You are here

ਧਾਰਮਿਕ ਸਮਾਗਮ ਕਰਵਾਏ

ਹਠੂਰ, 27, ਫਰਵਰੀ ( ਕੌਸ਼ਲ ਮੱਲ੍ਹਾ)- ਜਿਲ੍ਹਾ ਲੁਧਿਆਣਾ ਦੇ ਸਭ ਤੋ ਵੱਡੇ ਪਿੰਡ ਕਾਉਕੇ ਕਲਾਂ ਦੀ ਪੱਤੀ ਬਹਿਲਾ ਦੇ ਗੁਰਦੁਆਰਾ ਭਗਤ ਰਵਿਦਾਸ ਜੀ ਵਿਖੇ ਭਗਤ ਰਵੀਦਾਸ ਜੀ ਮਹਾਰਾਜ ਦਾ 647 ਵਾਂ ਆਗਮਨ ਦਿਹਾੜਾ ਸਰਧਾ ਸਤਿਕਾਰ ਤੇ ਉਤਸਾਹ ਨਾਲ ਮਨਾਇਆ ਗਿਆ।ਇਸ ਸਮੇ ਪ੍ਰਕਾਸ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਵਧ ਚੜ ਕੇ ਨਗਰ ਦੀਆ ਸੰਗਤਾਂ ਨੇ ਹਾਜਰੀਆ ਭਰੀਆਂ । ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗਿਆਨੀ ਇੰਦਰਜੀਤ ਸਿੰਘ ਖਾਲਸਾ ਨੇ ਸੰਗਤਾਂ ਨੂੰ ਆਗਮਾਨ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਤ ਰਵੀਦਾਸ ਜੀ ਨੇ ਆਪਣੇ ਉਚੇ ਸੁੱਚੇ ਗੁਣਾ ਕਾਰਨ ਮਾਨਵਤਾ ਦੀ ਭਲਾਈ ਦੀ ਅਵਾਜ ਉਠਾਈ ਤੇ ਮਾਨਵਤਾ ਨੂੰ ਸੱਚੀ ਕਿਰਤ ਕਰਨ ਦਾ ਸੁਨੇਹਾ ਦਿੱਤਾ । ਸਮਾਗਮਾ ਦੌਰਾਨ ਹੋਲਦਾਰ ਮਨਜੀਤ ਸਿੰਘ,ਸਰਪੰਚ ਜਗਜੀਤ ਸਿੰਘ, ਹਰਮੇਲ ਸਿੰਘ ਯੂ.ਐਸ.ਏ, ਸਾਬਕਾ ਸਰਪੰਚ ਮਨਜਿੰਦਰ ਸਿੰਘ ਮਨੀ, ਸੇਵਾਦਾਰ ਕੁਲਵਿੰਦਰ ਸਿੰਘ ਕਾਉਂਕੇ , ਯੋਧ ਸਿੰਘ ਪ੍ਰਧਾਨ , ਬਹਾਦਰ ਸਿੰਘ ਮਾਲੀ , ਨਿਰੰਜਣ ਸਿੰਘ , ਰਣਜੀਤ ਸਿੰਘ ਜੰਡੀ ਸਮੇਤ ਹੋਰਨਾਂ  ਸਖਸੀਅਤਾਂ ਦਾ ਸਨਮਾਨ ਕੀਤਾ ਗਿਆ । ਸਮਾਗਮਾਂ ਦੀ ਸਮਾਪਤੀ ਉਪਰੰਤ  ਪ੍ਰਧਾਨ ਇੰਦਰਜੀਤ ਸਿੰਘ ਖਾਲਸਾ ਨੇ ਪੱੁਜੀਆਂ ਸੰਗਤਾਂ ਦਾ ਧੰਨਵਾਦ ਕੀਤਾ ।ਇਸ ਮੌਕੇ ਮਾਸਟਰ ਗੁਰਚਰਨ ਸਿੰਘ, ਕੁਲਦੀਪ ਸਿੰਘ, ਪ੍ਰੇਮ ਸਿੰਘ ਗਿਆਨੀ , ਹੋਲਦਾਰ ਮਨਜੀਤ ਸਿੰਘ, ਸਿਪਾਹੀ ਅਵਤਾਰ ਸਿੰਘ , ਡਾ ਬਿੱਕਰ ਸਿੰਘ, ਸਾਬਕਾ ਸਕੂਲ ਮੁਖੀ ਰਾਜਿੰਦਰ ਸਿੰਘ, ਹਰਭਜਨ ਸਿੰਘ, ਬਲਦੇਵ ਸਿੰਘ ਸਰੋਏ, ਬਲਵੀਰ ਸਿੰਘ ਵੀਰਾ, ਜਗਰੂਪ ਸਿੰਘ ਰੂਪਾ, ਛੋਟਾ ਸਿੰਘ, ਭਰਪੂਰ ਸਿੰਘ, ਸੁਰਜੀਤ ਸਿੰਘ ਨਿੱਕਾ, ਬੀਬੀ ਪਰਮਜੀਤ ਕੌਰ , ਮਾਤਾ ਗੁਰਦਰਸਨ ਕੌਰ, ਬੀਬੀ ਹਰਜੀਤ ਕੌਰ, ਬੀਬੀ ਗੁਰਪ੍ਰੀਤ ਕੌਰ ਆਦਿ ਹਾਜਰ ਸਨ।