ਲੁਧਿਆਣਾ 6 ਮਾਰਚ (ਟੀ. ਕੇ.) ਸਟੇਟ ਲੈਪਰੋਸੀ ਅਫ਼ਸਰ ਚੰਡੀਗੜ੍ਹ ਅਤੇ ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੈਪਰੋਸੀ ਕੇਸ ਡਿਟੈਕਸਨ ਕੰਪੈਨ -2024 , ਆਈ.ਈ.ਸੀ. ਐਕਟੀਵਿਟੀ ਅਧੀਨ ਈ. ਰਿਕਸ਼ਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ: ਔਲਖ ਵਲੋਂ ਦੱਸਿਆ ਗਿਆ ਕਿ ਇਹ ਰਿਕਸ਼ਾ ਗਿਆਸਪੁਰਾ, ਸ਼ਿਮਲਾ ਪੁਰੀ ਅਤੇ ਕੋਟ ਮੰਗਲ ਸਿੰਘ, ਭਗਵਾਨ ਨਗਰ, ਜਨਤਾ ਨਗਰ ਅਤੇ ਚੇਤ ਸਿੰਘ ਨਗਰ , ਵਿੱਚ ਜਾ ਕੇ ਕੋਹੜ ਰੋਗ ਸਬੰਧੀ ਪ੍ਰਚਾਰ ਕਰਨਗੇ।
ਉਨਾਂ ਕਿਹਾ ਕਿ ਕੋਹੜ ਰੋਗ ਦੂਸਰੀਆਂ ਬਿਮਾਰੀਆਂ ਦੀ ਤਰ੍ਹਾਂ ਹੀ ਇੱਕ ਸਰੀਰਕ ਬਿਮਾਰੀ ਹੈ, ਚਮੜੀ ਉੱਤੇ ਹਲਕੇ , ਫਿੱਕੇ, ਬਦਰੰਗ, ਤਾਂਬੇ ਰੰਗ ਦਾਗ਼, ਗਰਮ ਠੰਡੇ ਦਾ ਪਤਾ ਨਾ ਲੱਗਣਾ, ਨਸਾਂ ਵਿੱਚ ਦਰਦ ਹੋਣਾ, ਕੰਨਾਂ ਦੇ ਪਿੱਛੇ ਅਤੇ ਮੂੰਹ ਤੇ ਗੱਠਾਂ ਬਣ ਜਾਣੀਆਂ, ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਟੇਢੀਆਂ ਹੋ ਜਾਣੀਆਂ, ਅੱਖਾਂ ਦਾ ਬੰਦ ਨਾ ਹੋਣਾ ਆਦਿ ਕੋਹੜ ਰੋਗ ਦੇ ਲੱਛਣ ਹਨ। ਕੋਹੜ ਰੋਗ ਕੋਈ ਪੁਰਾਣੇ ਪਾਪਾਂ ਦਾ ਫਲ ਜਾਂ ਸਰਾਪ ਨਹੀਂ ਹੈ, ਇਹ ਆਮ ਰੋਗਾਂ ਦੀ ਤਰ੍ਹਾਂ ਇੱਕ ਰੋਗ ਹੈ। ਇਸ ਰੋਗ ਦਾ ਸਮੇਂ ਸਿਰ ਇਲਾਜ ਕਰਵਾਉਣ ਨਾਲ ਰੋਗ ਤੋਂ ਹੋਣ ਵਾਲੀ ਅੰਗਹੀਣਤਾ ਤੋਂ ਬਚਿਆ ਜਾ ਸਕਦਾ ਹੈ। ਇਸ ਬਿਮਾਰੀ ਦੀ ਦਵਾਈ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦਿੱਤੀ ਜਾਂਦੀ ਹੈ। ਸਮੇਂ ਸਮੇਂ ਅਨੁਸਾਰ ਮਰੀਜਾਂ ਨੂੰ ਸਪੋਟਿਵ ਮੈਡੀਸਿਨ, ਐਮ. ਸੀ. ਆਰ. ਫੁਟਵੇਅਰ ਅਤੇ ਸੈਲਫ ਕੇਅਰ ਕਿੱਟ ਆਦਿ ਦਿੱਤੀਆਂ ਜਾਂਦੀਆਂ ਹਨ। ਲੋੜੀਂਦੇ ਮਰੀਜਾਂ ਦੀ ਸਰਜਰੀ/ਆਪਰੇਸ਼ਨ ਵੀ ਐਨ.ਐਲ.ਈ.ਪੀ. ਅਧੀਨ ਮੁਫਤ ਵਿੱਚ ਕਰਵਾਇਆ ਜਾਂਦਾ ਹੈ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ: ਅਮਰਜੀਤ ਕੌਰ,ਜਿਲਾ ਲੈਪਰੋਸੀ ਅਫ਼ਸਰ ਡਾ ਰੋਹਿਤ ਰਾਮਪਾਲ, ਡਿਪਟੀ ਮਾਸ ਮੀਡੀਆ ਅਫਸਰ ਰਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਹਾਜਰ ਸਨ।