32 ਲਾਭਪਾਤਰੀਆਂ ਨੂੰ 50 ਸਹਾਇਕ ਉਪਕਰਣ ਕਰਵਾਏ ਮੁਹੱਈਆ
ਲੁਧਿਆਣਾ, 31 ਜਨਵਰੀ (ਟੀ. ਕੇ. ) - ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਸਮਾਜਿਕ ਨਿਆਂ, ਘੱਟ ਗਿਣਤੀ ਅਧਿਕਾਰਤਾ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਗੌਤਮ ਜੈਨ ਦੀ ਅਗਵਾਈ ਹੇਠ ਸਥਾਨਕ ਜ਼ਿਲ੍ਹਾ ਸਮਾਜ ਭਲਾਈ ਦਫ਼ਤਰ, ਸ਼ਿਮਲਾਪੁਰੀ ਵਿਖੇ ਮੁਫ਼ਤ ਦਿਵਯਾਂਗਜਨ ਉਪਕਰਣ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗੌਤਮ ਜੈਨ ਨੇ ਦੱਸਿਆ ਕਿ ਇਸ ਸਮਾਰੋਹ ਵਿੱਚ ਲਗਭਗ 32 ਦਿਵਯਾਂਗਜਨਾਂ ਨੂੰ ਸੇਲ ਸੀ.ਐਸ.ਆਰ. ਸਕੀਮ ਤਹਿਤ ਲਗਭਗ 9.31 ਲੱਖ ਦੀ ਲਾਗਤ ਦੇ ਸਹਾਇਕ ਉਪਕਰਣ ਵੰਡੇ ਗਏ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਜ਼ਿਲ੍ਹੇ ਵਿੱਚ ਪਹਿਲਾਂ 18 ਜਨਵਰੀ ਨੂੰ ਪਰੀਖਣ ਸਮਾਰੋਹ ਵਿੱਚ ਨਿਸ਼ਾਨਬੱਧ ਕੀਤਾ ਗਿਆ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਆਰਟੀਫਿਸ਼ੀਅਲ ਲਿੰਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ (ਏ.ਐਲ.ਆਈ.ਐਮ.ਸੀ.ਓ.) ਵਲੋਂ ਵਲੋਂ ਨਿਰਮਿਤ ਦਿਵਿਆਂਗਜਨਾਂ ਨੂੰ ਕੁੱਲ 50 ਸਹਾਇਕ ਉਪਕਰਣ ਵੰਡੇ ਗਏ ਜਿਸ ਵਿੱਚ 16 ਮੋਟਰਾਈਜ਼ਡ ਟਰਾਈਸਾਈਕਲ, 06 ਟਰਾਈਸਾਈਕਲ, 07 ਵਹੀਲ ਚੇਅਰ, 14 ਵਿਸਾਖੀਆਂ, 06 ਕੰਨਾਂ ਦੀ ਮਸ਼ੀਨਾਂ ਅਤੇ 01 ਸੀ.ਪੀ. ਚੇਅਰ ਸ਼ਾਮਲ ਸੀ।
ਜ਼ਿਕਰਯੋਗ ਹੈ ਕਿ ਅਲਿਮਕੋਂ ਵਲੋਂ ਦਿਵਿਆਂਗਜਨ ਵਿਅਕਤੀਆਂ ਦੇ ਜੀਵਨ ਨੂੰ ਸਸ਼ਕਤ ਕਰਨ ਅਤੇ ਉਹਨਾਂ ਨੂੰ ਬਿਹਤਰ ਬਣਾਉਣ ਲਈ ਇੱਕ ਨੇਕ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਇੱਕ ਦਿਲੀ ਕੋਸ਼ਿਸ਼ ਵਿੱਚ ਅਲਿਮਕੋ ਨੇ ਦਿਵਿਆਂਗਜਨ ਵਿਅਕਤੀਆਂ ਨੂੰ ਮੁਫਤ ਉਪਕਰਨਾਂ ਦੀ ਵੰਡ ਦੀ ਸ਼ੁਰੂਆਤ ਕੀਤੀ ਹੈ, ਜਿਸਦਾ ਉਦੇਸ਼ ਉਹਨਾਂ ਨੂੰ ਅਜਿਹੇ ਸਾਧਨ ਪ੍ਰਦਾਨ ਕਰਨਾ ਹੈ ਜੋ ਉਹਨਾਂ ਦੇ ਰੋਜ਼ਾਨਾ ਜੀਵਨ ਵਿੱਚ ਮਹੱਤਵਪੂਰਨ ਸੁਧਾਰ ਕਰ ਸਕਦੇ ਹਨ।
