ਲੁਧਿਆਣਾ 26 ਫਰਵਰੀ (ਸਤਵਿੰਦਰ ਸਿੰਘ ਗਿੱਲ) ਸਾਡੇ ਬਜ਼ੁਰਗ ਸਾਡਾ ਮਾਣ ਐਨ ਜੀ ਓ ਵੱਲੋਂ ਨੀਰਜ਼ ਸਚਦੇਵਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ 17ਵਾਂ ਖੂਨ ਦਾਨ, ਦੰਦਾਂ ਅਤੇ ਅੱਖਾਂ ਦਾ ਮੁਫ਼ਤ ਚੈਕ ਅੱਪ ਕੈਂਪ ਦੇ ਉਦਘਾਟਨ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਜ਼ਿਲ੍ਹਾ ਪ੍ਰਧਾਨ ਲੁਧਿਆਣਾ/ਚੇਅਰਮੈਨ ਜ਼ਿਲ੍ਹਾ ਵਿੱਤ ਤੇ ਯੋਜਨਾ ਕਮੇਟੀ ਸ਼ਰਨ ਪਾਲ ਸਿੰਘ ਮੱਕੜ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ੍ਰੀ ਨੀਲ ਗਰਗ, ਵਾਈਸ ਚੇਅਰਮੈਨ ਐਡਵੋਕੇਟ ਪਰਮਵੀਰ ਸਿੰਘ ਪਹੁੰਚੇ। ਇਸ ਮੌਕੇ ਤੇ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਕਿਹਾ ਹੈ ਕਿ ਐਨ ਜੀ ਓ ਦੇ ਪ੍ਰਧਾਨ ਨੀਰਜ ਸਚਦੇਵਾ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਜੋ ਕਿ ਸਮੇਂ ਸਮੇਂ ਤੇ ਇਸ ਤਰ੍ਹਾਂ ਦੇ ਕੈਂਪ ਲਗਾ ਕੇ ਹੁਣ ਤੱਕ ਹਜ਼ਾਰਾਂ ਹੀ ਗਰੀਬ ਤੇ ਲੋੜਵੰਦਾਂ ਦੀ ਸੇਵਾ ਕਰ ਚੁੱਕੇ ਹਨ। ਇਸ ਮੌਕੇ ਤੇ ਐਨ ਜੀ ਓ ਵਲੋਂ ਅਰੁਨ ਉਪਲ, ਸੰਜੀਵ ਉਪਲ, ਅਮਿਤ ਸਚਦੇਵਾ, ਜੈਲੀ ਚੋਪੜਾ ਅਤੇ ਸੰਤੋਸ਼ ਕੁਮਾਰ ਮੌਜੂਦ ਸਨ। ਮੌਕੇ ਤੇ ਨੀਰਜ ਸਚਦੇਵਾ ਨੇ ਦਸਿਆ ਕਿ ਇਨ੍ਹਾਂ ਕੈਂਪਾਂ ਦਾ ਉਦੇਸ਼ ਸਿਹਤ ਨਿਰੀਖਣ ਦੇ ਨਾਲ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ। ਇਸ ਤੋਂ ਇਲਾਵਾ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਜੀ ਨੇ ਅੰਗਦ ਮਹਿਰਾ ਅਤੇ ਜਤਿਨ ਕਨੋਚੀਆ ਯੂਥ ਟੀਮ ਵਲੋਂ ਵਿਸ਼ਕਰਮਾ ਮੰਦਿਰ ਧਰਮਸ਼ਾਲਾ, ਮੇਨ ਰੋਡ ਬਸਤੀ ਜੋਧੇਵਾਲ ਵਿਖੇ ਲਗਾਏ ਗਏ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚ ਕੇ ਕੈਂਪ ਦੀ ਸ਼ੁਰੂਆਤ ਕੀਤੀ। ਇਸ ਕੈਂਪ ਵਿੱਚ ਲਗਭਗ 237 ਯੂਨਿਟ ਬਲੱਡ ਦੇ ਦਾਨ ਕੀਤੇ ਗਏ। ਇਸ ਮੌਕੇ ਤੇ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਯੂਥ ਟੀਮ ਵਲੋਂ ਲਗਾਏ ਗਏ ਖੂਨਦਾਨ ਕੈਂਪ ਮੌਕੇ ਅੰਗਦ ਮਹਿਰਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਪ੍ਰਸੰਸਾ ਕੀਤੀ। ਇਸ ਮੌਕੇ ਤੇ ਆਮ ਆਦਮੀ ਪਾਰਟੀ ਵਲੋਂ ਟਰੇਡ ਵਿੰਗ ਦੇ ਜੁ.ਸੈਕਟਰੀ ਬੀਰ ਸੁਖਪਾਲ ਸਿੰਘ, ਡਾ. ਰੇਸ਼ਮ ਸਲੋਹ, ਹਰਮਨਦੀਪ ਸਿੰਘ ਮੱਕੜ ਵੀ ਮੌਜੂਦ ਸਨ।