You are here

ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਵਿਖੇ ਬੇਬੀ ਸੌਅ ਅਤੇ ਗੇਮ  ਗਾਲਾ ਦਾ ਆਯੋਜਨ 7 ਮਾਰਚ ਨੂੰ

ਮੁੱਲਾਂਪੁਰ ਦਾਖਾ 25 ਫਰਵਰੀ ( ਸਤਵਿੰਦਰ ਸਿੰਘ ਗਿੱਲ)  ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਵਿਖੇ ਬੇਬੀ ਸੋਅ ਅਤੇ ਗੇਮ  ਗਾਲਾ ਦਾ ਆਯੋਜਨ 7 ਮਾਰਚ 2024 ਨੂੰ ਕਰਵਾਇਆ ਜਾ ਰਿਹਾ ਹੈ। ਉਕਤ ਜਾਣਕਾਰੀ ਸ਼ਾਂਝੇ ਤੌਰ ’ਤੇ ਸਕੂਲ ਦੇ ਚੇਅਰਮੈਨ ਬਲਦੇਵ ਕ੍ਰਿਸ਼ਨ ਅਰੋੜਾ ਅਤੇ ਪ੍ਰਧਾਨ ਡਾ. ਮਨਿੰਦਰਪਾਲ ਅਰੋੜਾ ਨੇ ਪੱਤਰਕਾਰਾਂ ਨੂੰ ਦਿੱਤੀ।
            ਉਨ੍ਹਾਂ ਅੱਗੇ ਕਿਹਾ ਕਿ ਇਸ ਮੌਕੇ ਬੱਚੇ ਆਪਣੇ ਮਾਤਾ- ਪਿਤਾ ਦੇ ਨਾਲ ਪਹੁੰਚ  ਕੇ ਖੇਡ ਕਲਾ ਦਾ ਪ੍ਰਦਰਸ਼ਨ ਕਰ ਸਕਦੇ ਹਨ, ਬੱਚਿਆਂ ਨਾਲ ਉਨ੍ਹਾਂ ਦੇ ਮਾਤਾ-ਪਿਤਾ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਕਵਿਤਾ, ਲੇਖ ਰਚਨਾ, ਰੈਂਪ ਵਾੱਕ, ਇਨਡੋਰ ਖੇਡਾਂ, ਫਲਏਮਲ ਇਸ ਕੁਕਿੰਗ, ਕਰੰਟ ਅਫਏਅਰਸ ਕੁਇੰਜ, ਆਰਟ ਕਰਾਫਟ ਮੁਕਾਬਲੇ, ਸਿੰਗਿੰਗ ਤੇ ਡਾਂਸ ਮੁਕਾਬਲੇ, ਫ਼ਨ ਗੇਮਜ ਹਨ। ਪਹਿਲੇ, ਦੂਜੇ ਤੇ ਤੀਜੇ ਦਰਜੇ ਤੇ ਰਹਿਣ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸਨਮਾਨਿਤ ਕੀਤਾ ਜਾਵੇਗਾ। 
         ਇਸ ਮੌਕੇ ਸਕੂਲ ਵਾਈਸ ਚੇਅਰਮੈਨ ਗੁਲਸ਼ਨ ਲੂਥਰਾ, ਵਾਈਸ ਪ੍ਰਧਾਨ ਰਾਜੀਵ ਕੁਮਾਰ ਅਰੋੜਾ, ਸਕੂਲ ਪ੍ਰਿੰਸੀਪਲ ਮਨਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਬਸ਼ਰਤ ਬਾਸ਼ੀਰ ਵੱਲੋਂ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਖੁੱਲ੍ਹਾ ਸੱਦਾ ਪੱਤਰ ਦਿੱਤਾ ਹੈ,  ਕਿ ਵੱਖ - ਵੱਖ ਗਤੀਵਿਧੀਆਂ ਵਿੱਚ ਭਾਗ ਲੈ ਕੇ ਆਪਣੀ ਕਲਾ ਦੇ ਜੌਹਰ ਪੇਸ਼ ਕਰਨ, ਇਸ ਪ੍ਰੋਗਰਾਮ ਦੀ ਕੋਈ ਵੀ ਇੰਟਰੀ ਫ਼ੀਸ ਨਹੀਂ ਹੈ, ਇਸ ਮੌਕੇ ਇਸ ਦੀ ਰਜਿਸਟਰੇਸ਼ਨ 2 ਮਾਰਚ ਤੱਕ ਭਰ ਕੇ ਸਕੂਲ ਵਿੱਚ ਜਮਾਂ ਕਰਵਾ ਸਕਦੇ ਹਨ।