ਨਵੀਂ ਦਿੱਲੀ 27 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਬੀਤੇ ਦਿਨੀਂ ਅਦਾਲਤ ਵਲੋਂ ਦਿੱਤੇ ਗਏ ਫੈਸਲੇ ਬਾਰੇ ਚਾਂਨਣ ਪਾਉਂਦਿਆਂ ਕਿਹਾ ਕਿ ਪਹਿਲਾਂ ਪਰਮਜੀਤ ਸਿੰਘ ਸਰਨਾ ਉਪਰੰਤ ਮਨਜੀਤ ਸਿੰਘ ਜੀਕੇ ਵਲੋਂ ਸਕੂਲਾਂ ਦੇ ਸਟਾਫ ਦੀਆਂ ਤਨਖਾਵਾਹਾਂ ਸਮੇਂ ਸਿਰ ਨਾ ਦੇਣ ਕਰਕੇ ਸਟਾਫ ਨੂੰ ਅਦਾਲਤ ਦਾ ਰੁੱਖ ਕਰਨਾ ਪਿਆ ਸੀ । ਜਿਸ ਅੰਦਰ ਸਰਨਾ ਵਲੋਂ ਓਸੇ ਸਮੇਂ ਲਾਗੂ ਹੋਇਆ 6 ਵੇਂ ਪੇ ਕਮਿਸ਼ਨ ਮੁਤਾਬਿਕ ਤਨਖਾਵਾਹਾਂ ਨਹੀਂ ਦਿੱਤੀਆਂ ਹੋਣ ਕਰਕੇ ਉਪਰੰਤ ਜੀਕੇ ਹੁਰਾਂ ਨੇ ਅਦਾਲਤ ਅੰਦਰ ਦਾਖਿਲ ਕੀਤੇ ਅਫੀਡੇਵਿਟ ਮੁਤਾਬਿਕ ਕਿ ਓਹ ਇਹ ਸਭ ਪੰਜ ਕਿਸਤਾਂ ਅੰਦਰ ਭਰਨਗੇ ਵਿਚ ਨਾ ਕਾਮਯਾਬ ਰਹੇ ਸੀ । ਉਨ੍ਹਾਂ ਦਸਿਆ ਕਿ ਅਸੀ ਬੀਤੇ ਸਮੇਂ ਅੰਦਰ 77 ਕਰੋੜ ਰੁਪਏ ਦੀਆਂ ਪਿਛਲੀਆਂ ਤਨਖਾਵਾਹਾਂ ਭਰੀਆਂ ਹਨ ਤੇ ਨਵਾਂ 153 ਕਰੋੜ ਵੀ ਸਟਾਫ ਨੂੰ ਦਿੱਤਾ ਹੈ । ਸਾਡੀ ਚੰਗੀ ਕਾਰਗੁਜਾਰੀ ਵਿਰੋਧੀਆਂ ਨੂੰ ਚੰਗੀ ਨਾ ਲਗਣ ਕਰਕੇ ਇਹ ਹਮੇਸ਼ਾ ਸਾਨੂੰ ਭੰਨਡੇ ਰਹਿੰਦੇ ਹਨ । ਉਨ੍ਹਾਂ ਦੋਨਾਂ ਤੇ ਇਲਜਾਮ ਲਗਾਉਂਦੀਆ ਕਿਹਾ ਕਿ ਇਹ ਸਾਰੇ ਕੇਸ ਉਨ੍ਹਾਂ ਦੇ ਸਮੇਂ ਅੰਦਰ ਦਰਜ਼ ਹੋਏ ਸੀ ਜਿਸ ਨੂੰ ਅਸੀ ਅਦਾਲਤਾਂ ਅੰਦਰ ਹੁਣ ਤਕ ਦੇਖ ਰਹੇ ਹਾਂ । ਉਨ੍ਹਾਂ ਕਿਹਾ ਕਿ ਅਸੀ ਅਦਾਲਤ ਦੇ ਫੈਸਲੇ ਕਿ ਕਮੇਟੀ ਦੇ ਆਡਿਟ ਦੀ ਫਰੈਂਸਿਕ ਜਾਂਚ ਹੋਵੈ ਦਾ ਅਸੀ ਸੁਆਗਤ ਕਰਦੇ ਹਾਂ ਜਿਸ ਨਾਲ ਸੰਗਤ ਨੂੰ ਪਤਾ ਚਲੇਗਾ ਕਿ ਕਿਹੜੇ ਪ੍ਰਬੰਧਕਾਂ ਦੀਆਂ ਗਲਤੀਆਂ ਕਰਕੇ ਅਜ ਅਦਾਲਤ ਨੂੰ ਇਹ ਫ਼ੈਸਲਾ ਦੇਣਾ ਪਿਆ ਹੈ। ਉਨ੍ਹਾਂ ਦਸਿਆ ਕਿ ਅਦਾਲਤ ਵਲੋਂ ਸਾਬਕਾ ਪ੍ਰਬੰਧਕ ਨੂੰ ਵੀ ਨਿਸ਼ਾਨੇ ਤੇ ਲੈਂਦਿਆਂ ਉਨ੍ਹਾਂ ਨੂੰ ਐਫ਼ੀਡੇਵਿਟ ਜਮਾ ਕਰਵਾਉਣ ਲਈ ਕਿਹਾ ਗਿਆ ਹੈ । ਅੰਤ ਵਿਚ ਉਨ੍ਹਾਂ ਕਿਹਾ ਕਿ ਕਮੇਟੀ ਦਾ ਕੌਈ ਵੀ ਖਾਤਾ ਅਟੈਚ ਨਹੀਂ ਕੀਤਾ ਗਿਆ ਹੈ ਇਹ ਵਿਰੋਧੀਆਂ ਵਲੋਂ ਝੂੱਠੀ ਅਫਵਾਹ ਫੈਲਾਈ ਗਈ ਹੈ ।