨਿਰਮਲਾ ਗਰਗ ਦੀ ਚੋਣ ਕੀਤੀ ਗਈ, ਜਦੋਂ ਕਿ "ਮੇਲੀ ਮਕਸੂਦੜਾ ਪੁਰਸਕਾਰ" ਹਰਬੰਸ ਸ਼ਾਨ ਬਗਲੀ ਅਤੇ "ਮਾਤਾ ਸੁਰਿੰਦਰ ਕੌਰ ਪੁਰਸਕਾਰ" ਸੰਘਰਸ਼ਸ਼ੀਲ ਸ਼ਾਇਰਾ ਨੀਤੂ ਰਾਮਪੁਰ ਨੂੰ ਪ੍ਰਦਾਨ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਸਰਵ ਸ੍ਰੀ ਤੇਲੂ ਰਾਮ ਕੁਹਾੜਾ, ਗੁਰਦਿਆਲ ਦਲਾਲ, ਸੰਦੀਪ ਸ਼ਰਮਾ, ਬੰਟੀ ਉੱਪਲ ਅਤੇ ਸਭਾ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਸੁਸ਼ੋਭਿਤ ਸਨ। ਸਨਮਾਨਿਤ ਸ਼ਖ਼ਸੀਅਤਾਂ ਅਤੇ ਪੁਰਸਕਾਰਾਂ ਸਬੰਧੀ ਸੁਰਿੰਦਰ ਰਾਮਪੁਰੀ, ਜਸਵੀਰ ਝੱਜ, ਬਲਿਹਾਰ ਗੋਬਿੰਦਗੜ੍ਹੀਆ, ਜਗਦੇਵ ਸਿੰਘ ਘੁੰਗਰਾਲੀ, ਬਲਵੰਤ ਮਾਂਗਟ, ਡਾਕਟਰ ਰਣਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਰਾਹਾ ਨੇ ਚਾਨਣਾ ਪਾਇਆ।
ਕਵੀ ਦਰਬਾਰ ਦੀ ਸ਼ੁਰੂਆਤ ਮੁਮਤਾਜ਼ ਅਲੀ ਨੇ ਧਾਰਮਿਕ ਗੀਤ ਗਾ ਕੇ ਕੀਤੀ। ਫਿਰ ਬਲਬੀਰ ਬੱਬੀ, ਰਾਮ ਸਿੰਘ ਭੀਖੀ, ਮਨਜੀਤ ਘਣਗਸ, ਅਮਰਜੀਤ ਸ਼ੇਰਪੁਰੀ, ਜਗਜੀਤ ਗੁਰਮ, ਪੱਪੂ ਬਲਵੀਰ, ਅਨਿਲ ਫ਼ਤਹਿਗੜ੍ਹ ਜੱਟਾਂ, ਪੰਮੀ ਹਬੀਬ, ਮਲਕੀਤ ਸਿੰਘ ਮਾਲੜਾ, ਸੁੱਖਾ ਸ਼ਾਹਪੁਰ, ਅਮਰਿੰਦਰ ਸੋਹਲ, ਸਿਮਰਨਜੀਤ ਕੌਰ, ਪ੍ਰਭਜੋਤ ਰਾਮਪੁਰੀ ਅਤੇ ਤਰਨਵੀਰ ਤਰਨ ਨੇ ਰਚਨਾਵਾਂ ਸੁਣਾਈਆਂ। ਮੰਚ ਸੰਚਾਲਨ ਕਰਦਿਆਂ ਪ੍ਰੀਤ ਸਿੰਘ ਸੰਦਲ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸਭਾ ਵੱਲੋਂ ਇੱਕ ਗੀਤ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੁੱਧ ਸਿੰਘ ਨੀਲੋਂ, ਬਿੱਲਾ ਮਕਸੂਦੜਾ,ਭਜਨ ਸਿੰਘ ਘੁਡਾਣੀ, ਮੇਹਰ ਚੰਦ ਵਰਮਾ, ਮੁਹੰਮਦ ਬੂਟਾ, ਹਰਜੀਤ ਵੈਦ ਘਲੋਟੀ , ਸੰਦੀਪ ਸਿੰਘ ਰੁਪਾਲੋਂ, ਹਰਦੇਵ ਸਿੰਘ ਗਿੱਲ, ਗੁਰਿੰਦਰ ਕੂਹਲੀ, ਮਹੰਤ ਪ੍ਰੀਤਮ ਦਾਸ, ਠਾਕਰ ਸਿੰਘ ਗਿੱਲ, ਦੇਵੀ ਦਿਆਲ ਪਹੇੜੀ,ਕਮਲੇਸ ਕੌਰ, ਮਨਜੀਤ ਕੌਰ, ਕੁਲਵਿੰਦਰ ਕੌਰ ਅਤੇ ਰਣਜੀਤ ਕੌਰ ਹਾਜ਼ਰ ਸਨ। ਅਖੀਰ ਵਿੱਚ ਹਾਜ਼ਰੀਨ ਦਾ ਧੰਨਵਾਦ ਕਰਦਿਆਂ, ਪ੍ਰਧਾਨ ਗੁਰਮੀਤ ਸਿੰਘ ਗਿੱਲ ਨੇ ਦੱਸਿਆ ਕਿ ਛੇਤੀ ਹੀ ਮਰਹੂਮ ਮੇਲੀ ਮਕਸੂਦੜਾ ਦੇ ਜੀਵਨ ਅਤੇ ਰਚਨਾ ਵਾਰੇ ਇੱਕ ਪੁਸਤਕ ਛਾਪੀ ਜਾਵੇਗੀ।