ਈਸਪੁਰ, (ਜਨ ਸ਼ਕਤੀ ਨਿਊਜ਼ ਬਿਊਰੋ ) ਡੇਰਾ 108 ਸੰਤ ਬਾਬਾ ਬਸਾਊ ਦਾਸ ਜੀ ਈਸਪੁਰ ਵਿਖੇ ਡੇਰਾ ਸੰਚਾਲਕ ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ ਈਸਪੁਰ ਵਾਲਿਆਂ ਦੇ ਆਸ਼ੀਰਵਾਦ ਸਦਕਾ ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਮਹਿੰਦਰ ਸੂਦ ਵਿਰਕ ਵੱਲੋਂ ਲਿਖੇ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦੇ ਗੁਣਗਾਨ ਕਰਦੇ ਇਕ ਹੋਰ ਨਵੇਂ ਧਾਰਮਿਕ ਗੀਤ "ਸਤਿਗੁਰਾਂ ਦੀ ਕਾਂਸ਼ੀ" ਦਾ ਸ਼ੂਟ ਮੁਕੰਮਲ ਕਰ ਲਿਆ ਗਿਆ ਹੈ। ਡੇਰਾ ਵਿਖੇ ਇਹ ਸ਼ਬਦ ਸ਼ੂਟ ਕੀਤਾ ਗਿਆ।ਸੰਤ ਹਰਵਿੰਦਰ ਦਾਸ ਜੀ ਨੇ ਦੱਸਿਆ ਕਿ ਸਾਈਂ ਪੱਪਲ ਸ਼ਾਹ ਜੀ ਭਰੋਮਜ਼ਾਰਾ ਦੇ ਸੇਵਾਦਾਰ "ਮਾਹੀ ਜਮਾਲਪੁਰੀ" ਨੇ ਇਸ ਗੀਤ ਨੂੰ ਬਾਖੂਬੀ ਗਾਇਆ ਹੈ ਅਤੇ ਇਸ ਗੀਤ ਨਾਲ "ਮਾਹੀ ਜਮਾਲਪੁਰੀ" ਨੇ ਗਾਇਕੀ ਦੇ ਖੇਤਰ ਵਿਚ ਆਪਣੀ ਸ਼ੁਰੂਆਤ ਕੀਤੀ ਹੈ। ਇਸ ਗੀਤ ਦੇ ਨਿਰਮਾਤਾ ਜਸਵਿੰਦਰ ਸੂਦ ਅਤੇ ਬਲਜਿੰਦਰ ਸੂਦ ਹਨ।ਇਸ ਗੀਤ ਦੀ ਪੇਸ਼ਕਸ਼ ਪਾਲ ਜਲੰਧਰੀ ਅਤੇ ਮਹਿੰਦਰ ਸੂਦ ਵਿਰਕ ਦੀ ਹੈ। ਇਸ ਦਾ ਵੀਡਿਓ ਅਤੇ ਮਿਊਜ਼ਕ ਪ੍ਰੀਤ ਬਲਿਹਾਰ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਧਾਰਮਿਕ ਗੀਤ ਨੂੰ ਬਹੁਤ ਜਲਦ ਹੀ ਪਾਲ ਜਲੰਧਰੀ ਵੀ ਕੇ ਰਿਕਾਰਡ ਵੱਲੋਂ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਦੇ ਸ਼ੂਟ ਦੌਰਾਨ ਲੇਖਕ ਮਹਿੰਦਰ ਸੂਦ ਵਿਰਕ, ਪਾਲ ਜਲੰਧਰੀ, ਹਰਮਨ, ਨਿਖਿਲ, ਰਮੇਸ਼ ਪਾਲ, ਬੂਟਾ, ਪਰਮਜੀਤ, ਰਾਣੋ,ਪਰਮਿੰਦਰ,ਗੁਰਪ੍ਰੀਤ,ਮੰਨਤ,ਸ਼ਕੁੰਤਲਾ ਦੇਵੀ, ਸਤਨਾਮ, ਅਵਤਾਰ,ਲਵਪ੍ਰੀਤ, ਸਰਤਾਜ, ਜਸਨੂਰ, ਤਾਜਦੀਪ, ਜਿੰਦਰ, ਪੂਜਾ,ਆਦਿ ਹਾਜ਼ਰ ਸਨ।