ਇਸ ਮੌਕੇ ਇੰਜੀ: ਸਰਦਾਰ ਰਜਿੰਦਰ ਸਿੰਘ ਸਿਆਣ, ਸ਼੍ਰੀ ਸਰਵਿੰਦਰ ਜੀਤ ਸਿੰਘ ਦੁਆ, ਡਿਪਟੀ ਜਨਰਲ ਮੈਨੇਜਰ ਸਟੀਲ ਅਥਾਰਟੀ (ਐਸ.ਏ.ਆਈ.ਐਲ.), ਜਿਨ੍ਹਾਂ ਵਲੋਂ ਸੀ.ਐਸ.ਆਰ. ਅਧੀਨ ਇਹ ਸਮਾਰੋਹ ਸਪਾਂਸਰ ਕੀਤਾ ਗਿਆ, ਵਲੋਂ ਸ਼ਿਰਕਤ ਕੀਤੀ ਗਈ. ਸਮਾਜਿਕ ਨਿਆਂ ਅਤੇ ਅਧਿਕਾਰੀਤਾ ਮੰਤਰਾਲੇ, ਭਾਰਤ ਸਰਕਾਰ ਦੇ ਦਿਵਿਯਾਂਗਜਨ ਸਸ਼ਕਤੀਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਅਤੇ ਜ਼ਿਲਾ ਪ੍ਰਸ਼ਾਸਨ, ਲੁਧਿਆਣਾ ਦੀ ਭਾਗੀਦਾਰੀ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗੌਤਮ ਜੈਨ ਵਲੋਂ ਸ਼੍ਰੀ ਸਰਵਿੰਦਰ ਜੀਤ ਸਿੰਘ ਦੁਆ, ਡਿਪਟੀ ਜਨਰਲ ਮੈਨੇਜਰ ਸਟੀਲ ਅਥਾਰਟੀ (ਐਸ.ਏ.ਆਈ.ਐਲ.) ਦਾ ਖਾਸ ਤੌਰ 'ਤੇ ਧੰਨਵਾਦ ਕੀਤਾ ਜਿਨ੍ਹਾਂ ਸਾਰੇ ਸਹਾਇਕ ਉਪਕਰਨਾਂ ਨੂੰ ਬਣਾਇਆ ਅਤੇ ਸਮੇਂ ਸਿਰ ਦਿਵਿਆਂਗਜਨਾਂ ਨੂੰ ਪਹੁੰਚਾਉਣ ਵਿੱਚ ਆਪਣਾ ਯੋਗਦਾਨ ਪਾਇਆ। ਉਨ੍ਹਾਂ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਲੁਧਿਆਣਾ ਵਰਿੰਦਰ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਿਨ੍ਹਾਂ ਬੇਹੱਦ ਥੋੜੇ ਸਮੇਂ ਵਿੱਚ ਦਿਵਿਆਂਗਜਨਾਂ ਨੂੰ ਸਹਾਇਕ ਉਪਕਰਨ ਦੀ ਐਸੈਸਮੈਂਟ ਕਰਵਾਉਣ ਦੇ ਨਾਲ-ਨਾਲ 10 ਦਿਨਾਂ ਦੇ ਅੰਦਰ ਦਿਵਿਆਂਗਜਨਾਂ ਨੂੰ ਸਹਾਇਕ ਉਪਕਰਨ ਦੀ ਵੰਡ ਵੀ ਕਰਵਾਈ।
ਕੈਂਪ ਮੌਕੇ ਅਲਿੰਮਕੋ ਦੀ ਟੀਮ ਵਲੋਂ ਸ਼੍ਰੀਮਤੀ ਕਨਿਕਾ ਮਹਿਤਾ (ਮਾਰਕੀਟਿੰਗ ਮੈਨੇਜਰ), ਤੁਸ਼ਾਰ ਚੌਧਰੀ (ਆੱਡੀਓਲੋਜਿਸਟ), ਮਨੋਜ ਕੁਮਾਰ (ਟੈਕਨੀਸ਼ਿਅਨ), ਗੁਰਜੰਟ ਸਿੰਘ (ਮੈਂਬਰ, ਲੋਕਲ ਲੈਵਲ ਕਮੇਟੀ), ਕੁਲਦੀਪ ਸਿੰਘ ਪ੍ਰਧਾਨ ਸਭ ਏਕਨੂਰ ਦਿਵਿਆਂਗ ਸੁਸਾਇਟੀ, ਸਰਬਜੀਤ ਸਿੰਘ (ਸਮਾਜ ਸੇਵੀ), ਕੌਰ ਸਿੰਘ ਗਰੇਵਾਲ (ਸਮਾਜ ਸੇਵੀ) ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ।