You are here

ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਪਰਵਾਸ ਦੌਰਾਨ ਪ੍ਰਾਰਥਨਾ ਸਭਾ ਵਿੱਚ ਬੱਚਿਆਂ ਨਾਲ ਚੰਗੀਆਂ ਆਦਤਾਂ ਅਤੇ ਸੰਸਕਾਰ ਦੇ ਬਿੰਦੂਆਂ ਤੇ ਚਰਚਾ ਕੀਤੀ

 ਜਗਰਾਉਂ,28 ਫਰਵਰੀ ( ਅਮਿਤ ਖੰਨਾ ) ਪੰਜਾਬ ਪ੍ਰਾਂਤ ਦੇ ਸਿਖਲਾਈ ਅਤੇ ਪ੍ਰੀਖਿਆ ਪ੍ਰਮੁੱਖ ਸ਼੍ਰੀ ਵਿਕਰਮ ਸਮਿਆਲ ਜੀ ਦਾ ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੈਂਡਰੀ ਸਕੂਲ ਜਗਰਾਉਂ ਵਿਖੇ ਪਰਵਾਸ ਦੌਰਾਨ ਵਿਕਰਮ ਸਮਿਆਲ ਜੀ ਨੇ ਪ੍ਰਾਰਥਨਾ ਸਭਾ ਵਿੱਚ ਬੱਚਿਆਂ ਨਾਲ ਚੰਗੀਆਂ ਆਦਤਾਂ ਅਤੇ ਸੰਸਕਾਰ ਦੇ ਬਿੰਦੂਆਂ ਤੇ ਚਰਚਾ ਕੀਤੀ ਤੇ ਜ਼ਿੰਦਗੀ ਵਿੱਚ ਹਮੇਸ਼ਾ ਹੀ ਚੰਗੀਆਂ ਆਦਤਾਂ ਨੂੰ ਅਪਣਾ ਕੇ ਚੰਗੇ ਸੰਸਕਾਰਾਂ ਦੇ ਮਾਰਗ ਤੇ ਚੱਲ ਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹਨ।ਉਪਰੰਤ ਵਿਕਰਮ ਸਮਿਆਲ ਜੀ ਨੇ ਜਮਾਤਾਂ ਦੇ ਮਾਨੀਟਰਾਂ ਨਾਲ ਗੱਲਬਾਤ ਕਰਦੇ ਇਹ ਸਿੱਖਿਆ ਦਿੱਤੀ ਕਿ ਆਪਸੀ ਪਿਆਰ ਸਾਂਝ ਮਿਲਵਰਤਨ ਵਰਗੇ ਅਨਮੋਲ ਗੁਣਾਂ ਨੂੰ ਅਪਣਾ ਕੇ ਅਸੀਂ ਆਪਣਾ ਤਾਲਮੇਲ ਵਧਾ ਸਕਦੇ ਹਾਂ ਜੋ ਇੱਕ ਜਮਾਤ ਨੂੰ ਸੰਗਠਨ ਕਰਨ ਲਈ ਬਹੁਤ ਸਹਿਯੋਗ ਦੇ ਸਕਦਾ ਹੈ।ਫਿਰ ਵਿਕਰਮ ਜੀ ਨੇ ਸਟਾਫ ਨਾਲ ਬੈਠਕ ਕਰਦਿਆਂ ਸਕੂਲ ਦੇ ਬਿਹਤਰੀ ਦੇ ਮਹੱਤਵਪੂਰਨ ਬਿੰਦੂਆਂ ਨੂੰ ਛੋਹਿਆ ਕਿ ਕਿਸ ਤਰ੍ਹਾਂ ਆਪਣੇ ਯਤਨਾ ਸਦਕਾ ਸਕੂਲ ਨੂੰ ਉੱਨਤੀ ਤੇ ਤਰੱਕੀ ਦੇ ਰਸਤੇ ਦੇ ਲਿਜਾ ਸਕਦੇ ਹਨ ਤਾਂ ਜੋ ਸਿੱਖਿਆ ਪ੍ਰਣਾਲੀ ਦਾ ਢਾਂਚਾ ਮਜਬੂਤ ਹੋ ਸਕੇ। ਉਹਨਾਂ ਨਾਲ ਪ੍ਰਾਂਤ ਦੇ ਨੈਤਿਕ ਅਤੇ ਅਧਿਆਤਮਿਕ ਪ੍ਰਮੁੱਖ ਅਤੇ ਲੁਧਿਆਣਾ ਦੇ ਸੰਸਕਾਰ ਕੇਂਦਰਾਂ ਦੇ ਪ੍ਰਮੁੱਖ ਸਹਿਦੇਵ ਸ਼ਰਮਾ ਜੀ ਵੀ ਮੌਜੂਦ ਸਨ। ਅੰਤ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਨੀਲੂ ਨਰੂਲਾ ਜੀ ਨੇ ਵਿਕਰਮ ਜੀ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਵਿਦਿਆ ਮੰਦਿਰ ਵਿੱਚ ਸਾਰੇ ਨਿਯਮਾਂ ਨੂੰ ਲਾਗੂ ਕੀਤਾ ਜਾਵੇਗਾ ਜੋ ਕਿ ਸਕੂਲ ਦਾ ਮੀਲ ਪੱਥਰ ਸਨ।