ਸ਼ਹੀਦੀ ਜੋੜ ਮੇਲੇ ਤੇ ਖੂਨਦਾਨ ਕਰਨ ਵਾਲੇ ਮਰੀਜ਼ਾਂ ਲਈ ਮਹਾਂ ਦਾਨੀ ਹੈ- ਮੈਨੇਜਰ ਬਾਠ
ਲੁਧਿਆਣਾ ( ਕਰਨੈਲ ਸਿੰਘ ਐੱਮ.ਏ.)ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਇਤਿਹਾਸਕ ਗੁਰਦੁਆਰਾ ਤਖਤੂਪੁਰਾ ਸਾਹਿਬ ਵਿਖੇ ਮਾਘੀ ਦੇ ਸਾਲਾਨਾ ਜੋੜ ਮੇਲੇ ਮੌਕੇ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਸਰਪ੍ਰਸਤੀ ਹੇਠ 704ਵਾਂ ਮਹਾਨ ਖੂਨਦਾਨ ਕੈਂਪ 40 ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਤਖ਼ਤੂਪੁਰਾ ਦੇ ਰਸੀਵਰ ਪ੍ਰਤਾਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਲਗਾਇਆ ਗਿਆ। ਇਸ ਮਹਾਨ ਖੂਨਦਾਨ ਕੈਂਪ ਦੀ ਆਰੰਭਤਾ ਮੌਕੇ ਰੀਡਰ ਏ.ਸੀ.ਪੀ ਨਿਹਾਲ ਸਿੰਘ ਵਾਲਾ, ਸਰਵਨ ਸਿੰਘ ਗਿੱਲ ਨੇ ਆਪ ਖੂਨਦਾਨ ਕਰਕੇ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਮੈਨੇਜਰ ਦਿਲਬਾਗ ਸਿੰਘ ਬਾਠ ਨੇ ਕਿਹਾ ਕਿ 40 ਮੁਕਤਿਆਂ ਨੇ ਮਾਘੀ ਵਾਲੇ ਦਿਨ ਧਰਮ ਦੀ ਰੱਖਿਆ ਲਈ ਆਪਣਾ ਖੂਨ ਡੋਲ੍ਹ ਕੇ ਸ਼ਹੀਦੀ ਪ੍ਰਾਪਤ ਕੀਤੀ । 40 ਮੁਕਤਿਆਂ ਦੇ ਸ਼ਹੀਦੀ ਜੋੜ ਮੇਲੇ ਤੇ ਖੂਨਦਾਨ ਕਰਨ ਤੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਤੇ ਸ਼ਾਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਕਰਨ ਵਾਲੇ ਮਹਾਂ ਦਾਨੀ ਹਨ। ਇਸ ਮੌਕੇ ਖੂਨਦਾਨ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਜਥੇਦਾਰ ਜਗਰੂਪ ਸਿੰਘ ਕੁਸਾ ਅਤੇ ਖਨਮੁਖ ਭਾਰਤੀ ਪਤੋ ਨੇ ਰੀਡਰ ਸਵਰਨ ਸਿੰਘ ਅਤੇ ਇੰਸਪੇਕਟਰ ਜਗਤਾਰ ਸਿੰਘ ਸਮੇਤ ਖ਼ੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜ਼ਿ) ਨੇ ਦੱਸਿਆ ਖੂਨਦਾਨ ਕੈਂਪ ਦੌਰਾਨ 180 ਬਲੱਡ ਯੁਨਿਟ ਸਿਵਲ ਹਸਪਤਾਲ ਮੋਗਾ ਅਤੇ ਗਰਗ ਹਸਪਤਾਲ ਦੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ। ਇਸ ਮੌਕੇ ਤੇ ਹੈਡਗ੍ਰੰਥੀ ਬਲਕਾਰ ਸਿੰਘ, ਪ੍ਰਚਾਰਕ ਹੈ ਬਲਵਿੰਦਰ ਸਿੰਘ ਭਾਗੀਕੇ, ਯਾਦਵਿੰਦਰ ਸਿੰਘ ਮੀਤ ਮੈਨੇਜਰ, ਬਲਜਿੰਦਰ ਸਿੰਘ ਪਤੋ ਮੈਨੇਜਰ,ਸਰਪੰਚ ਗੁਰਮੇਲ ਸਿੰਘ ਤਖਤੂਪੁਰਾ, ਅਮਰਜੀਤ ਸਿੰਘ ਰਸੂਲਪੁਰ,ਕੁਲਦੀਪ ਸਿੰਘ ਨੰਗਲ, ਪ੍ਰਧਾਨ ਗੁਰਮੀਤ ਸਿੰਘ ਗੀਤਾ, ਹਰਵਿੰਦਰ ਸਿੰਘ ਗੋਰਖਾ ਬਿਲਾਸਪੁਰ, ਬਲਦੇਵ ਸਿੰਘ ਬਿਲਾਸਪੁਰ,ਅਮਨਦੀਪ ਸਿੰਘ ਬਿਲਾਸਪੁਰ,ਗੁਰਦੌਰ ਸਿੰਘ ਅਤੇ ਗੁਰਦੁਆਰਾ ਤਖਤੂਪੁਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