ਜਗਰਾਉਂ, ਸਤੰਬਰ 2019-(ਚੀਮਾਂ)- ਬਿਜਲੀ ਵਿਭਾਗ ਦੇ 66 ਕੇਵੀ ਗਰਿੱਡ ਸਬ ਸਟੇਸ਼ਨ ਅਗਵਾੜ ਲੋਪੋ ਜਗਰਾਉਂ ਤੋਂ ਭਲਕੇ 10 ਸਤੰਬਰ ਦਿਨ ਮੰਗਲਵਾਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਕਸੀਅਨ ਪਾਵਰਕਾਮ ਜਗਰਾਉਂ ਇੰਜ:ਗੁਰਮਨਪ੍ਰੀਤ ਸਿੰਘ ਸੋਮਲ ਨੇ ਦੱਸਿਆ ਕਿ 66 ਕੇਵੀ ਗਰਿੱਡ ਸਬ ਸਟੇਸ਼ਨ ਅਗਵਾੜ ਲੋਪੋ ਜਗਰਾਉਂ ਤੋਂ ਚੱਲਦੇ 11 ਕੇਵੀ ਸ਼ਹਿਰੀ ਫੀਡਰ ਨੰਬਰ 6 ਉਪਰ ਜ਼ਰੂਰੀ ਮੁਰੰਮਤ ਕੀਤੀ ਜਾਣੀ ਹੈ। ਇਸ ਲਈ ਇਸ ਫੀਡਰ ਤੋਂ ਚੱਲਦੇ ਏਰੀਏ ਭੱਦਰਕਾਲੀ ਮੰਦਿਰ ਦੇ ਆਸ-ਪਾਸ, ਅਗਵਾੜ ਲੋਪੋ, ਰਾਣੀ ਵਾਲਾ ਖੂਹ ਅਤੇ ਗੁਰਦੁਆਰਾ ਅਜੀਤਸਰ ਦੇ ਆਸ ਪਾਸ ਦੀ ਬਿਜਲੀ ਸਪਲਾਈ ਕੱਲ੍ਹ 10 ਸਤੰਬਰ ਦਿਨ ਮੰਗਲਵਾਰ ਨੂੰ ਸਵੇਰੇ 09:00 ਵਜੇ ਤੋਂ ਸ਼ਾਮ 06:00 ਵਜੇ ਤੱਕ ਬੰਦ ਰਹੇਗੀ। ਇਸ ਤੋਂ ਇਲਾਵਾ ਬਾਕੀ ਏਰੀਏ ਦੀ ਬਿਜਲੀ ਸਪਲਾਈ ਆਮ ਵਾਂਗ ਚੱਲਦੀ ਰਹੇਗੀ।